ਹੈਦਰਾਬਾਦ ਡੈਸਕ : ਗਾਇਕ, ਗੀਤਕਾਰ ਤੇ ਅਦਾਕਾਰ ਆਈਪੀ ਸਿੰਘ ਦੇ ਨਵੇਂ ਗੀਤ ਹੁਣ ਵਿਆਹਾਂ ਦੇ ਸੀਜ਼ਨ ਵਿੱਚ ਸੁਣਾਈ ਦੇਣਗੇ। ਆਈਪੀ ਸਿੰਘ ਨੇ ਮੀਡੀਆ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਨੂੰ ਉਹ ਗੀਤ ਬਹੁਤ ਪਸੰਦ ਹਨ, ਜੋ ਖੁਸ਼ੀ ਦੇ ਪਲਾਂ ਜਿਵੇਂ ਕਿ ਵਿਆਹ ਮੌਕੇ ਜਾਂ ਕਿਸੇ ਤਿਉਹਾਰਾਂ ਮੌਕੇ ਵਜਾਏ ਜਾਂਦੇ ਹਨ। ਆਈਪੀ ਸਿੰਘ ਨੂੰ ਖਾਸ ਤੌਰ ਉੱਤੇ 'ਗੁੜ ਨਾਲੋ ਇਸ਼ਕ ਮਿਠਾ' ਅਤੇ 'ਕਾਂਵਾਂ ਕਾਂਵਾਂ' ਗੀਤ ਬਹੁਤ ਪਸੰਦ ਹਨ।
ਆਈਪੀ ਸਿੰਘ ਦੀ ਨਵੀਂ ਐਲਬਮ ਬਾਰੇ:ਮੀਡੀਆਂ ਰਿਪੋਰਟਾਂ ਮੁਤਾਬਕ, ਗਾਇਕ ਆਈਪੀ ਸਿੰਘ ਦੀ ਨਵੀਂ ਆਉਣ ਵਾਲੀ ਐਲਬਮ 'ਦ ਮੈਰੀਗੋਲਡ ਪ੍ਰੋਜੈਕਟ' ਦੇ ਗੀਤ ਵੀ ਵਿਆਹ ਸ਼ਾਦੀਆਂ ਦੇ ਸੀਜ਼ਨ ਵਿੱਚ ਚੱਲਣ ਵਾਲੇ ਹਨ। ਆਈਪੀ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਐਲਬਮ ਬਣਾਈ ਤਾਂ, ਉਨ੍ਹਾਂ ਦੇ ਮਨ ਵਿੱਚ ਇਕੋ ਗੱਲ ਸੀ ਕਿ ਉਹ ਆਪਣੇ ਵਿਰਸੇ ਨੂੰ ਮਾਡਰਨ ਤਰੀਕੇ ਨਾਲ ਬੇਸ਼ਕ ਪੇਸ਼ ਕਰਨਗੇ, ਪਰ ਗੀਤਾਂ ਵਿੱਚ ਵਿਰਸੇ ਦੀਆਂ ਜੜ੍ਹਾਂ ਵੀ ਜਿਊਂਦੀਆਂ ਰੱਖਣਗੇ। ਇਕ ਮੀਡੀਆ ਰਿਪੋਰਟ ਅਨੁਸਾਰ- ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਐਲਬਮ ਦੇ ਗੀਤ ਵਿਆਹ ਤੇ ਮੌਜ ਮਸਤੀ ਨਾਲ ਸੰਬੰਧਤ ਹੋਣਗੇ।
ਆਈਪੀ ਸਿੰਘ ਸਣੇ ਇਹ ਗਾਇਕਾਵਾਂ ਵੀ ਦੇਣਗੀਆਂ ਗੀਤਾਂ ਨੂੰ ਆਪਣੀ ਆਵਾਜ਼ : ਆਈਪੀ ਸਿੰਘ ਦੀ ਨਵੀਂ ਆ ਰਹੀ ਐਲਬਮ 'ਦ ਮੈਰੀਗੋਲਡ ਪ੍ਰੋਜੈਕਟ' ਵਿੱਚ ਜਿੱਥੇ ਉਹ ਖੁੱਦ ਤੇ ਅਕਸ਼ੈ ਇਨ੍ਹਾਂ ਗੀਤ ਨੂੰ ਗਾਉਣਗੇ, ਉੱਥੇ ਹੀ ਇਸ ਐਲਬਮ ਦੇ ਗੀਤਾਂ ਵਿੱਚ ਗਾਇਕਾ ਅਸੀਸ ਕੌਰ, ਰਸ਼ਮੀਤ ਕੌਰ, ਸਨਿਪਰ ਤੇ ਮੀਰ ਵੀ ਆਪਣੀ ਸੁਰੀਲੀ ਆਵਾਜ਼ ਨਾਲ ਮਸਤੀ ਦੇ ਰੰਗ ਬੰਨ੍ਹਦੀਆਂ ਹੋਈਆਂ ਵਿਖਾਈ ਦੇਣਗੀਆਂ।