ਮੁੰਬਈ (ਬਿਊਰੋ)-ਸਾਊਥ ਦੀ ਬਲਾਕਬਸਟਰ ਫਿਲਮ 'ਆਰ.ਆਰ.ਆਰ' ਦਾ ਜਲਵਾ ਜਾਰੀ ਹੈ ਅਤੇ ਫਿਲਮ ਇਕ ਤੋਂ ਵਧ ਕੇ ਇਕ ਪ੍ਰਾਪਤੀਆਂ ਜੋੜ ਰਹੀ ਹੈ। ਗੋਲਡਨ ਗਲੋਬ ਐਵਾਰਡਜ਼ 'ਚ ਬੈਸਟ ਓਰੀਜਨਲ ਗੀਤ ਦੀ ਸ਼੍ਰੇਣੀ 'ਚ ਨਟੂ ਨਾਟੂ ਦਾ ਐਵਾਰਡ ਜਿੱਤਣ ਤੋਂ ਬਾਅਦ ਇਕ ਨਵੀਂ ਪ੍ਰਾਪਤੀ ਸਾਹਮਣੇ ਆਈ ਹੈ। ਫਿਲਮ ਦੇ ਸ਼ਾਨਦਾਰ ਗੀਤ ਨਟੂ ਨਟੂ ਗੀਤ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਗੀਤ ਨੂੰ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਐਸਐਸ ਰਾਜਾਮੌਲੀ ਵੱਲੋਂ ਨਿਰਦੇਸ਼ਿਤ ਆਰਆਰਆਰ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਵਿੱਚ ਸਾਊਥ ਸੁਪਰਸਟਾਰ ਰਾਮ ਚਰਨ ਜੂਨੀਅਰ ਐਨਟੀਆਰ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸਨ। ਫਿਲਮ 'ਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਅਤੇ ਅਭਿਨੇਤਰੀ ਆਲੀਆ ਭੱਟ ਵੀ ਨਜ਼ਰ ਆਏ। ਇਸ ਫਿਲਮ ਨੂੰ ਭਾਰਤ ਦੇ ਨਾਲ-ਨਾਲ ਦੁਨੀਆ ਭਰ 'ਚ ਵੀ ਕਾਫੀ ਪਿਆਰ ਮਿਲਿਆ। ਫਿਲਮ RRR ਦੀ ਕਾਮਯਾਬੀ ਦਾ ਪੂਰੀ ਦੁਨੀਆ 'ਚ ਗੂੰਜ ਰਹੀ ਹੈ।
ਗੋਲਡਨ ਗਲੋਬ ਅਵਾਰਡਸ ਦਾ ਆਯੋਜਨ ਯੂਐਸਏ ਦੇ ਕੈਲੀਫੋਰਨੀਆ,ਬੇਵਰਲੀ ਹਿਲਟਨ ਵਿੱਚ ਕੀਤਾ ਗਿਆ। ਅੰਤਰਰਾਸ਼ਟਰੀ ਅਵਾਰਡ ਸ਼ੋਅ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਫਿਲਮਾਂ ਅਤੇ ਕਲਾਕਾਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਇਹ ਭਾਰਤੀ ਸਿਨੇਮਾ ਲਈ ਮਾਣ ਵਾਲਾ ਸਮਾਂ ਸੀ ਜਦੋਂ ਐਸਐਸ ਰਾਜਾਮੌਲੀ ਦੀ ਫਿਲਮ ਨੇ ਸਰਵੋਤਮ ਗੀਤ-ਮੋਸ਼ਨ ਪਿਕਚਰ ਸ਼੍ਰੇਣੀ ਜਿੱਤੀ। ਗੋਲਡਨ ਗਲੋਬ ਐਵਾਰਡਜ਼ 2023 ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਗਈ, ਐਵਾਰਡ ਫੰਕਸ਼ਨ 'ਚ ਫਿਲਮ ਦੇ ਕਈ ਸਿਤਾਰੇ ਪਹੁੰਚੇ ਸਨ।
ਦੁਨੀਆ ਭਰ ਦੇ ਬਾਕਸ ਆਫਿਸ 'ਤੇ 1100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ ਇਸ ਫਿਲਮ ਨੇ ਕ੍ਰਿਟਿਕਸ ਚੁਆਇਸ ਅਵਾਰਡਸ ਵਿੱਚ ਦੋ ਸ਼੍ਰੇਣੀਆਂ ਵਿੱਚ ਪੁਰਸਕਾਰ ਜਿੱਤੇ ਹਨ। ਜੂਨੀਅਰ ਐਨਟੀਆਰ ਅਤੇ ਰਾਮ ਚਰਨ ਸਟਾਰਰ ਫਿਲਮ ਨੂੰ ਸਰਵੋਤਮ ਗੀਤ ਨਾਟੂ ਨਾਟੂ ਅਤੇ ਸਰਬੋਤਮ ਵਿਦੇਸ਼ੀ ਭਾਸ਼ਾ ਫਿਲਮ ਦਾ ਪੁਰਸਕਾਰ ਮਿਲਿਆ ਹੈ। ਕ੍ਰਿਟਿਕਸ ਚੁਆਇਸ ਅਵਾਰਡਸ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਅਧਿਕਾਰਤ ਤੌਰ 'ਤੇ ਆਰਆਰਆਰ ਦੀ ਜਿੱਤ ਦੀ ਖੁਸ਼ਖਬਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ:-Republic Day 2023: ਆਜ਼ਾਦੀ ਦੇ ਕਈ ਸਾਲ ਅਸੀਂ ਕੀਤੀ ਅੰਗਰੇਜਾਂ ਦੇ ਸੰਵਿਧਾਨ ਦੀ ਪਾਲਣਾ, ਪੜ੍ਹੋ ਕਦੋਂ ਬਣਿਆਂ ਭਾਰਤ ਗਣਤੰਤਰ ਰਾਜ