ਹੈਦਰਾਬਾਦ ਡੈਸਕ : ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਕਰੀਬ 9 ਮਹੀਨੇ ਬੀਤ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਨਾਲ ਕੰਮ ਕਰਨ ਵਾਲੇ ਗਾਇਕ ਤੇ ਸੰਗੀਤਕਾਰ ਯਾਦ ਕਰ ਰਹੇ ਹਨ। ਫਿਰ ਚਾਹੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਨ ਵਾਲੇ ਵਿਦੇਸ਼ਾਂ ਵਿੱਚ ਹੋਣ ਜਾਂ ਦੇਸ਼ ਵਿੱਚ, ਹਰ ਕੋਈ ਮੂਸੇਵਾਲਾ ਦੇ ਕੰਮ ਨੂੰ ਯਾਦ ਕਰ ਰਿਹਾ ਹੈ। ਪੰਜਾਬੀ ਸੰਗੀਤਕਾਰ ਦੀਪ ਗਰੇਵਾਲ ਨੇ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਕਿ, "ਸਾਡਾ ਇੱਕਠਿਆ ਦਾ ਪਹਿਲਾ ਪ੍ਰਾਜੈਕਟ 2016 ਵਿੱਚ ਆਇਆ ਜਿਸ ਦਾ ਪਹਿਲਾਂ ਟਰੈਕ 'ਜੀ ਵੈਗਨ' ਸੀ।"
ਦੀਪ ਗਰੇਵਾਲ ਨੇ ਮੂਸੇਵਾਲਾ ਦੀ ਯਾਦ ਦਾ ਇੱਕ ਕਿੱਸਾ ਕੀਤਾ ਸਾਂਝਾ :ਇੱਕ ਮੀਡੀਆ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਪੰਜਾਬੀ ਸੰਗੀਤਕਾਰ ਦੀਪ ਗਰੇਵਾਲ ਨੇ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਕਿ, "ਜੋ ਉਨ੍ਹਾਂ ਦਾ ਇੱਕਠਿਆਂ ਦਾ ਪਹਿਲਾ ਪ੍ਰਾਜੈਕਟ ਆਇਆ ਸੀ ਉਸ ਦਾ ਗੀਤ 'ਜੀ ਵੈਗਨ' ਦੀ ਰਿਕਾਰਡਿੰਗ ਤੋਂ ਬਾਅਦ ਆਪਣੇ ਕਈ ਗੀਤ ਮੈਨੂੰ ਸੁਣਾਏ, ਜੋ ਅਜੇ ਰਿਲੀਜ਼ ਵੀ ਨਹੀਂ ਹੋਏ ਸੀ, ਅਤੇ ਕਿਹਾ ਕਿ ਮੈਨੂੰ ਗੀਤਾ ਦਾ ਰਿਵਿਊ ਦੇਵਾ। ਫਿਰ ਉਹ ਭਾਰਤ ਆ ਗਏ ਤੇ ਫਿਰ ਵੀ ਅਸੀਂ ਇਕ ਦੂਜੇ ਦੇ ਸੰਪਰਕ ਵਿੱਚ ਸੀ, ਕਿਉਂਕਿ ਮੈਂ ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ ਮੈਨੇਜਰ ਰਿਹਾ ਹਾਂ।"