ਹੈਦਰਾਬਾਦ ਡੈਸਕ : ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿਚ ਜਿੱਥੇ ਬਤੌਰ ਅਦਾਕਾਰ ਜੱਸੀ ਗਿੱਲ ਵਿਲੱਖਣ ਪਹਿਚਾਣ ਅਤੇ ਸ਼ਾਨਦਰ ਵਜੂਦ ਸਥਾਪਿਤ ਕਰ ਚੁੱਕੇ ਹਨ। ਉਥੇ ਨਾਲ-ਨਾਲ ਨਾਲ ਸੰਗ਼ੀਤਕ ਜਗਤ ਵਿੱਚ ਉਨਾਂ ਅਪਣੀ ਧਾਕ ਅਤੇ ਬਰਾਬਰਤਾ ਲਗਾਤਾਰ ਕਾਇਮ ਰੱਖੀ ਹੋਈ ਹੈ। ਇਸੇ ਲੜੀ ਨੂੰ ਬਰਕਰਾਰ ਰੱਖਦੇ ਹੋਏ ਅਪਣਾ ਨਵਾਂ ਗਾਣਾ 'ਸ਼ਰਤ ਲਗਾਕੇ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ ਜਿਸ ਨੂੰ ਲਈ 17 ਦਿਸੰਬਰ ਨੂੰ ਵੱਖ-ਵੱਖ ਪਲੇਟਫਾਰਮ ਉਪਰ ਜਾਰੀ ਕੀਤਾ ਜਾਵੇਗਾ।
ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਅਤੇ ਟਾਈਮਜ਼ ਮਿਊਜ਼ਿਕ ਵੱਲੋ ਪੂਰੀ ਸਜਧਜ ਅਧੀਨ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਟਰੈਕ ਵਿੱਚ ਜੱਸੀ ਗਿੱਲ ਨਾਲ ਸਹਿ-ਗਾਇਕਾ ਵਜੋਂ ਸਾਥ ਮਸ਼ਹੂਰ ਅਤੇ ਚਰਚਿਤ ਗਾਇਕਾ ਸ਼ਿਪਰਾ ਗੋਇਲ ਵੱਲੋਂ ਦਿੱਤਾ ਗਿਆ ਹੈ, ਜੋ ਪੰਜਾਬੀ ਤੇ ਹਿੰਦੀ ਸੰਗੀਤ ਖੇਤਰ ਵਿੱਚ ਸਨਸੇਸ਼ਨਲ ਸਿੰਗਰ ਦੇ ਤੌਰ ਉੱਤੇ ਵੀ ਆਪਣਾ ਅਧਾਰ ਅਤੇ ਦਰਸ਼ਕ ਦਾਇਰਾ ਪੜਾਅ-ਦਰ-ਪੜਾਅ ਹੋਰ ਵਿਸ਼ਾਲ ਅਤੇ ਮਜਬੂਤ ਕਾਇਮ ਕਰਦੀ ਜਾ ਰਹੀ ਹੈ।
ਹਾਲ ਹੀ ਵਿੱਚ, ਜਾਰੀ ਹੋਏ ਆਪਣੇ ਕਈ ਗਾਣਿਆਂ ਅਤੇ ਫਿਲਮਾਂ ਨਾਲ ਸਿਨੇਮਾਂ ਅਤੇ ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਦੇ ਰਹਿਣ ਵਾਲੇ ਜੱਸੀ ਗਿੱਲ ਦੇ ਰਿਲੀਜ਼ ਹੋਣ ਜਾ ਰਹੇ ਇਸ ਨਵੇਂ ਗਾਣੇ ਦਾ ਮਿਊਜ਼ਿਕ ਮੈਕਸਰਕੀ ਨੇ ਤਿਆਰ ਕੀਤਾ ਹੈ, ਜਦਕਿ ਇਸ ਦੇ ਬੋਲ ਰੋਨੀ ਅੰਜਲੀ ਅਤੇ ਗਿੱਲ ਮਛਰਾਈ ਨੇ ਲਿਖੇ ਹਨ, ਜੋ ਇਸ ਤੋਂ ਪਹਿਲਾ ਵੀ ਦਿਲ ਅਤੇ ਮਨ ਨੂੰ ਛੂਹ ਲੈਣ ਵਾਲੇ ਬੇਸ਼ੁਮਾਰ ਗੀਤਾਂ ਦੀ ਰਚਨਾ ਕਰ ਚੁੱਕੇ ਹਨ। ਸੰਗੀਤਕ ਖੇਤਰ ਵਿੱਚ ਵੱਡੇ ਨਾਂਅ ਅਤੇ ਪੇਸ਼ਕਰਤਾ ਦੇ ਤੌਰ 'ਤੇ ਜਾਣੇ ਜਾਂਦੇ ਗੁਰਪ੍ਰੀਤ ਖੇਤਲਾ ਦੁਆਰਾ ਪ੍ਰਸਤੁਤ ਕੀਤੇ ਜਾ ਰਹੇ ਉਕਤ ਟਰੈਕ ਦੇ ਪ੍ਰੋਜੈਕਟ ਕੋਆਰਡੀਨੇਟਰ ਅੰਗਦ ਸਿੰਘ ਹਨ, ਜੋ ਬਤੌਰ ਸੰਗੀਤ ਅਤੇ ਫ਼ਿਲਮ ਨਿਰਮਾਤਾ ਕਈ ਅਹਿਮ ਹਿੰਦੀ ਅਤੇ ਪੰਜਾਬੀ ਫ਼ਿਲਮ ਪ੍ਰੋਜੋਕਟਸ ਨਾਲ ਜੁੜੇ ਰਹੇ ਹਨ।
ਉਧਰ ਜੇਕਰ ਗਾਇਕ -ਅਦਾਕਾਰ ਜੱਸੀ ਗਿੱਲ ਦੇ ਮੌਜੂਦਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਇੰਨੀ ਦਿਨੀਂ ਅਦਾਕਾਰ ਦੇ ਰੂਪ ਵਿਚ ਉਨਾਂ ਦੀ ਮਸ਼ਰੂਫ਼ੀਅਤ ਬਾਲੀਵੁੱਡ ਅਤੇ ਪਾਲੀਵੁੱਡ ਵਿਚ ਵਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਸੰਗੀਤਕ ਖੇਤਰ ਵਿੱਚ ਵੀ ਨਵੇਂ ਆਯਾਮ ਸਿਰਜਣ ਦਾ ਸਿਲਸਿਲਾ ਉਨਾਂ ਵੱਲੋਂ ਲਗਾਤਾਰ ਜਾਰੀ ਹੈ, ਜਿਸ ਦਾ ਪ੍ਰਭਾਵੀ ਇਜ਼ਹਾਰ ਉਹ ਅਪਣੇ ਜਾਰੀ ਹੋ ਰਹੇ ਗਾਣਿਆਂ ਨਾਲ ਲਗਾਤਾਰ ਕਰਵਾ ਰਹੇ ਹਨ। ਇਸ ਦਾ ਹੀ ਬਾਖ਼ੂਬੀ ਪ੍ਰਗਟਾਵਾ ਕਰਵਾਉਣ ਲਈ ਆ ਰਿਹਾ ਹੈ ਉਨਾਂ ਦਾ ਇਹ ਨਵਾਂ ਗਾਣਾ, ਜਿਸ ਵਿੱਚ ਅਗਮ ਮਾਨ ਅਤੇ ਅਜ਼ੀਮ ਮਾਨ ਵੱਲੋ ਮਨਮੋਹਕ ਮਿਊਜ਼ਿਕ ਵੀਡੀਓ ਫਿਲਮਾਂਕਣ ਵਿਚ ਢਾਲਿਆ ਗਿਆ।