ਹੈਦਰਾਬਾਦ ਡੈਸਕ:ਦੁਨੀਆ-ਭਰ 'ਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਰਿਹਾ ਭਾਰਤੀ ਪੌਪ ਸਟਾਰ ਕਿੰਗ ਅੱਜ ਮੁੰਬਈ ਨਗਰੀ 'ਚ ਸੰਗੀਤਕ ਧਮਾਲਾਂ ਪਾਉਣ ਜਾ ਰਿਹਾ ਹੈ, ਜੋ ਇਥੋ ਦੇ ਐਨ.ਐਸ.ਸੀ.ਆਈ ਡੋਮ ਵਰਲੀ ਵਿਖੇ ਆਯੋਜਿਤ ਹੋ ਰਹੇ ਮੇਘਾ ਸ਼ੋਅ ਦਾ ਸ਼ਾਨਦਾਰ ਹਿੱਸਾ ਬਣੇਗਾ। "ਕਿੰਗ ਨਿਊ ਲਾਈਫ ਇੰਡੀਆ ਟੂਰ 2023 ਦੇ ਮੱਦੇਨਜ਼ਰ ਅਤੇ 'ਟੁਬੋਰਗ ਜ਼ੀਰੋ ਪੈਕੇਜਡ ਡ੍ਰਿੰਕਿੰਗ ਵਾਟਰ' ਦੀ ਲੜੀ ਵਜੋਂ ਸਾਹਮਣੇ ਆ ਰਿਹਾ ਹੈ ਇਹ ਗ੍ਰੈਂਡ ਈਵੇਂਟ , ਜਿਸ ਦੌਰਾਨ ਇਹ ਚਰਚਿਤ ਗਾਇਕ ਅਪਣੇ ਬਲਾਕ-ਬਸਟਰ ਹਿੱਟ ਗੀਤਾਂ ਦੁਆਰਾ ਦਰਸ਼ਕਾਂ ਨੂੰ ਅਨੌਖੇ ਸੰਗ਼ੀਤਕ ਰੰਗਾਂ ਵਿਚ ਰੰਗੇਗਾ।
ਗਲੈਮਰ ਦੀ ਦੁਨੀਆਂ ਮੁੰਬਈ ਵਿਚ ਖਿੱਚ ਅਤੇ ਬਹੁ ਆਕਰਸ਼ਣ ਦਾ ਕੇਂਦਰ-ਬਿੰਦੂ ਬਣੇ ਉਕਤ ਸ਼ੋਅ ਵਿਚ ਹਜ਼ਾਰਾਂ ਪ੍ਰਸ਼ੰਸਕਾਂ ਦੇ ਮੌਜੂਦ ਰਹਿਣ ਦੀ ਸੰਭਾਵਨਾਂ ਹੈ , ਜੋ ਪਹਿਲੀ ਵਾਰ ਏਨੇ ਵੱਡੇ ਪੱਧਰ ਉੱਪਰ ਇਸ ਸ਼ਾਨਦਾਰ ਗਾਇਕ ਦੀ ਬੇਹਤਰੀਣ ਗਾਇਕੀ ਦਾ ਆਨੰਦ ਮਾਣਨਗੇ। ਇਸ ਮਹਾਂਨਗਰ ਵਿਚ ਕ੍ਰਿਸਮਸ ਦੇ ਹੋ ਰਹੇ ਜਸ਼ਨਾਂ ਦੌਰਾਨ ਹੀ ਆਯੋਜਿਤ ਹੋ ਰਹੇ ਉਕਤ ਲਾਈਵ ਕਾਨਸਰਟ ਨੂੰ ਲੈ ਕੇ ਖਾਸੇ ਜੋਸ਼ ਵਿਚ ਹੈ ਇਹ ਬਾਕਮਾਲ ਗਾਇਕ ਪੌਪ ਸਿੰਗਰ ਕਿੰਗ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ, “ਮੁੰਬਈ ਸ਼ਹਿਰ ਨੂੰ ਹਮੇਸ਼ਾ ਘਰ ਵਰਗਾ ਮਹਿਸੂਸ ਕਰਦਾ ਹਾਂ ,ਜੋ ਅੱਜ ਸੰਗੀਤ ਜਗਤ ਵਿੱਚ ਕੁਝ ਨਿਵੇਕਲਾ ਕਰ ਗੁਜਰਣ ਦੇ ਦੇਖੇ ਮੇਰੇ ਸੁਫਨਿਆਂ ਨੂੰ ਤਾਬੀਰ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।"