ਮੁੰਬਈ:ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਫਿਲਮ ''ਇੰਗਲਿਸ਼ ਵਿੰਗਲਿਸ਼'' ਚੀਨੀ ਸਿਨੇਮਾਘਰਾਂ 'ਚ 24 ਫਰਵਰੀ ਨੂੰ ਉਨ੍ਹਾਂ ਦੀ ਪੰਜਵੀਂ ਬਰਸੀ 'ਤੇ ਰਿਲੀਜ਼ ਹੋਵੇਗੀ। ਵਿਤਰਕ ਈਰੋਜ਼ ਇੰਟਰਨੈਸ਼ਨਲ ਦੇ ਅਨੁਸਾਰ ਫਿਲਮ 'ਇੰਗਲਿਸ਼ ਵਿੰਗਲਿਸ਼' (2012) ਮੁੱਖ ਭੂਮੀ ਚੀਨ ਵਿੱਚ 6,000 ਸਕ੍ਰੀਨਾਂ 'ਤੇ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਓ.ਓ.) ਕੁਮਾਰ ਆਹੂਜਾ ਨੇ ਇਕ ਬਿਆਨ 'ਚ ਕਿਹਾ ਕਿ ਮੈਂ ਬਹੁਤ ਉਤਸ਼ਾਹਿਤ ਹਾਂ।
ਇੰਗਲਿਸ਼ ਵਿੰਗਲਿਸ਼ ਇਕ ਯਾਦਗਾਰ ਫਿਲਮ :ਉਨ੍ਹਾਂ ਨੇ ਕਿਹਾ ਕਿ ਮੈਂ ਮਰਹੂਮ ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਸਭ ਤੋਂ ਯਾਦਗਾਰ ਫਿਲਮਾਂ 'ਚੋਂ ਇਕ 'ਇੰਗਲਿਸ਼ ਵਿੰਗਲਿਸ਼' ਚੀਨੀ ਦਰਸ਼ਕਾਂ ਨੂੰ ਦਿਖਾਉਣ ਲਈ ਬਹੁਤ ਉਤਸ਼ਾਹਿਤ ਹਾਂ। ਗੌਰੀ ਸ਼ਿੰਦੇ ਵੱਲੋਂ ਨਿਰਦੇਸ਼ਿਤ ਹਿੰਦੀ ਪਰਿਵਾਰਕ ਕਾਮੇਡੀ-ਡਰਾਮਾ ਰਾਹੀਂ ਸ਼੍ਰੀਦੇਵੀ ਲੰਬੇ ਸਮੇਂ ਬਾਅਦ ਸਿਲਵਰ ਸਕ੍ਰੀਨ 'ਤੇ ਵਾਪਸੀ ਕੀਤੀ। ਇਹ ਫਿਲਮ 2012 ਦੇ ਸਰਬੋਤਮ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਵਿੱਚ ਅਕੈਡਮੀ ਅਵਾਰਡਾਂ ਲਈ ਭਾਰਤ ਦੀ ਅਧਿਕਾਰਤ ਐਂਟਰੀ ਸੀ।
ਛਾ ਗਿਆ ਸ਼ਸ਼ੀ ਗੋਡ ਬੋਲੇ ਦਾ ਕਿਰਦਾਰ: ਫਿਲਮ ਵਿੱਚ ਸ਼੍ਰੀਦੇਵੀ ਨੂੰ ਸ਼ਸ਼ੀ ਗੋਡ ਬੋਲੇ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਇੱਕ ਸ਼ਾਂਤ ਮਿੱਠੇ ਸੁਭਾਅ ਵਾਲੀ ਘਰੇਲੂ ਔਰਤ, ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਅਸਮਰੱਥ ਸੀ। ਪੜ੍ਹਨ ਵਿੱਚ ਅਸਮਰੱਥਾ ਕਾਰਨ ਉਹ ਆਪਣੇ ਪੜ੍ਹੇ-ਲਿਖੇ ਪਤੀ ਅਤੇ ਧੀ ਤੋਂ ਹਰ ਰੋਜ਼ ਛੋਟੇ-ਮੋਟੇ ਤਾਅਨੇ ਖਾਂਦੀ ਸੀ। ਫਿਲਮ 'ਚ ਸ਼੍ਰੀਦੇਵੀ ਤੋਂ ਇਲਾਵਾ ਆਦਿਲ ਹੁਸੈਨ, ਸੁਮੀਤ ਵਿਆਸ, ਪ੍ਰਿਆ ਆਨੰਦ, ਸੁਲਭਾ ਦੇਸ਼ਪਾਂਡੇ ਅਤੇ ਫ੍ਰੈਂਚ ਐਕਟਰ ਮੇਹਦੀ ਨੇਬੂ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ ਸਨ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵਿਟਰ ਹੈਂਡਲ 'ਤੇ ਇਸ ਖ਼ਬਰ ਨੂੰ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਿਲਮ ਨਿਰਦੇਸ਼ਕ ਗੌਰੀ ਸ਼ਿੰਦੇ ਨੇ ਆਪਣੀ ਮਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਇਸ ਫਿਲਮ ਨੂੰ ਰੂਪ ਦਿੱਤਾ ਹੈ। ਫਿਲਮ 'ਚ ਸ਼੍ਰੀਦੇਵੀ ਇਕ ਘਰੇਲੂ ਔਰਤ ਦੇ ਕਿਰਦਾਰ 'ਚ ਨਜ਼ਰ ਆਈ ਸੀ। ਜੋ ਅੰਗਰੇਜ਼ੀ ਸਿੱਖਣ ਲਈ ਅਮਰੀਕਾ ਜਾਂਦੀ ਹੈ। ਫਿਲਮ ਨੂੰ ਖੂਬਸੂਰਤੀ ਨਾਲ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ:-Shahrukh Salman on Pathaan: ਵੱਡੇ ਪਰਦੇ 'ਤੇ ਇਕੱਠੇ ਆਉਣ ਲਈ ਸਹੀ ਫਿਲਮ ਅਤੇ ਸਕ੍ਰਿਪਟ ਦਾ ਇੰਤਜ਼ਾਰ' 'ਪਠਾਨ' 'ਤੇ ਖੁੱਲ੍ਹ ਕੇ ਬੋਲੇ SRK-ਸਲਮਾਨ