ਮੁੰਬਈ :ਬਿੱਗ ਬੌਸ 16 ਦਾ ਗ੍ਰੈਡ ਫਿਨਾਲੇ ਆਖਰਕਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਹੋਇਆ। ਐਤਵਾਰ ਨੂੰ ਪੁਣੇ ਦੇ ਰੈਪਰ ਐਮਸੀ ਸਟੇਨ ਨੂੰ ਬਿਗ ਬੌਸ ਸੀਜ਼ਨ 16 ਦਾ ਜੇਤੂ ਐਲਾਨਿਆਂ ਗਿਆ ਹੈ। ਐਮਸੀ ਸਟੇਨ, ਜਿਨ੍ਹਾਂ ਦਾ ਅਸਲੀ ਨਾਮ ਅਲਤਾਫ ਸ਼ੇਖ ਹੈ, ਇਕ ਵੱਡੇ ਪ੍ਰਸ਼ੰਸਕ ਆਧਾਰ ਉੱਤੇ ਰਿਐਲਟੀ ਸ਼ੋਅ ਵਿੱਚ ਆਏ। ਉਨ੍ਹਾਂ ਨੇ ਟਰਾਫੀ ਦੇ ਨਾਲ ਇੱਕ ਲਗਜ਼ਰੀ ਕਾਰ ਅਤੇ 31 ਲੱਖ ਰੁਪਏ ਨਕਦ ਰਾਸ਼ੀ ਵੀ ਜਿੱਤੀ ਹੈ।
ਘਰ ਦੇ ਅੰਦਰ 130 ਤੋਂ ਵੱਧ ਦਿਨਾਂ ਦੀ ਲੜਾਈ ਦਰਮਿਆਮ ਵੀ ਸਟੇਨ ਨੇ ਟਰਾਫੀ ਦੇ ਮਜ਼ਬੂਤ ਦਾਅਵੇਦਾਰ ਵਜੋਂ ਆਪਣੀ ਸਥਿਤੀ ਨੂੰ ਕਾਇਮ ਰੱਖਿਆ। ਉਸ ਨੇ ਗ੍ਰੈਂਡ ਫਿਨਾਲੇ ਵਿੱਚ ਸ਼ਿਵ ਠਾਕਰੇ, ਅਰਚਨਾ ਗੌਤਮ ਅਤੇ ਸ਼ਾਲਿਨ ਭਨੋਟ ਨੂੰ ਹਰਾਇਆ ਹੈ।
ਕੌਣ ਹੈ ਐਮਸੀ ਸਟੇਨ : ਸਟੇਨ ਇਕ ਭਾਰਤੀ ਰੈਪਰ, ਗੀਤਕਾਰ, ਸੰਗੀਤ ਨਿਰਮਾਤਾ ਅਤੇ ਸੰਗੀਤਕਾਰ ਹੈ। ਉਹ 2019 ਵਿੱਚ ਆਪਣੇ ਗੀਤ 'ਖੁਜਾ ਮਤ' ਦੀ ਰਿਲੀਜ਼ ਤੋਂ ਬਾਅਦ ਸੁਰਖੀਆਂ ਵਿੱਚ ਆਏ। ਐਮਸੀ ਸਟੇਨ ਪੁਣੇ ਦੇ ਰਹਿਣ ਵਾਲੇ ਹਨ। ਉਸ ਨੇ ਸਿਰਫ 12 ਸਾਲ ਦੀ ਉਮਰ ਵਿੱਚ ਕਵਾਲੀ ਗਾਉਣੀ ਸ਼ੁਰੂ ਕਰ ਦਿੱਤੀ ਸੀ। ਸਟੇਨ ਨੂੰ ਰੈਪ ਸੰਗੀਤ ਤੋਂ ਉਸ ਦੇ ਭਰਾ ਨੇ ਜਾਣੂ ਕਰਵਾਇਆ। ਰੈਪਿੰਗ ਦੀ ਦੁਨੀਆਂ ਵਿੱਚ ਪੈਰ ਰੱਖਣ ਤੋਂ ਪਹਿਲਾਂ, ਸਟੇਨ ਬੀ-ਬਾਇੰਗ ਅਤੇ ਬੀਟਬਾਕਸਿੰਗ ਵਿੱਚ ਸੀ। ਸਟੇਨ ਦੇ ਵਨ ਲਾਈਨਰਜ਼ ਵਰਗੇ 'ਸ਼ੇਮੜੀ', 'ਏਪ੍ਰੀਸ਼ਿਏਟ ਯੂ', 'ਹਕ ਸੇ', 'ਫੀਲ ਯੂ ਬ੍ਰੋ', 'ਹਿੰਦੀ ਮਾਤਰਭਾਸ਼ਾ' ਅਤੇ 'ਰਾਵਸ' ਨੇ ਪੂਰੀ ਦੁਨੀਆਂ ਦਾ ਦਿਲ ਜਿੱਤ ਲਿਆ।
ਸਟੇਨ, ਜੋ ਪੂਰੇ ਮਾਨ ਨਾਲ ਆਪਣੇ ਆਪ ਨੂੰ ਬਸਤੀ ਕੀ ਹਸਤੀ ਕਹਿੰਦੇ ਹਨ, ਬਿੱਗ ਬੌਸ 16 ਤੋਂ ਪਹਿਲਾਂ ਉਹ ਲੋਕ ਪਸੰਦੀਦਾ ਚਹਿਰਿਆਂ ਚੋਂ ਇੱਕ ਹੈ। ਇੰਸਟਾਗ੍ਰਾਮ ਉੱਤੇ ਸਟੇਨ ਦੀ 7.7 ਮਿਲੀਅਨ ਫੈਨ ਫੋਲੋਇੰਗ ਹੈ। ਟਾਪ 3 ਸੇਗਮੇਂਟ ਵਿੱਚ ਪ੍ਰਿਅੰਕਾ ਚੌਧਰੀ ਦਾ ਮੁਕਾਬਲਾ ਸ਼ਿਵ ਠਾਕਰੇ ਅਤੇ ਐਮਸੀ ਸਟੇਨ ਨਾਲ ਸੀ। ਹਾਲਾਂਕਿ ਅੰਤਿਮ ਤਿੰਨ ਵਿੱਚ ਥਾਂ ਬਣਾਉਣ ਤੋਂ ਬਾਅਦ ਉਸ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਗਿਆ। ਇਸ ਦੌਰਾਨ ਸਲਮਾਨ ਖਾਨ ਨੇ ਪ੍ਰਿਅੰਕਾ ਦੀ ਤਰੀਫ ਵੀ ਕੀਤੀ। ਉਨ੍ਹਾਂ ਨੇ 14 ਲੋਕਾਂ ਨਾਲ ਮੁਕਾਬਲਾ ਕੀਤਾ ਅਤੇ ਹੱਸਦੇ ਹੋਏ ਬਿੱਗ ਬੌਸ ਦੇ ਘਰ ਨੂੰ ਅਲਵਿਦਾ ਕਿਹਾ। ਟਰਾਫੀ ਦੇ ਇੰਨੇ ਕਰੀਬ ਆ ਕੇ ਹਾਰਨ ਦੇ ਬਾਵਜੂਦ ਪ੍ਰਿਅੰਕਾ ਟੁੱਟੀ ਨਹੀਂ। (IANS)
ਇਹ ਵੀ ਪੜ੍ਹੋ:Kisi Ka Bhai Kisi Ki Jaan: ਸਲਮਾਨ ਖ਼ਾਨ ਦੀ ਨਵੀਂ ਫਿਲਮ 'ਚ ਪ੍ਰਭਾਵੀ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ ਜੱਸੀ ਗਿੱਲ