ਮੁੰਬਈ—'ਡਰਾਮਾ ਕੁਈਨ' ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਦੇ ਵਿਆਹ ਨੂੰ ਲੈ ਕੇ ਚੱਲ ਰਿਹਾ ਹਾਈਵੋਲਟੇਜ ਡਰਾਮਾ ਹਰ ਰੋਜ਼ ਨਵਾਂ ਮੋੜ ਲੈ ਰਿਹਾ ਹੈ। ਵਿਆਹ ਤੋਂ ਬਾਅਦ ਆਦਿਲ ਰਾਖੀ ਨੂੰ ਆਪਣੀ ਪਤਨੀ ਦੇ ਰੂਪ 'ਚ ਨਹੀਂ ਅਪਣਾ ਰਹੇ ਹਨ। ਰਾਖੀ ਆਦਿਲ ਖਾਨ ਨੂੰ ਸੜਕਾਂ 'ਤੇ ਰੌਲਾ ਪਾ ਕੇ ਆਪਣੇ ਵਿਆਹ ਤੋਂ ਬਾਹਰਲੇ ਸਬੰਧਾਂ ਦਾ ਪਰਦਾਫਾਸ਼ ਕਰ ਕੇ ਜ਼ਲੀਲ ਕਰ ਰਹੀ ਹੈ। ਦੂਜੇ ਪਾਸੇ ਆਦਿਲ ਦੀਆਂ ਗਰਲਫ੍ਰੈਂਡ ਨਾਲ ਦੀਆਂ ਕੋਝੀਆਂ ਤਸਵੀਰਾਂ ਨੇ ਰਾਖੀ ਦੀ ਵਿਆਹੁਤਾ ਜ਼ਿੰਦਗੀ 'ਚ ਜ਼ਹਿਰ ਘੋਲ ਦਿੱਤਾ ਹੈ ਅਤੇ ਉਦੋਂ ਤੋਂ ਹੀ ਰਾਖੀ ਗੁੱਸੇ 'ਚ ਆ ਗਈ ਸੀ। ਹੁਣ ਇਸ ਮਸ਼ਹੂਰ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ ਆਦਿਲ ਖਾਨ ਦੁਰਾਨੀ ਨੂੰ ਓਸ਼ੀਵਾਰਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਰਾਖੀ ਸਾਵੰਤ ਨੇ ਖੁਦ ਆਪਣੇ ਪਤੀ ਆਦਿਲ ਖਾਨ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਰਾਖੀ ਦੇ ਪਤੀ ਆਦਿਲ 'ਤੇ ਕੀ ਹਨ ਦੋਸ਼?ਮੀਡੀਆ ਰਿਪੋਰਟਾਂ ਮੁਤਾਬਕ ਰਾਖੀ ਨੇ ਦੱਸਿਆ, 'ਉਸ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਮੈਂ ਉਸ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ, ਹੁਣ ਕੋਈ ਡਰਾਮਾ ਨਹੀਂ ਹੋਵੇਗਾ, ਉਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ, ਉਸ ਨੇ ਮੈਨੂੰ ਮਾਰਿਆ ਸੀ ਅਤੇ ਮੇਰੇ ਗਹਿਣੇ ਖੋਹ ਲਏ ਸਨ। ਪੈਸੇ ਚੋਰੀ ਕਰਕੇ ਭੱਜ ਗਏ।
ਆਦਿਲ ਦੀਆਂ ਨਜ਼ਰਾਂ 'ਚ ਕੀ ਹੈ ਰਾਖੀ ਦੀ ਔਕਾਤ ?ਦੱਸ ਦਈਏ ਕਿ ਰਾਖੀ ਨੇ ਪਿਛਲੇ ਸੋਮਵਾਰ ਰਾਤ ਆਦਿਲ ਖਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਰਾਖੀ ਨੇ ਸੋਮਵਾਰ ਰਾਤ ਨੂੰ ਪਾਪਰਾਜ਼ੀ ਦੇ ਸਾਹਮਣੇ ਕਿਹਾ ਸੀ, 'ਮੈਂ ਹਮੇਸ਼ਾ ਆਦਿਲ ਨੂੰ ਪੁੱਛਦੀ ਸੀ, ਤੁਸੀਂ ਮੈਨੂੰ ਇੰਨਾ ਕਿਉਂ ਕੁੱਟਦੇ ਹੋ? ਮੈਂ ਉਸ ਨੂੰ ਕਿਹਾ ਕਿ ਮੈਂ ਇਹ ਸਭ ਮੀਡੀਆ ਦੇ ਸਾਹਮਣੇ ਦੱਸਾਂ ਦੇਵਾਂਗੀ, ਤਾਂ ਉਸ ਨੇ ਮੈਨੂੰ ਕਿਹਾ ਕਿ ਤੁਹਾਡੇ 'ਤੇ ਕੌਣ ਵਿਸ਼ਵਾਸ ਕਰੇਗਾ?'