ਪੰਜਾਬ

punjab

ETV Bharat / entertainment

Zinda Banda Song: ਕੁਝ ਹੀ ਸਮੇਂ 'ਚ ਇੰਤਜ਼ਾਰ ਖਤਮ, ਜਾਣੋ ਕਦੋ ਰਿਲੀਜ਼ ਹੋਵੇਗਾ ਸ਼ਾਹਰੁਖ ਖਾਨ ਦੀ 'ਜਵਾਨ' ਦਾ ਪਹਿਲਾ ਗੀਤ 'ਜ਼ਿੰਦਾ ਬੰਦਾ' - ਅਦਾਕਾਰਾ ਨਯਨਤਾਰਾ

ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਪਹਿਲਾ ਗੀਤ ਜ਼ਿੰਦਾ ਬੰਦਾ ਅੱਜ 31 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜਾਣੋ ਕਿੰਨੇ ਵਜੇ ਰਿਲੀਜ਼ ਹੋਵੇਗਾ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਪਹਿਲਾ ਗੀਤ 'ਜ਼ਿੰਦਾ ਬੰਦਾ।'

Zinda Banda Song
Zinda Banda Song

By

Published : Jul 31, 2023, 11:07 AM IST

ਹੈਦਰਾਬਾਦ:ਬਾਲੀਵੁੱਡ ਦੇ ਪਠਾਨ ਸ਼ਾਹਰੁਖ ਖਾਨ ਦੀ ਆਉਣ ਵਾਲੀ ਐਕਸ਼ਨ-ਥ੍ਰਿਲਰ ਫਿਲਮ ਜਵਾਨ ਦਾ ਇੰਤਜ਼ਾਰ ਪੂਰੀ ਦੁਨੀਆਂ ਕਰ ਰਹੀ ਹੈ। ਫਿਲਮ ਨੂੰ ਰਿਲੀਜ਼ ਹੋਣ ਵਿੱਚ ਅਜੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਹੈ। ਫ਼ਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਿਲਾਜ਼ ਹੋਇਆ ਸੀ। ਹੁਣ ਸ਼ਾਹਰੁਖ ਖਾਨ ਆਪਣੀ ਫਿਲਮ ਜਵਾਨ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਤੋਹਫ਼ਾ ਦੇਣ ਜਾ ਰਹੇ ਹਨ। ਫਿਲਮ ਦਾ ਪਹਿਲਾ ਗੀਤ 'ਜ਼ਿੰਦਾ ਬੰਦਾ' ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਕਦੋ ਰਿਲੀਜ਼ ਹੋਵੇਗਾ, ਸ਼ਾਹਰੁਖ ਖਾਨ ਨੇ ਇਸਦੇ ਸਮੇਂ ਦਾ ਖੁਲਾਸਾ ਕਰ ਦਿੱਤਾ ਹੈ। ਸ਼ਾਹਰੁਖ ਖਾਨ ਦੇ ਕਰੀਅਰ ਦਾ ਸਭ ਤੋਂ ਮਹਿੰਗਾ ਗੀਤ 'ਜ਼ਿੰਦਾ ਬੰਦਾ' ਹੈ। ਇਸ ਗੀਤ ਵਿੱਚ 15 ਕਰੋੜ ਰੁਪਏ ਲੱਗੇ ਹਨ।

ਕਿੰਨੇ ਵਜੇ ਰਿਲੀਜ਼ ਹੋਵੇਗਾ ਗੀਤ ਜ਼ਿੰਦਾ ਬੰਦਾ?: ਸ਼ਾਹਰੁਖ ਖਾਨ ਅਤੇ ਅਦਾਕਾਰਾ ਨਯਨਤਾਰਾ ਸਟਾਰਰ ਗੀਤ 'ਜ਼ਿੰਦਾ ਬੰਦਾ' ਕਾਫ਼ੀ ਚਰਚਾ ਵਿੱਚ ਹੈ। ਇਸ ਗੀਤ ਦੀ ਸ਼ੂਟਿੰਗ ਦੇਸ਼ਭਰ ਦੇ ਪੰਜ ਸ਼ਹਿਰਾਂ 'ਚ ਹੋਈ ਹੈ। ਇਸ ਗੀਤ ਨੂੰ ਵਾਈ ਦਿਸ ਕੋਲਾਵੇਰੀ, ਅਰਬੀ ਕੂਥੂ ਅਤੇ ਵਾਥੀ ਕਮਿੰਗ ਵਰਗੇ ਸੁਪਰਹਿੱਟ ਗੀਤਾਂ ਨੂੰ ਕੰਪੋਜ਼ ਕਰਨ ਵਾਲੇ ਨੌਜਵਾਨ ਸੰਗੀਤਕਾਰ ਅਨਿਰੁਧ ਨੇ ਸੰਗੀਤ ਦਿੱਤਾ ਹੈ। ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦੱਸਿਆਂ ਹੈ ਕਿ ਇਹ ਗੀਤ 31 ਜੁਲਾਈ ਦੁਪਹਿਰ 12.50 ਵਜੇ ਰਿਲੀਜ਼ ਹੋਵੇਗਾ।

ਜਵਾਨ ਫਿਲਮ ਬਾਰੇ:ਥੇਰੀ, ਬਿਗਿਲ, ਮਰਸਲ ਅਤੇ ਰਾਜਾ ਰਾਣੀ ਵਰਗੀਆਂ ਦਮਦਾਰ ਅਤੇ ਸੁਪਰਹਿੱਟ ਫਿਲਮਾਂ ਬਣਾ ਚੁੱਕੇ ਸਾਊਥ ਦੇ ਨੌਜਵਾਨ ਨਿਰਦੇਸ਼ਕ ਅਰੁਣ ਕੁਮਾਰ ਉਰਫ ਐਟਲੀ ਨੇ ਜਵਾਨ ਦਾ ਨਿਰਦੇਸ਼ਨ ਕੀਤਾ ਹੈ। ਸ਼ਾਹਰੁਖ ਖਾਨ ਐਟਲੀ ਦੇ ਕੰਮ ਤੋਂ ਪ੍ਰਭਾਵਿਤ ਹੋਏ ਅਤੇ ਫਿਰ ਉਨ੍ਹਾਂ ਨਾਲ ਕੰਮ ਕਰਨ ਦੀ ਕਾਮਨਾ ਕੀਤੀ। ਸ਼ਾਹਰੁਖ ਖਾਨ ਦੇ ਨਾਲ ਫਿਲਮ 'ਚ ਨਯਨਤਾਰਾ, ਦੀਪਿਕਾ ਪਾਦੁਕੋਣ, ਸੰਜੇ ਦੱਤ, ਵਿਜੇ ਸੇਤੂਪਤੀ, ਪ੍ਰਿਆਮਣੀ ਅਤੇ ਦੰਗਲ ਗਰਲ ਸਾਨਿਆ ਮਲਹੋਤਰਾ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫਿਲਮ 7 ਸਤੰਬਰ 2023 ਨੂੰ ਰਿਲੀਜ਼ ਹੋਵੇਗੀ।

For All Latest Updates

ABOUT THE AUTHOR

...view details