ਮੁੰਬਈ : 1970 ਵਿੱਚ ਮਿਸ ਏਸ਼ੀਆ ਪੈਸਿਫਿਕ ਇੰਟਰਨੈਸ਼ਨਲ ਪੇਜੇਂਟ ਦਾ ਖਿਤਾਬ ਹਾਸਿਲ ਕਰਨ ਤੋਂ ਬਾਅਦ 70 ਅਤੇ 60 ਦੇ ਦਹਾਕੇ ਦੇ ਦੌਰਾਨ ਘਰ-ਘਰ ਵਿੱਚ ਪਹਿਚਾਣ ਬਣਾਉਣ ਵਾਲੀ ਦਿੱਗਜ਼ ਸਟਾਰ ਜ਼ੀਨਤ ਅਮਾਨ ਨੂੰ ਉਨ੍ਹਾਂ ਦੇ ਬੋਲਡ ਵਿਅਕਤੀਤਵ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਅਭਿਨੇਤਰੀਆ ਵਿੱਚੋ ਇੱਕ ਜਿਨ੍ਹਾਂ ਨੇ ਆਪਣੇ ਵਿਅੰਗਾਤਮਕ ਵਿਕਲਪ ਦੇ ਨਾਲ ਫੈਸ਼ਨ ਟ੍ਰੇਂਡ ਸੇਟ ਕੀਤਾ। ਸੋਸ਼ਲ ਮੀਡੀਆ ਤੋਂ ਦੂਰ ਰਹਿਣ ਤੋਂ ਬਾਅਦ ਆਖਿਰਕਾਰ ਉਨ੍ਹਾਂ ਨੇ ਸ਼ਨੀਵਾਰ ਨੂੰ ਇਸਟਾਗ੍ਰਾਮ 'ਤੇ ਡੈਬਿਊ ਕੀਤਾ। ਸਟਰਾਇਪਡ ਨੂੰ ਆਡਿਰਨ ਸੇਟ ਵਿੱਚ ਸਜੀ ਦਿੱਗਜ਼ ਅਦਾਕਾਰਾ ਨੇ ਆਪਣੀ ਪਹਿਲੀ ਪੋਸਟ ਨੂੰ ਕੈਪਸ਼ਨ ਦਿੱਤਾ,' ਹਸਦੇ ਹੋਏ ਉਨ੍ਹਾਂ ਥਾਵਾਂ 'ਤੇ ਜਿੱਥੇ ਜਿੰਦਗੀ ਮੈਨੂੰ ਲੈ ਜਾਂਦੀ ਹੈ। ਹੈਲੋ ਡੇਅਰ, ਇੰਸਟਾਗ੍ਰਾਮ।
ਪ੍ਰਸ਼ੰਸਕ ਕਰ ਰਹੇ ਸਵਾਗਤ : ਜ਼ੀਨਤ ਅਮਾਨ ਦੇ ਇੰਸਟਾਗ੍ਰਾਮ ਡੈਬਿਊ ਕਰਦੇ ਹੀ ਉਨ੍ਹਾਂ ਦੇ ਪ੍ਰੰਸ਼ਸਕ ਲਗਾਤਾਰ ਇੰਸਟਾ ਤੇਂ ਉਨ੍ਹਾਂ 'ਤੇ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਇੱਕ ਦਿਨ ਦੇ ਅੰਦਰ ਹੀ ਜ਼ੀਨਤ ਦੇ ਪ੍ਰੰਸ਼ਸਕਾਂ ਦੀ ਗਿਣਤੀ 3 ਹਜ਼ਾਰ ਤੋਂ ਪਾਰ ਹੋ ਗਈ ਹੈ। ਇੰਸਟਾਂ ਪ੍ਰਸ਼ੰਸਕਾਂ ਵਲੋਂ ਜ਼ੀਨਤ ਦਾ ਸਵਾਗਤ ਕਰਦੇ ਹੋਏ ਇੱਕ ਯੂਜਰ ਨੇ ਲਿਖਿਆ,'ਇਹ ਸਿਰਫ ਇੱਕ ਜ਼ੀਨਤ ਅਮਾਨ ਨਹੀ ਹੈ। ਇਹ ਜ਼ੀਨਤ ਅਮਾਨ ਹੈ'। ਦੂਸਰੇ ਯੂਜਰ ਨੇ ਲਿਖਿਆ 'ਬਹੁਤ ਗਰਮਜੋਸ਼ੀ ਨਾਲ ਸਵਾਗਤ ਹੈ! ਇੱਕ ਹੋਰ ਨੇ ਲਿਖਿਆ,'ਇੰਸਟਾਗ੍ਰਾਮ ਦੀ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ, ਲੀਜੇਂਡ। ਅਸੀ ਤੁਹਾਨੂੰ ਪਿਆਰ ਕਰਦੇ ਹਾਂ। ਦੱਸ ਦੇਇਏ ਕਿ ਐਤਵਾਰ ਨੂੰ ਉਨ੍ਹਾਂ ਨੇ ਇੱਕ ਲੰਬੇ ਨੋਟ ਨਾਲ ਆਪਣੀ ਇੱਕ ਤਸਵੀਰ ਪੋਸਟ ਕੀਤੀ। ਨੋਟ ਵਿੱਚ ਲਿਖਿਆ ਸੀ ,'70 ਦੇ ਦਹਾਕੇ ਵਿੱਚ ਫਿਲਮ ਅਤੇ ਫੈਸ਼ਨ ਉਦਯੋਗ ਪੂਰੀ ਤਰ੍ਹਾਂ ਨਾਲ ਪੁਰਸ਼ ਪ੍ਰਧਾਨ ਸੀ, ਅਤੇ ਮੈਂ ਅਕਸਰ ਸੇਟ 'ਤੇ ਇਕੱਲੀ ਮਹਿਲਾ ਹੁੰਦੀ ਸੀ। ਮੇਰੇ ਕਰੀਅਰ ਦੇ ਦੌਰਾਨ ਕਈ ਪ੍ਰਤੀਭਾਸ਼ਾਲੀ ਪੁਰਸ਼ਾਂ ਦੁਆਰਾ ਮੇਰੀਆ ਤਸਵੀਰਾਂ ਅਤੇ ਫਿਲਮਾਂ ਬਣਾਈਆ ਗਈਆ ਹੈ।