ਮੁੰਬਈ:ਬਾਲੀਵੁੱਡ ਦੀਆਂ ਖੂਬਸੂਰਤ ਹਸੀਨਾਵਾਂ ਵਿਚੋਂ ਇੱਕ ਜ਼ਰੀਨ ਖਾਨ ਨੂੰ ਕੌਣ ਨਹੀਂ ਜਾਣਦਾ ਹੈ। ਜ਼ਰੀਨ ਖਾਨ ਨੂੰ ਬਾਲੀਵੁੱਡ ਵਿੱਚ ਸਲਮਾਨ ਖਾਨ ਨੇ ਆਪਣੀ ਫਿਲਮ ਨਾਲ ਲਾਂਚ ਕੀਤਾ ਸੀ। ਸਲਮਾਨ ਖਾਨ ਦੀ ਐਕਸ ਗਰਲਫ੍ਰੈਂਡ ਕੈਟਰੀਨਾ ਕੈਫ਼ ਵਾਂਗ ਦਿਖਣ ਵਾਲੀ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦੇ ਫੈਨਜ਼ ਲਈ ਕਾਫੀ ਬੁਰੀ ਖ਼ਬਰ ਹੈ।
ਜੀ ਹਾਂ...ਅਦਾਕਾਰਾ ਦੀ ਸਿਹਤ ਬਿਗੜ ਗਈ ਹੈ, ਜਿਸ ਕਾਰਨ ਅਦਾਕਾਰਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਜ਼ਰੀਨ ਖਾਨ ਨੂੰ ਡੇਂਗੂ ਹੋ ਗਿਆ ਹੈ। ਇਸ ਲਈ ਅਦਾਕਾਰਾ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਫਿਲਹਾਲ ਅਦਾਕਾਰਾ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਦੱਸ ਦੇਈਏ ਕਿ ਜ਼ਰੀਨ ਖਾਨ ਇਨ੍ਹੀਂ ਦਿਨੀਂ ਬਾਲੀਵੁੱਡ ਤੋਂ ਦੂਰ ਹੈ ਅਤੇ ਆਪਣੇ ਬੁਆਏਫ੍ਰੈਂਡ ਸ਼ਿਵਾਸ਼ੀਸ਼ ਮਿਸ਼ਰਾ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
- ਰਿਦੁਮ ਬੁਆਏਜ਼ ਪ੍ਰੋਡੋਕਸ਼ਨ ਹਾਊਸ ਨੇ ਮਾਰਿਆ ਇਕ ਹੋਰ ਮਾਅਰਕਾ, ਚਾਈਨਜ਼ ਸੀਰੀਜ਼ ‘ਬੂੰਨੀ ਬੇਅਰ’ ਦਾ ਪੰਜਾਬੀ ਰੂਪਾਂਤਰਨ ਕਰੇਗਾ ਰਿਲੀਜ਼
- New Punjabi Film: ਇਸ ਸਰਦੀਆਂ 'ਚ ਹੋਵੇਗਾ ਧਮਾਕਾ, ਰਿਲੀਜ਼ ਹੋਵੇਗੀ ਹੌਰਰ ਫਿਲਮ 'ਅੱਕੜ ਬੱਕੜ ਬੰਬੇ ਬੋ ਅੱਸੀ ਨੱਬੇ ਪੂਰੇ ਸੋ'
- Money Laundering Case: ਜੈਕਲੀਨ ਫਰਨਾਂਡੀਜ਼ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਵਿਦੇਸ਼ ਜਾਣ ਲਈ ਨਹੀਂ ਲੈਣੀ ਪਵੇਗੀ ਇਜਾਜ਼ਤ