ਮੁੰਬਈ: ਮੱਧ ਵਰਗ ਦੀ ਪਰਿਵਾਰਕ ਡਰਾਮਾ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' ਨੇ 2 ਜੂਨ ਨੂੰ ਬਾਕਸ ਆਫਿਸ 'ਤੇ ਜ਼ਬਰਦਸਤ ਓਪਨਿੰਗ ਕੀਤੀ ਸੀ। ਫਿਲਮ ਨੇ ਆਪਣੇ ਪਹਿਲੇ ਵੀਕੈਂਡ ਤੱਕ ਬਾਕਸ ਆਫਿਸ 'ਤੇ ਆਪਣੇ ਪੈਰ ਜਮਾਈ ਰੱਖੇ ਅਤੇ ਫਿਰ ਰਿਲੀਜ਼ ਦੇ ਪਹਿਲੇ ਸੋਮਵਾਰ ਤੋਂ ਹੀ ਫਿਲਮ ਦੀ ਕਮਾਈ ਵਿੱਚ ਭਾਰੀ ਗਿਰਾਵਟ ਦੇਖੀ ਗਈ। ਫਿਲਮ ਨੂੰ ਰਿਲੀਜ਼ ਹੋਏ 5 ਦਿਨ ਹੋ ਗਏ ਹਨ ਅਤੇ ਹੁਣ 7 ਜੂਨ ਨੂੰ ਰਿਲੀਜ਼ ਦਾ ਛੇਵਾਂ ਦਿਨ ਚੱਲ ਰਿਹਾ ਹੈ। ਚੌਥੇ ਅਤੇ ਹੁਣ ਪੰਜਵੇਂ ਦਿਨ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਦੱਸਦਾ ਹੈ ਕਿ ਫਿਲਮ ਹੁਣ ਜ਼ਿਆਦਾ ਨਹੀਂ ਚੱਲਣ ਵਾਲੀ ਹੈ। ਹੁਣ ਫਿਲਮ ਦੀ ਪੰਜਵੇਂ ਦਿਨ ਦੀ ਕਮਾਈ ਸਾਹਮਣੇ ਆ ਗਈ ਹੈ।
- Ishita Dutta: ਬਹੁਤ ਜਲਦੀ ਮਾਂ ਬਣਨ ਵਾਲੀ ਹੈ ਇਸ਼ਿਤਾ ਦੱਤਾ, ਤਸਵੀਰ ਸ਼ੇਅਰ ਕਰਕੇ ਲਿਖਿਆ-Coming Soon...
- ਸਿੱਧੂ ਮੂਸੇਵਾਲਾ ਦੀ ਪਿਸਤੌਲ ਤੇ ਮੋਬਾਇਲ ਪਰਿਵਾਰ ਨੂੰ ਮਿਲੇ, ਭਰਿਆ 5 ਲੱਖ ਦਾ ਮੁਚੱਲਕਾ, ਕੋਰਟ ਨੇ ਵੇਚਣ 'ਤੇ ਲਾਈ ਰੋਕ
- Ambra De Taare: ਰਿਲੀਜ਼ ਲਈ ਤਿਆਰ ਹੈ ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’, 8 ਜੂਨ ਆਵੇਗਾ ਟ੍ਰੇਲਰ
ਫਿਲਮ ਦੀ ਪੰਜਵੇਂ ਦਿਨ ਦੀ ਕਮਾਈ:ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਪੰਜਵੇਂ ਦਿਨ 3.87 ਕਰੋੜ ਰੁਪਏ ਅਤੇ ਘਰੇਲੂ ਬਾਕਸ ਆਫਿਸ 'ਤੇ 2.27 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੀ ਕੁੱਲ ਕਮਾਈ 30.60 ਕਰੋੜ ਰੁਪਏ ਹੋ ਗਈ ਹੈ।