ਫਰੀਦਕੋਟ: ਹੋਣਹਾਰ ਨੌਜਵਾਨ ਅਦਾਕਾਰ ਯੁਵਰਾਜ਼ ਹੰਸ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਸੰਗੀਤਕ ਖੇਤਰ ਵਿਚ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ। ਪਾਲੀਵੁੱਡ ਦੇ ਬਾਕਮਾਲ ਨਿਰਦੇਸ਼ਕ ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਪਹਿਲੀ ਪੰਜਾਬੀ ਫ਼ਿਲਮ ‘ਯਾਰ ਅਣਮੁਲੇ’ ਦੁਆਰਾ ਯੁਵਰਾਜ਼ ਨੇ ਇਹ ਸਾਬਿਤ ਕਰ ਦਿਖਾਇਆ ਸੀ ਕਿ ਉਹ ਵੀ ਆਪਣੇ ਪਿਤਾ ਵਾਂਗ ਹੀ ਮਿਹਨਤ ਨਾਲ ਕੰਮ ਕਰਨ ਵਾਲੇ ਹਨ।
ਅਦਾਕਾਰ ਯੁਵਰਾਜ਼ ਹੰਸ ਨੂੰ ਸੰਗੀਤ ਦਾ ਸ਼ੌਕ ਬਚਪਣ ਤੋਂ ਸੀ:ਪੰਜਾਬੀ ਸਿਨੇਮਾਂ ਲਈ ਬਣੀਆਂ ਕਈ ਚਰਚਿਤ ਫ਼ਿਲਮਾਂ ਵਿੱਚ ਅਭਿਨੈ ਕਰ ਚੁੱਕੇ ਯੁਵਰਾਜ ਦੱਸਦੇ ਹਨ, "ਸੰਗੀਤ ਦਾ ਸ਼ੌਕ ਮੈਨੂੰ ਬਚਪਣ ਤੋਂ ਹੀ ਰਿਹਾ ਹੈ। ਅਦਾਕਾਰ-ਗਾਇਕ ਯੁਵਰਾਜ਼ ਅਨੁਸਾਰ ਸੰਗੀਤ ਪ੍ਰਤੀ ਬਣੀ ਉਨ੍ਹਾਂ ਦੀ ਇਸ ਸਾਂਝ ਦਾ ਕਾਰਨ ਪਿਤਾ ਜੀ ਦਾ ਸੰਗੀਤਕ ਖੇਤਰ ਨਾਲ ਜੁੜੇ ਹੋਣਾ ਵੀ ਰਿਹਾ ਹੈ। ਵਿਰਾਸਤ ਵਿਚ ਮਿਲੇ ਸੰਗੀਤ ਨੂੰ ਉਨ੍ਹਾਂ ਨੇ ਆਪਣੀ ਜਿੰਦਗੀ ਦਾ ਅਹਿਮ ਮਕਸਦ ਬਣਾਉਦੇ ਹੋਏ ਸੰਗੀਤ ਖੇਤਰ ਵਿਚ ਆਪਣੀ ਪਹਿਚਾਣ ਬਣਾਈ। ਪਰ ਸਿਆਣੇ ਆਖਦੇ ਹਨ ਕਿ ਜਿੰਦਗੀ ਵਿਚ ਉਹ ਜਰੂਰ ਮਿਲਦਾ ਜੋ ਹੱਥਾਂ ਦੀਆਂ ਲਕੀਰਾਂ ਵਿਚ ਲਿਖਿਆ ਹੁੰਦਾ ਹੈ। ਇਸ ਲਈ ਅਚਾਨਕ ਮੇਰੀ ਪਹਿਲੀ ਪਸੰਦ ਸੰਗੀਤ ਨਹੀ ਸਗੋ ਪੰਜਾਬੀ ਸਿਨੇਮਾਂ ਖੇਤਰ ਬਣ ਗਿਆ।"
ਅਦਾਕਾਰ ਯੁਵਰਾਜ਼ ਹੰਸ ਕਿਸ ਤਰ੍ਹਾਂ ਜੁੜ੍ਹੇ ਪੰਜਾਬੀ ਫਿਲਮ ਯਾਰ ਅਣਮੁਲੇ ਨਾਲ: ਪੰਜਾਬੀ ਸਿਨੇਮਾਂ ਖੇਤਰ ਨਾਲ ਜੁੜਨ ਸਬੰਧੀ ਯੁਵਰਾਜ ਦੱਸਦੇ ਹਨ ਕਿ ਇਕ ਦਿਨ ਅਚਾਨਕ ਅਨੁਰਾਗ ਜੀ ਨੇ ਮੇਰੇ ਪਿਤਾ ਜੀ ਅਤੇ ਮੈਨੂੰ ‘ਯਾਰ ਅਣਮੁੱਲੇ ਦਾ ਕਾਨਸੈਪਟ ਅਤੇ ਮੇਰੀ ਭੂਮਿਕਾ ਬਾਰੇ ਦੱਸਿਆ। ਇਸ ਨੂੰ ਸੁਣਦਿਆ ਹੀ ਮੈਂ ਇਸ ਫਿਲਮ ਨਾਲ ਜੁੜਨ ਦਾ ਫੈਸਲਾ ਕਰ ਲਿਆ। ਜਿਸ ਲਈ ਮੇਰੇ ਪਿਤਾ, ਮਾਤਾ ਅਤੇ ਵੱਡੇ ਭਰਾ ਨਵਰਾਜ਼ ਹੰਸ ਦਾ ਵੀ ਪੂਰਾ ਸਪੋਰਟ ਮਿਲਿਆ। ਇਸ ਕਰਕੇ ਹੀ ਅੱਜ ਲੋਕ ਮੈਨੂੰ ਜਾਣਦੇ ਹਨ।