ਚੰਡੀਗੜ੍ਹ:ਹਿੰਦੀ ਸਿਨੇਮਾ ਦੇ ਉੱਚਕੋਟੀ ਅਤੇ ਸਫ਼ਲ ਨਿਰਦੇਸ਼ਕਾਂ ਵਿੱਚ ਸ਼ੁਮਾਰ ਕਰਵਾਉਂਦੇ ਰਾਮ ਗੋਪਾਲ ਵਰਮਾ ਦੇ ਨਾਲ ਬਤੌਰ ਐਸੋਸੀਏਟ ਨਿਰਦੇਸ਼ਕ ਕਈ ਚਰਚਿਤ ਫਿਲਮਾਂ ਕਰ ਚੁੱਕੇ ਨੌਜਵਾਨ ਫਿਲਮਕਾਰ ਪ੍ਰਦੀਪ ਖੈਰਵਾਰ ਹੁਣ ਆਪਣੀ ਨਵੀਂ ਹਿੰਦੀ ਫਿਲਮ ‘ਆਯੁਸ਼ਮਤੀ ਗੀਤਾ ਮੈਟ੍ਰਿਕ ਪਾਸ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ (film Ayushmati Geeta Matric Pass) ਜਾ ਰਹੇ ਹਨ, ਜਿਸ ਵਿੱਚ ਹਿੰਦੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਕਲਾਕਾਰ ਪ੍ਰਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
‘ਗੁੱਡ ਆਈਡਿਆ ਫਿਲਮਜ਼’ ਅਤੇ ਸਪੁੰਕ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਹੋਣਹਾਰ ਨਿਰਦੇਸ਼ਕ ਨੇ ਦੱਸਿਆ ਕਿ ਭ੍ਰਿਸ਼ਟ ਹੁੰਦੇ ਜਾ ਰਹੇ ਵਿੱਦਿਅਕ ਸਾਂਚੇ ਦੀ ਗੱਲ ਕਰਦੀ ਇਸ ਫਿਲਮ ਵਿੱਚ ਕਈ ਕੌੜੀਆਂ ਸੱਚਾਈਆਂ (film Ayushmati Geeta Matric Pass) ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੇਂਡੂ ਭਾਰਤ ਵਿੱਚ ਇੱਕ ਪ੍ਰਗਤੀਸ਼ੀਲ ਪਿਤਾ ਦੁਆਰਾ ਪਾਲੀ ਗਈ ਇੱਕ ਕਿਸ਼ੋਰ ਕੁੜੀ ਦੀ ਕੁਝ ਕਰ ਗੁਜ਼ਰਣ ਦੀ ਯਾਤਰਾ ਨੂੰ ਬਹੁਤ ਹੀ ਭਾਵਨਾਤਮਕ ਅਤੇ ਪ੍ਰਭਾਵੀ ਰੂਪ ਵਿਚ ਦਰਸਾਏਗੀ ਇਹ ਫਿਲਮ।
ਬਾਲੀਵੁੱਡ ਵਿੱਚ ਅਜ਼ਾਦ ਨਿਰਦੇਸ਼ਕ ਵਜੋਂ ਬਹੁਤ ਹੀ ਥੋੜੇ ਸਮੇਂ ਆਪਣੀ ਅਲਹਦਾ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਨਿਰਦੇਸ਼ਕ ਪ੍ਰਦੀਪ ਅਨੁਸਾਰ ਆਪਣੀਆਂ ਹਾਲੀਆ ਨਿਰਦੇਸ਼ਿਤ ਫਿਲਮਾਂ ਚਾਹੇ ਉਹ ‘ਬਲਾਈਂਡ ਲਵ’ ਹੋਵੇ ਜਾਂ ਫਿਰ ‘ਬਲਾਈਂਡ ਲਵ 2’ ਆਦਿ, ਹਰ ਇੱਕ ਵਿੱਚ ਉਨਾਂ ਕੁਝ ਨਾ ਕੁਝ ਵੱਖਰਾ ਅਤੇ ਮਿਆਰੀ ਕਹਾਣੀਸਾਰ ਸਿਰਜਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੀ ਹੀ ਲੜੀ ਵਜੋਂ ਬਣਾਈ ਗਈ ਹੈ ਇਹ ਨਵੀਂ ਫਿਲਮ, ਜਿਸ ਦੀ ਸ਼ੁਰੂਆਤ ਬਨਾਰਸ ਤੋਂ 200 ਕਿਲੋਮੀਟਰ ਦੂਰ ਸਥਿਤ ਇੱਕ ਛੋਟੇ ਜਿਹੇ ਪੇਂਡੂ ਤਾਣੇ ਬਾਣੇ ਵਿੱਚ ਬੁਣੀ ਗਈ ਹੈ, ਜਿੱਥੋਂ ਦੀ ਰੂੜੀਵਾਦੀ ਪਰੰਪਰਾ ਨੂੰ ਨਿਕਾਰਦੇ ਹੋਏ ਇੱਕ ਪਿਤਾ ਨੇ ਆਪਣੀ ਬੇਟੀ ਨੂੰ ਸਕੂਲ ਭੇਜਣ ਦਾ ਤਰੱਦਦ ਕੀਤਾ ਅਤੇ ਹੋਰਨਾਂ ਨੂੰ ਵੀ ਸਿੱਖਿਆ ਅਤੇ ਲੜਕੀਆਂ ਨਾਲ ਜੁੜੇ ਇਸ ਦੇ ਮਹੱਤਤ ਪ੍ਰਤੀ ਜਾਣੂੰ ਕਰਵਾਉਣ ਅਤੇ ਇਸ ਪਾਸੇ ਪ੍ਰੇਰਿਤ ਕਰਨ ਲਈ ਆਪਣਾ ਪੂਰਾ ਜ਼ੋਰ ਲਾਇਆ।
- Akshay Kumar on Mission Raniganj: ਹੁਣ ਤੱਕ 100 ਤੋਂ ਜਿਆਦਾ ਫਿਲਮਾਂ ਕਰ ਚੁੱਕੇ ਨੇ ਅਕਸ਼ੈ ਕੁਮਾਰ, ਜਾਣੋ ਕਿਸ ਫਿਲਮ ਨੂੰ ਦੱਸਿਆ ਆਪਣੇ ਕਰੀਅਰ ਦੀ ਸਭ ਤੋਂ ਬੈਸਟ ਫਿਲਮ
- Shehnaaz Gill Recent Interview: ਫਿਲਮ 'ਥੈਂਕ ਯੂ ਫਾਰ ਕਮਿੰਗ' ਵਿੱਚ ਕੰਮ ਕਰਨ ਦੇ ਆਪਣੇ ਅਨੁਭਵ ਬਾਰੇ ਖੁੱਲ੍ਹ ਕੇ ਬੋਲੀ ਸ਼ਹਿਨਾਜ਼ ਗਿੱਲ
- Mission Raniganj vs Thank You For Coming: ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਰਾਣੀਗੰਜ' ਅਤੇ ਭੂਮੀ ਪੇਡਨੇਕਰ ਦੀ 'ਥੈਂਕ ਯੂ ਫਾਰ ਕਮਿੰਗ' ਨੇ ਕੀਤੀ ਦੂਜੇ ਹਫ਼ਤੇ ਵਿੱਚ ਐਂਟਰੀ, ਜਾਣੋ 7ਵੇਂ ਦਿਨ ਦਾ ਕਲੈਕਸ਼ਨ