ਚੰਡੀਗੜ੍ਹ: ਸਾਲ 2022 ਆਪਣੇ ਆਖਰੀ ਦਿਨਾਂ ਵਿੱਚ ਹੈ। ਅਜਿਹੇ 'ਚ ਇਸ ਸਾਲ ਕਈ ਬਦਲਾਅ ਹੋਏ ਹਨ। ਕਈ ਮਸ਼ਹੂਰ ਸਿਤਾਰਿਆਂ ਨੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ, ਜਦੋਂ ਕਿ ਕਈਆਂ ਨੇ ਇਸ ਸਾਲ ਸੱਤ ਫੇਰੇ ਲਏ। 2022 'ਚ ਕਈ ਸਿਤਾਰਿਆਂ ਦੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਅਤੇ ਉਹ ਇਸ ਸਾਲ ਮਾਤਾ-ਪਿਤਾ (Pollywood Celebs Parents 2022) ਬਣ ਗਏ। ਇਸ ਲਿਸਟ 'ਚ ਗਾਇਕ-ਗੀਤਕਾਰ ਜਾਨੀ, ਪਰਮੀਸ਼ ਵਰਮਾ, ਗਾਇਕ ਨਿੰਜਾ, ਮਨਕੀਰਤ ਔਲਖ ਆਦਿ ਸੈਲੇਬਸ ਹਨ। ਆਓ ਉਨ੍ਹਾਂ ਮਸ਼ਹੂਰ ਹਸਤੀਆਂ 'ਤੇ ਨਜ਼ਰ ਮਾਰੀਏ ਜੋ ਨਵੇਂ ਮਾਤਾ-ਪਿਤਾ ਬਣੇ ਹਨ।
ਪੰਜਾਬੀ ਗੀਤਕਾਰ ਜਾਨੀ:ਪੰਜਾਬੀ ਗੀਤਕਾਰ ਜਾਨੀ ਅਤੇ ਉਸ ਦੀ ਪਤਨੀ ਨੇਹਾ ਚੌਹਾਨ 2 ਮਈ ਨੂੰ ਇੱਕ ਲੜਕੇ ਦੇ ਮਾਤਾ-ਪਿਤਾ ਬਣੇ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਸ਼ਿਵਾਏ ਰੱਖਿਆ। ਨੇਹਾ ਆਏ ਦਿਨ ਆਪਣੇ ਲਾਡਲੇ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਮਨਕੀਰਤ ਔਲਖ:ਮਨਕੀਰਤ ਔਲਖ ਨੇ ਵੀ ਇਸ ਸਾਲ ਆਪਣੇ ਬੱਚੇ ਦਾ ਘਰ ਸਵਾਗਤ ਕੀਤਾ। ਇਸ ਗੱਲ ਦੀ ਜਣਾਕਾਰੀ ਉਸ ਨੇ ਸ਼ੋਸਲ ਮੀਡੀਆ ਰਾਹੀਂ ਦਿੱਤੀ ਸੀ। ਮਨਕੀਰਤ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ।