ਪੰਜਾਬ

punjab

ETV Bharat / entertainment

ਜਗਦੀਪ ਸਿੱਧੂ ਨੇ ਇੱਕ ਹੋਰ ਫਿਲਮ ਦਾ ਕੀਤਾ ਐਲਾਨ, ਇਸ ਸਾਲ ਸਤੰਬਰ ਵਿੱਚ ਹੋਵੇਗੀ ਰਿਲੀਜ਼ - ਲੇਖਕ ਜਗਦੀਪ ਸਿੱਧੂ

ਲੇਖਕ ਜਗਦੀਪ ਸਿੱਧੂ ਅਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇੜੀ ਇੱਕ ਫਿਲਮ ਲੈ ਕੇ ਆ ਰਹੇ ਹਨ। ਇਹ ਫਿਲਮ ਇਸ ਸਾਲ ਸਤੰਬਰ ਵਿੱਚ ਰਿਲੀਜ਼ ਹੋ ਜਾਵੇਗੀ। ਇਥੇ ਹੋਰ ਪੜ੍ਹੋ...।

Jagdeep Sidhu announced film
Jagdeep Sidhu announced film

By

Published : Jan 13, 2023, 10:40 AM IST

ਚੰਡੀਗੜ੍ਹ: ਨਵਾਂ ਸਾਲ 2023 ਪੰਜਾਬੀ ਮੰਨੋਰੰਜਨ ਜਗਤ ਲਈ ਕਾਫ਼ੀ ਖਾਸ ਹੋਣ ਵਾਲਾ ਹੈ, ਕਿਉਂਕਿ ਫਿਲਮਾਂ ਦਾ ਐਲਾਨ, ਸ਼ੂਟਿੰਗ ਬੈਕ-ਟੂ-ਬੈਕ ਹੋ ਰਹੀ ਹੈ, ਸਿਤਾਰੇ ਆਏ ਦਿਨ ਪ੍ਰਸ਼ੰਸਕਾਂ ਨੂੰ ਫਿਲਮਾਂ ਨਾਲ ਜੁੜੀ ਜਾਣਕਾਰੀ ਸਾਂਝੀ ਕਰਦੇ ਹਨ, ਇਸੇ ਤਰ੍ਹਾਂ ਹੀ ਜਗਦੀਪ ਸਿੱਧੂ ਨੇ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਫਿਲਮ ਜਗਦੀਪ ਸਿੱਧੂ ਅਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇੜੀ ਲੈ ਕੇ ਆ ਰਹੇ ਹਨ।


ਜੀ ਹਾਂ, ਇਸ ਫਿਲਮ ਬਾਰੇ ਜਾਣਕਾਰੀ ਖੁਦ ਨਿਰਦੇਸ਼ਕ ਜਗਦੀਪ ਸਿੱਧੂ ਨੇ ਸ਼ੋਸਲ ਮੀਡੀਆ ਰਾਹੀਂ ਦਿੱਤੀ ਹੈ ਅਤੇ ਨਾਲ ਹੀ ਫਿਲਮ ਦੇ ਪੋਸਟਰ, ਨਾਂ ਅਤੇ ਰਿਲੀਜ਼ ਮਿਤੀ ਦਾ ਵੀ ਖੁਲਾਸਾ ਕੀਤਾ ਹੈ। ਜਗਦੀਪ ਸਿੱਧੂ ਨੇ ਲਿਖਿਆ 'ਇਮਾਨਦਾਰੀ… ਭਰੋਸਾ… ਇਨਸਾਨੀਅਤ…. ਸੱਚਾਈ…. ਨਾਲ ਥੋਨੂੰ ਦੁਨੀਆ ਚਲਣ ਨੀ ਦਿੰਦੀ …ਤੁਹਾਡੀ ਨਿਮਰਤਾ ਨੂੰ ਲੋਕ ਕਮਜੋਰੀ ਸਮਝ ਲੈਂਦੇ ਆ …ਪਹਿਲੇ ਦਿਨ ਵੀ ਇਹ ਬੰਦਾ ਖਾੜਿਆ ਸੀ ਨਾਲ ਅੱਜ ਵੀ ਇਹੋ ਖਾੜਿਆ …ਰੱਬ ਤੁਹਾਡਾ ਭਲਾ ਕਰੇ … ਅਸੀ ਤਾਂ ਆ ਗਏ ... @gurpreet_singh_palheri_ ਸਭ ਕੁਝ ਲਈ ਧੰਨਵਾਦ ਵੀਰ।'










ਹੁਣ ਪ੍ਰਸ਼ੰਸਕਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਸਿਤਾਰੇ ਵੀ ਇਸ ਪੋਸਟ ਉਤੇ ਜ਼ਬਰਦਸਤ ਕਮੈਂਟ ਕਰ ਰਹੇ ਹਨ, ਗਾਇਕ-ਅਦਾਕਾਰ ਐਮੀ ਵਿਰਕ ਨੇ ਲਿਖਿਆ ' ਮੁਬਾਰਕਾਂ ਵੀਰ ਨੂੰ', ਖੂਬਸੂਰਤ ਅਦਾਕਾਰਾ ਤਾਨੀਆ ਨੇ ਖੁਸ਼ੀ ਦੇ ਇਮੋਜੀ ਸਾਂਝੇ ਕੀਤੇ ਹਨ। ਇਸ ਤੋਂ ਇਲਾਵਾ ਅਦਾਕਾਰ ਜਗਜੀਤ ਸੰਧੂ ਨੇ ਲਿਖਿਆ 'ਚੰਗੇ ਕਰਮਾਂ ਦਾ ਫਲ @gurpreet_singh_palheri_ @jagdeepsidhu3' ਅਤੇ ਹੋਰ ਬਹੁਤ ਸਾਰੇ ਸਿਤਾਰੇ ਕਮੈਂਟ ਕਰ ਰਹੇ ਹਨ।




ਫਿਲਮ ਦਾ ਨਾਂ ਅਤੇ ਰਿਲੀਜ਼ ਮਿਤੀ:ਇਸ ਫਿਲਮ ਦਾ ਨਾਂ 'ਸੈੱਟ ਆ', ਫਿਲਮ ਨੂੰ ਲਿਖਿਆ ਜਗਦੀਪ ਸਿੱਧੂ ਅਤੇ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇੜੀ ਕਰਨ ਗਏ। ਫਿਲਮ ਇਸ ਸਾਲ 29 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਫਿਲਮ ਦੀ ਕਾਸਟ ਬਾਰੇ ਫਿਲਹਾਲ ਕੋਈ ਅਪਡੇਟ ਨਹੀਂ ਹੈ।




ਜਗਦੀਪ ਸਿੱਧੂ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਨਿਰਦੇਸ਼ਕ ਦੀ ਪਿਛਲੇ ਸਾਲ ਸਰਗੁਣ ਮਹਿਤਾ ਅਤੇ ਗਿਤਾਜ਼ ਬਿੰਦਰਖੀਆ ਸਟਾਰਰ ਪੰਜਾਬੀ ਫਿਲਮ 'ਮੋਹ' ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਫਿਲਮ ਬਾਰੇ ਕਈ ਤਰ੍ਹਾਂ ਦੇ ਚੰਗੇ ਰਿਵੀਊਜ਼ ਆਏ, ਫਿਲਮ ਨੂੰ ਚੰਗੀਆਂ ਫਿਲਮਾਂ ਵਿੱਚ ਗਿਣਿਆ ਵੀ ਗਿਆ ਪਰ ਫਿਰ ਵੀ ਫਿਲਮ ਦੇ ਕਲੈਕਸ਼ਨ ਨੂੰ ਲੈ ਕੇ ਫਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਖੁਸ਼ ਨਹੀਂ ਹਨ। 2024 ਵਿੱਚ ਜਗਦੀਪ ਸਿੱਧੂ, ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨਾਲ ਫਿਲਮ ਜੋਰਾ-ਮਲਕੀ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਫਿਲਮ 'ਗੋਡੇ ਗੋਡੇ ਚਾਅ' ਵੀ ਆ ਰਹੀ ਹੈ।

ਇਹ ਵੀ ਪੜ੍ਹੋ:'ਕਪਿਲ ਸ਼ਰਮਾ ਸ਼ੋਅ' ਵਿੱਚ ਪਹੁੰਚੇ 'ਦੀਦਾਰ-ਰਾਬੀਆ', ਦਿੱਤੀ ਲੋਹੜੀ ਦੀ ਵਧਾਈ

ABOUT THE AUTHOR

...view details