ਚੰਡੀਗੜ੍ਹ: ਦੇਸ਼ ਵਿੱਚ ਹਿੰਦੀ ਸਿਨੇਮਾ ਤੋਂ ਇਲਾਵਾ ਖੇਤਰੀ ਸਿਨੇਮਾ ਵੀ ਲੋਕਾਂ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਭੋਜਪੁਰੀ, ਦੱਖਣ ਅਤੇ ਹੁਣ ਪੰਜਾਬੀ ਫਿਲਮਾਂ ਦੇ ਕਲਾਕਾਰ ਵੀ ਦੇਸ਼ ਭਰ ਵਿੱਚ ਮਸ਼ਹੂਰ ਹੋ ਰਹੇ ਹਨ। ਇਸੇ ਤਰ੍ਹਾਂ ਪੰਜਾਬੀ ਫਿਲਮ ਇੰਡਸਟਰੀ ਦੀਆਂ ਅਦਾਕਾਰਾਂ ਕਿਸੇ ਵੀ ਪੱਖੋਂ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹਨ। ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਦੀਆਂ ਅਦਾਕਾਰਾਂ ਵੀ ਖ਼ੂਬਸੂਰਤੀ ਅਤੇ ਕਮਾਈ ਦੇ ਮਾਮਲੇ ਵਿੱਚ ਹਿੰਦੀ ਸਿਨੇਮਾ ਦੇ ਅਦਾਕਾਰਾਂ ਦਾ ਮੁਕਾਬਲਾ ਕਰ ਰਹੀਆਂ ਹਨ। ਤਾਂ ਆਓ ਜਾਣਦੇ ਹਾਂ ਪੰਜਾਬੀ ਫਿਲਮਾਂ ਦੀਆਂ ਅਦਾਕਾਰਾਂ 'ਚੋਂ ਕੌਣ ਕਿੰਨਾ ਅਮੀਰ ਹੈ।
ਨੀਰੂ ਬਾਜਵਾ:ਪਾਲੀਵੁੱਡ ਦੀ ਰਾਣੀ ਅਦਾਕਾਰਾ ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਇਹੀ ਕਾਰਨ ਹੈ ਕਿ ਉਹ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਭ ਤੋਂ ਅਮੀਰ ਅਦਾਕਾਰਾਂ ਵਿੱਚੋਂ ਇੱਕ ਹੈ। ਖਬਰਾਂ ਮੁਤਾਬਕ ਨੀਰੂ ਇਕ ਫਿਲਮ ਲਈ ਇਕ ਤੋਂ ਦੋ ਕਰੋੜ ਰੁਪਏ ਚਾਰਜ ਲੈਂਦੀ ਹੈ। ਇਸ ਤੋਂ ਇਲਾਵਾ ਉਸਦੀ ਸੰਪਤੀ ਦੀ ਗੱਲ ਕਰੀਏ ਤਾਂ ਅਦਾਕਾਰਾ 124 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।
ਸਰਗੁਣ ਮਹਿਤਾ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਸੰਗੀਤ ਐਲਬਮਾਂ ਅਤੇ ਹਿੰਦੀ ਸੀਰੀਅਲਾਂ, ਗੀਤਾਂ ਆਦਿ ਵਿੱਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰਾ ਦੀ ਫੀਸ ਦੀ ਗੱਲ ਕਰੀਏ ਤਾਂ ਸਰਗੁਣ ਇੱਕ ਗੀਤ ਲਈ 10-15 ਲੱਖ ਅਤੇ ਇੱਕ ਫਿਲਮ ਲਈ 40 ਤੋਂ 60 ਲੱਖ ਰੁਪਏ ਲੈਂਦੀ ਹੈ। ਇੱਕ ਰਿਪੋਰਟ ਅਨੁਸਾਰ ਉਸ ਦੀ ਕੁੱਲ ਜਾਇਦਾਦ 82 ਕਰੋੜ ਰੁਪਏ ਹੈ।
- RRR ਅਤੇ Thor ਅਦਾਕਾਰ ਰੇ ਸਟੀਵਨਸਨ ਦਾ ਦੇਹਾਂਤ, ਐਸਐਸ ਰਾਜਾਮੌਲੀ ਸਮੇਤ ਇਨ੍ਹਾਂ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ
- Cannes 2023: ਰੈੱਡ ਕਾਰਪੇਟ 'ਤੇ ਆਪਣੇ ਆਪ ਨੂੰ 'ਖੂਨ' 'ਚ ਲੱਥਪੱਥ ਕਰਦੀ ਨਜ਼ਰ ਆਈ ਔਰਤ, ਹੋਇਆ ਹੰਗਾਮਾ...ਦੇਖੋ ਵੀਡੀਓ
- Neeru Bajwa: ਨੀਰੂ ਬਾਜਵਾ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਫਰਵਰੀ 2024 'ਚ ਹੋਵੇਗੀ ਰਿਲੀਜ਼
ਸੋਨਮ ਬਾਜਵਾ:ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਬੋਲਡ ਬਿਊਟੀ ਸੋਨਮ ਬਾਜਵਾ ਇੰਡਸਟਰੀ ਦੀਆਂ ਟੌਪ ਅਦਾਕਾਰਾਂ 'ਚੋਂ ਇਕ ਹੈ। ਖਬਰਾਂ ਮੁਤਾਬਕ ਸੋਨਮ ਇਕ ਫਿਲਮ ਲਈ 2-3 ਕਰੋੜ ਰੁਪਏ ਫੀਸ ਲੈਂਦੀ ਹੈ। ਦੂਜੇ ਪਾਸੇ ਉਸ ਦੇ ਨੈੱਟਵਰਥ ਦੀ ਗੱਲ ਕਰੀਏ ਤਾਂ ਅਦਾਕਾਰਾ ਕੋਲ ਕੁੱਲ 41 ਕਰੋੜ ਰੁਪਏ ਦੀ ਜਾਇਦਾਦ ਹੈ।
ਹਿਮਾਂਸ਼ੀ ਖੁਰਾਣਾ: ਪੰਜਾਬੀ ਫਿਲਮਾਂ ਅਤੇ ਕਈ ਮਿਊਜ਼ਿਕ ਐਲਬਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਵੀ ਹੈ। ਬਿੱਗ ਬੌਸ ਫੇਮ ਹਿਮਾਂਸ਼ੀ ਦੀ ਫੀਸ ਦੀ ਗੱਲ ਕਰੀਏ ਤਾਂ ਉਹ ਇੱਕ ਗੀਤ ਲਈ 50 ਲੱਖ ਰੁਪਏ ਚਾਰਜ ਲੈਂਦੀ ਹੈ। ਇਸ ਤੋਂ ਇਲਾਵਾ ਜੇਕਰ ਅਦਾਕਾਰਾ ਦੇ ਨੈੱਟਵਰਥ ਦੀ ਗੱਲ ਕਰੀਏ ਤਾਂ ਖਬਰਾਂ ਮੁਤਾਬਕ ਹਿਮਾਂਸ਼ੀ ਕੁੱਲ 25 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।
ਸੁਰਵੀਨ ਚਾਵਲਾ: 'ਹੇਟ ਸਟੋਰੀ 2' ਵਿੱਚ ਆਪਣੇ ਬੋਲਡ ਅਭਿਨੈ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਇੱਕ ਮਸ਼ਹੂਰ ਅਦਾਕਾਰਾ ਹੈ। ਫਿਲਮ ਇੰਡਸਟਰੀ ਦੀਆਂ ਟੌਪ ਅਦਾਕਾਰਾਂ 'ਚੋਂ ਇਕ ਸੁਰਵੀਨ ਹਰ ਸਾਲ ਕਰੀਬ ਦੋ ਕਰੋੜ ਰੁਪਏ ਕਮਾਉਂਦੀ ਹੈ। ਦੂਜੇ ਪਾਸੇ ਆਪਣੀ ਨੈੱਟਵਰਥ ਦੀ ਗੱਲ ਕਰੀਏ ਤਾਂ ਖਬਰਾਂ ਮੁਤਾਬਕ ਅਦਾਕਾਰਾ ਕੋਲ ਕੁੱਲ 20 ਕਰੋੜ ਰੁਪਏ ਤੋਂ ਜਿਆਦਾ ਦੀ ਜਾਇਦਾਦ ਹੈ।