ਪੰਜਾਬ

punjab

ETV Bharat / entertainment

ਕੌਣ ਹੈ 'Animal' ਦੀ 'ਭਾਬੀ 2', ਫਿਲਮ ਦੀ ਰਿਲੀਜ਼ ਤੋਂ ਬਾਅਦ ਇਸ ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਵਧੇ ਰਾਤੋ-ਰਾਤ ਇੰਨੇ ਫਾਲੋਅਰਜ਼ - ਤ੍ਰਿਪਤੀ ਡਿਮਰੀ ਦਾ ਜਨਮ

Animal's 'Bhabhi 2': ਰਣਵੀਰ ਕਪੂਰ ਅਤੇ ਬੌਬੀ ਦਿਓਲ ਸਟਾਰਰ ਫਿਲਮ 'ਐਨੀਮਲ' 'ਚ ਹੌਟ ਸੀਨ ਕਰਕੇ ਤ੍ਰਿਪਤੀ ਡਿਮਰੀ ਕਾਫ਼ੀ ਛਾ ਗਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਭਾਬੀ 2 ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ। ਇਸ ਫਿਲਮ ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਫਾਲੋਅਰਜ਼ ਵੀ ਵਧ ਗਏ ਹਨ।

Animal's 'Bhabhi 2'
Animal's 'Bhabhi 2'

By ETV Bharat Entertainment Team

Published : Dec 8, 2023, 2:45 PM IST

Updated : Dec 8, 2023, 3:02 PM IST

ਹੈਦਰਾਬਾਦ: ਬਾਲੀਵੁੱਡ ਸਟਾਰ ਰਣਵੀਰ ਕਪੂਰ ਅਤੇ ਬੌਬੀ ਦਿਓਲ ਸਟਾਰਰ ਫਿਲਮ 'ਐਨੀਮਲ' ਨੇ ਬਾਕਸ ਆਫ਼ਿਸ 'ਤੇ ਧਮਾਲ ਮਚਾ ਦਿੱਤੀ ਹੈ। 'ਐਨੀਮਲ' ਫਿਲਮ ਨਾ ਸਿਰਫ਼ ਰਣਵੀਰ ਅਤੇ ਬੌਬੀ ਦੇ ਕਰਕੇ ਚਰਚਾ 'ਚ ਹੈ, ਸਗੋਂ ਫਿਲਮ 'ਚ ਭਾਬੀ 2 ਦਾ ਰੋਲ ਕਰਨ ਵਾਲੀ ਅਦਾਕਾਰਾ ਤ੍ਰਿਪਤੀ ਡਿਮਰੀ ਵੀ ਚਰਚਾ 'ਚ ਹੈ। ਐਨੀਮਲ ਫਿਲਮ 'ਚ ਰਣਵੀਰ ਦੇ ਨਾਲ ਤ੍ਰਿਪਤੀ ਡਿਮਰੀ ਦੇ ਬੋਲਡ ਅਤੇ ਹੌਟ ਸੀਨ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਐਨੀਮਲ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤ੍ਰਿਪਤੀ ਡਿਮਰੀ ਦੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਵਧ ਗਈ ਹੈ। ਦੱਸ ਦਈਏ ਕਿ ਫਿਲਮ ਐਨੀਮਲ ਤੋਂ ਬਾਅਦ ਤ੍ਰਿਪਤੀ ਡਿਮਰੀ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਭਾਬੀ 2 ਦਾ ਟੈੱਗ ਮਿਲ ਗਿਆ ਹੈ। ਇਸਦੇ ਨਾਲ ਹੀ ਤ੍ਰਿਪਤੀ ਡਿਮਰੀ ਦੇ ਇੰਸਟਾਗ੍ਰਾਮ 'ਤੇ ਫਾਲੋਅਰਜ਼ ਵੀ ਵਧ ਗਏ ਹਨ।

ਤ੍ਰਿਪਤੀ ਡਿਮਰੀ ਦੇ ਇੰਸਟਾਗ੍ਰਾਮ 'ਤੇ ਵਧੇ ਫਾਲੋਅਰਜ਼:ਐਨੀਮਲ ਦੀ ਰਿਲੀਜ਼ ਤੋਂ ਪਹਿਲਾ ਤ੍ਰਿਪਤੀ ਡਿਮਰੀ ਦੇ ਇੰਸਟਾਗ੍ਰਾਮ 'ਤੇ 664 ਹਜ਼ਾਰ ਫਾਲੋਅਰਜ਼ ਸੀ, ਜੋ ਹੁਣ 2.6 ਮਿਲੀਅਨ ਹੋ ਗਏ ਹਨ। ਦੂਜੇ ਪਾਸੇ, ਸੋਸ਼ਲ ਮੀਡੀਆ 'ਤੇ ਤ੍ਰਿਪਤੀ ਡਿਮਰੀ ਦੇ ਫਿਲਮ ਐਨੀਮਲ ਤੋਂ ਹੌਟ ਸੀਨ ਵਾਈਰਲ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਭਾਬੀ 2 ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ।

ਤ੍ਰਿਪਤੀ ਡਿਮਰੀ ਦਾ ਕਰੀਅਰ:ਤ੍ਰਿਪਤੀ ਡਿਮਰੀ ਦਾ ਜਨਮ ਉਤਰਾਖੰਡ 'ਚ ਹੋਇਆ ਸੀ ਅਤੇ ਉਸਦੀ ਉਮਰ 29 ਸਾਲ ਹੈ। ਤ੍ਰਿਪਤੀ ਡਿਮਰੀ ਨੇ ਸਾਲ 2017 'ਚ ਸੰਨੀ ਦਿਓਲ ਅਤੇ ਬੌਬੀ ਦਿਓਲ ਦੀ ਫਿਲਮ 'Poster Boys' ਤੋਂ ਬਾਲੀਵੁੱਡ 'ਚ ਐਂਟਰੀ ਲਈ ਸੀ। ਸਾਲ 2017 'ਚ ਤ੍ਰਿਪਤੀ ਨੂੰ ਫਿਲਮ 'Mom' 'ਚ ਵੀ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਜਨੂੰ (2018), ਬੁਲਬੁਲ (2020), ਕਾਲਾ (2022) ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ, ਤ੍ਰਿਪਤੀ ਦੀ ਆਉਣ ਵਾਲੀ ਫਿਲਮ 'ਮੇਰੇ ਮਹਿਬੂਬ ਮੇਰੇ ਸਨਮ' ਅਤੇ ਵਿੱਕੀ ਕੌਸ਼ਲ ਦੇ ਨਾਲ ਵਿੱਕੀ ਵਿਦਿਆ ਦਾ ਉਹ ਵਾਲਾ ਵੀਡੀਓ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ, ਤ੍ਰਿਪਤੀ ਫਿਲਮ ਕਾਲਾ ਦੇ ਹਿੱਟ ਗੀਤ 'ਜਾਨੇ ਸਈਆਂ ਕਿਉ ਘੋੜੇ ਪਰ ਸਵਾਰ ਹੈਂ' ਵਿੱਚ ਨਜ਼ਰ ਆ ਚੁੱਕੀ ਹੈ।

ਫਿਲਮ 'ਐਨੀਮਲ' ਦੀ ਸਟਾਰ ਕਾਸਟ:ਫਿਲਮ ਐਨੀਮਲ ਦੀ ਸਟਾਰ ਕਾਸਟ ਵਿੱਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਸ਼ਾਮਲ ਹਨ। ਵਿੱਕੀ ਕੌਸ਼ਲ ਦੀ 'ਸੈਮ ਬਹਾਦਰ' ਦੇ ਨਾਲ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਦੋਵਾਂ ਫਿਲਮਾਂ ਵਿਚਾਲੇ ਟਕਰਾਅ ਦੇ ਬਾਵਜੂਦ ਰਣਬੀਰ ਦੀ ਫਿਲਮ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ।

Last Updated : Dec 8, 2023, 3:02 PM IST

ABOUT THE AUTHOR

...view details