ਹੈਦਰਾਬਾਦ: ਬਾਲੀਵੁੱਡ ਦੇ ਬਾਦਸ਼ਾਹ ਅਤੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਖੂਬਸੂਰਤ ਪੋਸਟ ਸ਼ੇਅਰ ਕੀਤੀ ਹੈ। ਗੌਰੀ ਖਾਨ ਨੇ ਇਸ ਪੋਸਟ 'ਚ ਦੋ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ ਸੁਹਾਨਾ ਖਾਨ ਦੀ ਹੈ। ਗੌਰੀ ਖਾਨ ਨੇ ਇਸ ਪੋਸਟ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਪਿਆਰੀ ਬੇਟੀ ਨੇ ਮਾਂ ਦਿਵਸ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ।
ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਗੌਰੀ ਖਾਨ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਉਹ ਆਪਣੇ ਇੰਸਟਾ 'ਤੇ ਆਪਣੇ ਕੰਮ ਨਾਲ ਸੰਬੰਧਤ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਹੈ। ਹੁਣ ਮਦਰਸ ਡੇ ਦੇ ਅਗਲੇ ਦਿਨ ਗੌਰੀ ਖਾਨ ਦੀ ਇਹ ਪੋਸਟ ਲਾਈਮਲਾਈਟ ਵਿੱਚ ਆ ਗਈ ਹੈ।
ਦਰਅਸਲ ਗੌਰੀ ਖਾਨ ਨੇ ਬੇਟੀ ਸੁਹਾਨਾ ਦੀ ਤਸਵੀਰ ਨਾਲ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਸੁਹਾਨਾ ਖਾਨ ਨੇ ਉਨ੍ਹਾਂ ਨੂੰ ਮਦਰਸ ਡੇ 'ਤੇ ਵਧਾਈ ਦਿੱਤੀ ਹੈ। ਗੌਰੀ ਖਾਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੁਹਾਨਾ ਖਾਨ ਦੇ ਨਾਂ ਨਾਲ ਦਿਲ ਦਾ ਇਮੋਜੀ ਜੋੜਿਆ ਹੈ।