ਮੁੰਬਈ (ਬਿਊਰੋ): ਆਪਣੇ ਬੋਲਡ ਕੱਪੜਿਆਂ ਅਤੇ ਅਜੀਬੋ-ਗਰੀਬ ਫੈਸ਼ਨ ਲਈ ਅਕਸਰ ਸੁਰਖੀਆਂ ਬਟੋਰਨ ਵਾਲੀ ਅਦਾਕਾਰਾ ਉਰਫੀ ਜਾਵੇਦ ਨੂੰ ਹਾਲ ਹੀ 'ਚ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਮੁੰਬਈ ਪੁਲਿਸ ਉਰਫੀ ਨੂੰ ਗ੍ਰਿਫ਼ਤਾਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਰਫੀ ਨੂੰ ਸਵੇਰੇ ਕੌਫੀ ਪੀਂਦੇ ਦੇਖਿਆ ਗਿਆ। ਜਿੱਥੇ ਕੁਝ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਆ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਉਰਫੀ ਨੂੰ ਕਿਉਂ ਕੀਤਾ ਗਿਆ ਗ੍ਰਿਫਤਾਰ?:ਵਾਇਰਲ ਵੀਡੀਓ ਵਿੱਚ ਇੱਕ ਮਹਿਲਾ ਪੁਲਿਸ ਉਰਫੀ ਨੂੰ ਆਪਣੇ ਨਾਲ ਥਾਣੇ ਜਾਣ ਲਈ ਕਹਿੰਦੀ ਹੈ। ਜਦੋਂ ਉਰਫੀ ਨੇ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ- ਇੰਨੇ ਛੋਟੇ ਕੱਪੜੇ ਪਾ ਕੇ ਕੌਣ ਘੁੰਮਦਾ ਹੈ? ਜਦੋਂ ਉਰਫੀ ਨੇ ਦੁਬਾਰਾ ਕਾਰਨ ਜਾਣਨਾ ਚਾਹਿਆ ਤਾਂ ਮਹਿਲਾ ਪੁਲਿਸ ਨੇ ਉਸ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਉਰਫੀ ਨੂੰ ਛੋਟੇ ਅਤੇ ਅਜੀਬ ਕੱਪੜੇ ਪਹਿਨਣ ਦੇ ਕਾਰਨ ਗ੍ਰਿਫਤਾਰ ਕੀਤਾ ਹੈ। ਇਸ ਵੀਡੀਓ 'ਚ ਉਰਫੀ ਨੇ ਡੈਨਿਮ ਪੈਂਟ ਅਤੇ ਬੈਕਲੈੱਸ ਰੈੱਡ ਟਾਪ ਪਾਇਆ ਹੋਇਆ ਹੈ।