ਹੈਦਰਾਬਾਦ:ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਪਹਿਲੀ ਵਾਰ ਬਤੌਰ ਡੌਨ ਦੇ ਕਿਰਦਾਰ 'ਚ ਫਿਲਮ ਡੌਨ 3 'ਚ ਨਜ਼ਰ ਆਉਣ ਵਾਲੇ ਹਨ। ਬੀਤੇ ਕਈ ਸਮੇਂ ਤੋਂ ਚਰਚਾ ਹੋ ਰਹੀ ਸੀ ਕਿ ਸ਼ਾਹਰੁਖ ਖਾਨ ਦੀ ਜਗ੍ਹਾਂ ਰਣਵੀਰ ਸਿੰਘ ਨੂੰ ਨਵਾਂ ਡੌਨ ਬਣਾਕੇ ਪੇਸ਼ ਕਰਨ ਦੀ ਤਿਆਰੀ ਹੋ ਰਹੀ ਹੈ। ਦੂਜੇ ਪਾਸੇ 8 ਅਗਸਤ ਨੂੰ ਫਰਹਾਨ ਅਖਤਰ ਨੇ ਇੱਕ ਟੀਜਰ ਸ਼ੇਅਰ ਕਰਕੇ ਡੌਨ 3 ਦਾ ਐਲਾਨ ਕੀਤਾ ਸੀ ਅਤੇ ਅੱਜ 9 ਅਗਸਤ ਨੂੰ ਫਿਲਮ ਡੌਨ 3 ਤੋਂ ਇੱਕ ਹੋਰ ਟੀਜਰ ਸ਼ੇਅਰ ਕਰਕੇ ਸਾਫ਼ ਕਰ ਦਿੱਤਾ ਗਿਆ ਹੈ ਕਿ ਬਾਲੀਵੁੱਡ ਦਾ ਤੀਸਰਾ ਡੌਨ ਰਣਵੀਰ ਸਿੰਘ ਹੀ ਹੈ।
ਮੈਂ ਹੂੰ ਡੌਨ-ਰਣਵੀਰ ਸਿੰਘ: ਫਰਹਾਨ ਨੇ ਸੋਸ਼ਲ ਮੀਡੀਆ 'ਤੇ ਡੌਨ 3 ਦਾ ਟੀਜਰ ਸ਼ੇਅਰ ਕੀਤਾ ਹੈ। ਇਸ ਵਿੱਚ ਰਣਵੀਰ ਸਿੰਘ ਦਾ ਪਹਿਲਾ ਲੁੱਕ ਸਾਹਮਣੇ ਆ ਚੁੱਕਾ ਹੈ। ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਰਣਵੀਰ ਸਿੰਘ ਬਾਲੀਵੁੱਡ ਦੇ ਤੀਸਰੇ ਡੌਨ ਬਣਨ ਜਾ ਰਹੇ ਹਨ। ਹੁਣ ਸੋਸ਼ਲ ਮੀਡੀਆ 'ਤੇ ਰਣਵੀਰ ਸਿੰਘ ਦੇ ਡੌਨ 3 ਦਾ ਟੀਜ਼ਰ ਗਦਰ ਮਚਾ ਰਿਹਾ ਹੈ। ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਫਿਲਮ ਡੌਨ 3 ਦਾ ਟੀਜਰ ਸੰਨੀ ਦਿਓਲ ਦੀ ਫਿਲਮ ਗਦਰ 2 ਨਾਲ ਜੋੜਿਆ ਗਿਆ ਹੈ। ਇਹ ਫਿਲਮ ਦੇ ਨਾਲ ਰਿਲੀਜ਼ ਹੋਵੇਗਾ, ਜੋ ਕਿ ਆਉਣ ਵਾਲੀ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।