ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਦੁਸਹਿਰੇ ਦੇ ਸ਼ੁੱਭ ਦਿਹਾੜੇ 'ਤੇ ਨਵੀਂ ਦਿੱਲੀ 'ਚ ਰਾਵਣ ਦਹਿਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਹ ਅਦਾਕਾਰਾ ਮੰਗਲਵਾਰ ਨੂੰ ਲਾਲ ਕਿਲੇ 'ਤੇ ਦਿੱਲੀ ਦੇ ਮਸ਼ਹੂਰ ਲਵ ਕੁਸ਼ ਰਾਮਲੀਲਾ 'ਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇੱਥੇ ਕੰਗਨਾ ਨੇ ਕਮਾਨ ਅਤੇ ਤੀਰ ਵਰਤ ਕੇ ਰਾਵਣ ਦੇ ਪੁਤਲਾ ਨੂੰ ਦਹਿਨ ਕੀਤਾ ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਵੀ ਲਗਾਏ। ਸ਼ੁਰੂਆਤ 'ਚ ਕੰਗਨਾ ਨੂੰ ਕਾਫੀ ਤਾਰੀਫ ਮਿਲੀ ਪਰ ਰਾਮਲੀਲਾ ਮੈਦਾਨ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਤੀਰ ਕਮਾਨ ਦਾ ਸਹੀ ਇਸਤੇਮਾਲ ਨਹੀਂ ਕਰ ਪਾ ਰਹੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ: ਰਾਮਲੀਲਾ 'ਚ ਰਾਵਣ ਦੇ ਪੁਤਲੇ ਨੂੰ ਸਾੜਨ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕੰਗਨਾ ਹੱਥ 'ਚ ਕਮਾਨ ਫੜੀ ਰਾਵਣ ਦੇ ਪੁਤਲੇ ਵੱਲ ਤੀਰ ਚਲਾਉਣ 'ਚ ਅਸਫਲ ਨਜ਼ਰ ਆ ਰਹੀ ਹੈ। ਵਾਰ-ਵਾਰ ਉਸ ਦੇ ਹੱਥੋਂ ਤੀਰ ਖਿਸਕ ਰਿਹਾ ਸੀ, ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਉਸ ਦੀ ਮਦਦ ਕੀਤੀ ਪਰ ਤਿੰਨ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੀਰ ਠੀਕ ਤਰ੍ਹਾਂ ਨਹੀਂ ਚੱਲ ਸਕਿਆ। ਅੰਤ ਵਿੱਚ ਲਵ ਕੁਸ਼ ਰਾਮਲੀਲਾ ਕਮੇਟੀ ਦੇ ਮੈਂਬਰਾਂ ਦੀ ਮਦਦ ਨਾਲ ਕੰਗਨਾ ਤੀਰ ਮਾਰਨ ਵਿੱਚ ਕਾਮਯਾਬ ਰਹੀ।
- Kangana Ranaut: ਕੰਗਨਾ ਰਣੌਤ ਰਚੇਗੀ ਇਤਿਹਾਸ, 50 ਸਾਲਾਂ 'ਚ ਅਜਿਹਾ ਕਰਨ ਵਾਲੀ ਬਣੇਗੀ ਪਹਿਲੀ ਔਰਤ
- Kangana Ranaut Over Shubneet Singh Controversy: ਗਾਇਕ ਸ਼ੁਭ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਕੁੱਦੀ ਕੰਗਨਾ ਰਣੌਤ, ਬੋਲੀ-ਸਿੱਖ ਕੌਮ ਨੂੰ ਖਾਲਿਸਤਾਨੀਆਂ ਤੋਂ ਦੂਰ ਹੋਣਾ ਚਾਹੀਦਾ
- Kangana Ranaut: ਭੂਆ ਬਣੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, 'ਕੁਈਨ' ਨੇ ਬੱਚੇ ਦਾ ਰੱਖਿਆ ਇਹ ਨਾਂ