ਹੈਦਰਾਬਾਦ: ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਐਲਵਿਸ਼ ਨੂੰ ਦੇਸ਼ ਭਰ ਵਿੱਚ ‘ਸਿਸਟਮ’ ਵਜੋਂ ਜਾਣਿਆ ਜਾਂਦਾ ਹੈ। ਹੁਣ ਐਲਵਿਸ਼ 'ਤੇ ਇਲਜ਼ਾਮ ਲੱਗੇ ਹਨ ਕਿ ਉਹ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਉਦਯੋਗਿਕ ਖੇਤਰ ਨੋਇਡਾ ਵਿੱਚ ਜ਼ਹਿਰੀਲੇ ਸੱਪਾਂ ਅਤੇ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ ਅਤੇ ਰੇਵ ਪਾਰਟੀਆਂ ਦਾ ਆਯੋਜਨ ਵੀ ਕਰਦਾ ਹੈ। ਨੋਇਡਾ ਪੁਲਿਸ ਨੇ ਇਸ ਮਾਮਲੇ ਵਿੱਚ ਐਲਵਿਸ਼ ਯਾਦਵ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਹੈ। 'ਸਿਸਟਮ' ਐਲਵਿਸ਼ ਯਾਦਵ ਬਾਰੇ ਇਹ ਖ਼ਬਰ ਸੋਸ਼ਲ ਮੀਡੀਆ ਅਤੇ ਦੇਸ਼ ਭਰ 'ਚ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ।
ਹੁਣ ਖੁਦ ਐਲਵਿਸ਼ ਯਾਦਵ ਨੇ ਆਪਣੇ 'ਤੇ ਲੱਗੇ ਇਨ੍ਹਾਂ ਗੰਭੀਰ ਇਲਜ਼ਾਮਾਂ 'ਤੇ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕੀਤੀ ਹੈ। ਅੱਜ 3 ਨਵੰਬਰ ਨੂੰ ਐਲਵਿਸ਼ ਨੇ ਆਪਣੇ ਇੰਸਟਾਗ੍ਰਾਮ ਅਤੇ ਐਕਸ ਹੈਂਡਲ 'ਤੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਹ ਕਹਿ ਰਿਹਾ ਹੈ ਕਿ ਉਸ 'ਤੇ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਉਹ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ। ਐਲਵਿਸ਼ ਯਾਦਵ ਨੇ ਇਨ੍ਹਾਂ ਇਲਜ਼ਾਮਾਂ 'ਤੇ ਆਪਣਾ ਪੂਰਾ ਸਪੱਸ਼ਟੀਕਰਨ ਦਿੱਤਾ ਹੈ।
- Youtuber Elvish Yadav: ਬਿੱਗ ਬੌਸ ਦੇ ਵਿਜੇਤਾ ਐਲਵਿਸ਼ ਯਾਦਵ ਖਿਲਾਫ FIR ਦਰਜ, ਸੱਪ ਦੀ ਤਸਕਰੀ ਦਾ ਲੱਗਿਆ ਇਲਜ਼ਾਮ
- Singer Shubh Hoodie Controversy: ਹੂਡੀ ਨੂੰ ਲੈ ਕੇ ਟ੍ਰੋਲ ਹੋ ਰਹੇ ਗਾਇਕ ਸ਼ੁਭ ਨੇ ਰੱਖਿਆ ਆਪਣਾ ਪੱਖ, ਕਿਹਾ-ਮੈਂ ਜੋ ਮਰਜ਼ੀ ਕਰਾਂ...
- Kangana Ranaut Visits Dwarkadhish: 'ਤੇਜਸ' ਦੇ ਫਲਾਪ ਹੋਣ ਕਾਰਨ ਪਰੇਸ਼ਾਨ ਹੋਈ ਬਾਲੀਵੁੱਡ 'ਕੁਈਨ', ਦਰਸ਼ਨ ਲਈ ਪਹੁੰਚੀ ਦਵਾਰਕਾਧੀਸ਼, ਕਿਹਾ-ਮੇਰਾ ਦਿਲ ਦੁਖੀ...