ਚੰਡੀਗੜ੍ਹ: 'ਦਿ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਨੇ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਦਾ ਦੌਰਾ ਕੀਤਾ, ਜਿਸਦੀ ਹਾਲ ਹੀ ਵਿੱਚ ਕਮੇਡੀ ਕਿੰਗ ਨੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕੀਤੀ ਹੈ, ਉਸਨੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦਾ ਖਾਣਾ, ਕਾਲਜ, ਥੀਏਟਰ, ਸਮਾਨ ਨਾਲ ਸਜੀਆਂ ਦੁਕਾਨਾਂ, ਦਸ਼ਮੇਸ਼ ਆਡੀਟੋਰੀਅਮ, ਉੱਘੇ ਥੀਏਟਰ ਨਿਰਦੇਸ਼ਕ ਕੇਵਲ ਧਾਲੀਵਾਲ ਆਦਿ ਦੀ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ।
ਦਰਅਸਲ, ਕੁੱਝ ਦਿਨ ਪਹਿਲਾਂ ਕਾਮੇਡੀ ਕਿੰਗ ਕਪਿਲ ਸ਼ਰਮਾ, ਉਹਨਾਂ ਦੀ ਬੇਟੀ ਅਨਾਇਰਾ ਸ਼ਰਮਾ, ਪਤਨੀ ਗਿੰਨੀ ਚਤਰਥ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚੇ। ਇਸ ਤੋਂ ਬਾਅਦ ਗਾਇਕ ਨਿੰਜਾ ਨੇ ਵੀ ਕਪਿਲ ਸ਼ਰਮਾ ਅਤੇ ਉਸਦੀ ਪਤਨੀ ਨਾਲ ਤਸਵੀਰ ਸਾਂਝੀ ਕੀਤੀ ਸੀ, ਹੁਣ ਕਮੇਡੀਅਨ ਨੇ ਇਸ ਫੇਰੀ ਬਾਰੇ ਖੁਦ ਪੋਸਟ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ 'ਮੇਰਾ ਕਾਲਜ, ਮੇਰੀ ਯੂਨੀਵਰਸਿਟੀ, ਮੇਰੇ ਅਧਿਆਪਕ, ਮੇਰੇ ਦੋਸਤ, ਮੇਰਾ ਪਰਿਵਾਰ, ਮੇਰਾ ਸ਼ਹਿਰ, ਭੋਜਨ, ਅਹਿਸਾਸ, ਪਵਿੱਤਰ ਮੰਦਿਰ "ਗੋਲਡਨ ਟੈਂਪਲ" ਸਭ ਦੀਆਂ ਅਸੀਸਾਂ ਲਈ ਧੰਨਵਾਦ ਬਾਬਾ ਜੀ'। ਇਸ ਪੋਸਟ ਨਾਲ ਕਮੇਡੀਅਨ ਨੇ ਵੀਡੀਓ ਵੀ ਸਾਂਝੀ ਕੀਤੀ ਹੈ।
ਕਮੇਡੀਅਨ ਨੇ ਵੀਡੀਓ ਵਿੱਚ ਆਪਣੀ ਸਾਰੀ ਯਾਤਰਾ ਨੂੰ ਦਿਖਾਇਆ ਹੈ, ਕਦੇ ਉਹ ਹਰਿਮੰਦਰ ਸਾਹਿਬ, ਕਦੇ ਉਸਦੀ ਪਤਨੀ ਅਤੇ ਉਹ ਛੋਲੇ ਪੂਰੀਆ ਦਾ ਆਨੰਦ ਚੱਖ ਦੇ ਨਜ਼ਰ ਆ ਰਹੇ ਹਨ, ਕਦੇ ਉਹ ਉੱਘੇ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਗਲੇ ਮਿਲ ਰਹੇ ਹਨ, ਅਤੇ ਕਦੇ ਉਹ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਫਿਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਕਾਫ਼ੀ ਲੋਕ ਪਸੰਦ ਕਰ ਰਹੇ ਹਨ ਅਤੇ ਪਿਆਰੇ ਪਿਆਰੇ ਕਮੈਂਟ ਵੀ ਕਰ ਰਹੇ ਹਨ।
ਕਪਿਲ ਸ਼ਰਮਾ ਬਾਰੇ: ਕਪਿਲ ਸ਼ਰਮਾ ਦਾ ਜਨਮ 2 ਅਪ੍ਰੈਲ 1981 ਨੂੰ ਅੰਮ੍ਰਿਤਸਰ, ਪੰਜਾਬ 'ਚ ਹੋਇਆ। ਉਹ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਕਾਰਨ ਪੂਰੇ ਭਾਰਤ ਵਿੱਚ ਮਸ਼ਹੂਰ ਹਨ। ਇਸ ਦੇ ਨਾਲ ਹੀ ਕਪਿਲ ਨੇ ਫੋਰਬਸ ਇੰਡੀਆ ਸੈਲੀਬ੍ਰਿਟੀ ਲਿਸਟ 'ਚ ਟਾਪ 100 'ਚ ਜਗ੍ਹਾ ਵੀ ਬਣਾ ਲਈ ਹੈ। ਕਮੇਡੀ ਕਿੰਗ ਹੁਣ ਤੱਕ ਮਸ਼ਹੂਰ ਟੈਲੀਵਿਜ਼ਨ ਸ਼ੋਅ - 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ 3', 'ਸਟਾਰ ਯਾ ਰੌਕਸਟਾਰ', 'ਕਾਮੇਡੀ ਸਰਕਸ', 'ਝਲਕ ਦਿਖਲਾਜਾ 6', 'ਕਾਮੇਡੀ ਨਾਈਟਸ ਵਿਦ ਕਪਿਲ', 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫਿਲਮ 'ਜ਼ਵਿਗਾਟੋ' ਵਿੱਚ ਵੀ ਖਾਸ ਭੂਮਿਕਾ ਨਿਭਾ ਚੁੱਕੇ ਹਨ।
ਇਹ ਵੀ ਪੜ੍ਹੋ: ਖੁਸ਼ਖ਼ਬਰੀ...ਹੁਣ ਕੋਚੇਲਾ 2023 ਉਸਤਵ ਵਿੱਚ ਪ੍ਰਦਰਸ਼ਨ ਕਰਨਗੇ ਗਾਇਕ-ਅਦਾਕਾਰ ਦਿਲਜੀਤ ਦੁਸਾਂਝ