ਚੰਡੀਗੜ੍ਹ:ਗਾਇਕ ਗੁਰੂ ਰੰਧਾਵਾ ਅਤੇ 'ਪੰਜਾਬ ਦੀ ਕੈਟਰੀਨਾ ਕੈਫ਼' ਵਜੋਂ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਜੀ ਹਾਂ...ਦੋਵਾਂ ਦੀ 'ਮੂਨ ਰਾਈਜ਼' ਦੀ ਸੰਗੀਤਕ ਵੀਡੀਓ ਅੱਜ 10 ਜਨਵਰੀ ਨੂੰ ਰਿਲੀਜ਼ ਹੋ ਚੁੱਕੀ ਹੈ। ਦੋਵਾਂ ਨੇ ਆਪਣੀ ਸ਼ਾਨਦਾਰ ਕੈਮਿਸਟਰੀ (Chemistry of Guru Randhawa Shahnaz Gill) ਨਾਲ ਇੰਟਰਨੈੱਟ 'ਤੇ ਤੂਫਾਨ ਲਿਆ ਦਿੱਤਾ ਹੈ। ਨਿਰਦੇਸ਼ਕ ਗਿਫਟੀ ਦੁਆਰਾ ਨਿਰਦੇਸ਼ਤ 'ਮੂਨ ਰਾਈਜ਼' ਗੁਰੂ ਅਤੇ ਸ਼ਹਿਨਾਜ਼ ਦੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਲਈ ਇੱਕ ਤੋਹਫ਼ਾ ਹੈ।
ਕਿਹੋ ਜਿਹੀ ਹੈ ਵੀਡੀਓ?: ਗੀਤ 'ਮੂਨ ਰਾਈਜ਼' ਵਿੱਚ ਸ਼ਹਿਨਾਜ਼ ਗਿੱਲ ਅਤੇ ਗੁਰੂ ਦੀ ਜੋੜੀ ਕਾਫ਼ੀ ਖੂਬਸੂਰਤ ਲੱਗ ਰਹੀ ਹੈ, ਗੀਤ ਪੂਰੇ ਕੁਦਰਤੀ ਮਾਹੌਲ ਵਿੱਚ ਸ਼ੂਟ ਕੀਤਾ ਗਿਆ ਹੈ। ਪੂਰੇ ਗੀਤ ਵਿੱਚ ਗੁਰੂ ਬੀਚ ਅਤੇ ਸਮੁੰਦਰ ਵਿੱਚ ਬੈਠਾ ਨਜ਼ਰ ਆਉਂਦਾ ਹੈ। ਗੁਰੂ ਨੇ ਗੀਤ ਵਿੱਚ ਕਰੀਮ ਰੰਗ ਦਾ ਕੋਟ ਪਾਇਆ ਹੋਇਆ ਹੈ ਅਤੇ ਸ਼ਹਿਨਾਜ਼ ਨੇ ਲਾਲ ਅਤੇ ਪਿੰਕ ਮਿੰਨੀ ਡਰੈੱਸ ਪਹਿਨੀ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਪ੍ਰਸ਼ੰਸਕ ਗੁਰੂ ਰੰਧਾਵਾ ਦੀ ਕੈਮਿਸਟਰੀ 'ਤੇ ਖੂਬ ਪਿਆਰ ਪਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ 'ਦੋਵੇਂ ਇਕੱਠੇ ਬਹੁਤ ਵਧੀਆ ਲੱਗ ਰਹੇ ਹਨ।' ਇਕ ਹੋਰ ਨੇ ਟਿੱਪਣੀ ਕੀਤੀ 'ਦੋਵਾਂ ਦੀ ਕੈਮਿਸਟਰੀ ਜਾਦੂਈ ਹੈ'। ਇਸ ਤੋਂ ਇਲਾਵਾ ਯੂਜ਼ਰਸ ਨੇ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਨੂੰ ਕਈ ਹੋਰ ਵੀਡੀਓਜ਼ 'ਚ ਇਕੱਠੇ ਦੇਖਣ ਦੀ ਇੱਛਾ ਜ਼ਾਹਰ ਕੀਤੀ ਹੈ। ਸ਼ਹਿਨਾਜ਼ ਅਤੇ ਗੁਰੂ ਦੀ ਇਸ ਵੀਡੀਓ ਨੂੰ ਹੁਣ ਤੱਕ 95 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।