ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਸ ਸਾਲ ਕਾਨਸ ਵਿੱਚ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕਾਨਸ ਫਿਲਮ ਫੈਸਟੀਵਲ 16 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਅਦਾਕਾਰਾ ਦੇ ਪ੍ਰਸ਼ੰਸਕ ਉਸ ਦੇ ਰੈੱਡ ਕਾਰਪੇਟ 'ਤੇ ਚੱਲਣ ਦੀ ਉਡੀਕ ਕਰ ਰਹੇ ਸਨ। ਕਿਉਂਕਿ ਉਹ ਪਹਿਲੀ ਵਾਰ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣਨ ਜਾ ਰਹੀ ਹੈ।
ਅਨੁਸ਼ਕਾ ਸ਼ਰਮਾ ਹੋਈ ਫ਼ਰਾਸ ਲਈ ਰਵਾਨਾ:ਕਾਨਸ ਵਿੱਚ ਆਪਣੇ ਦਮਦਾਰ ਡੈਬਿਊ ਲਈ ਤਿਆਰ ਅਨੁਸ਼ਕਾ ਸ਼ਰਮਾ ਫਰਾਂਸ ਲਈ ਰਵਾਨਾ ਹੋ ਗਈ ਹੈ। ਅਜਿਹੀਆਂ ਖਬਰਾਂ ਸਨ ਕਿ ਉਹ ਆਪਣੇ ਕਾਨਸ ਡੈਬਿਊ ਲਈ ਕਾਫੀ ਉਤਸ਼ਾਹਿਤ ਹੈ। ਫਿਲਹਾਲ ਅਨੁਸ਼ਕਾ ਸ਼ਰਮਾ ਦਾ ਏਅਰਪੋਰਟ ਤੋਂ ਸਿੱਧਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਫ਼ਰਾਸ ਲਈ ਰਵਾਨਾ ਹੁੰਦੀ ਨਜ਼ਰ ਆਈ।
ਅਨੁਸ਼ਕਾ ਸ਼ਰਮਾ ਦਾ ਲੁੱਕ:ਇਸ ਮੌਕੇ 'ਤੇ ਅਨੁਸ਼ਕਾ ਸ਼ਰਮਾ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਈ। ਅਨੁਸ਼ਕਾ ਸ਼ਰਮਾ ਦੇ ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਨ੍ਹਾਂ ਨੇ ਸਫੇਦ ਟੀ-ਸ਼ਰਟ ਪਾਈ ਹੋਈ ਸੀ ਅਤੇ ਬਲੈਕ ਪੈਂਟ ਦੇ ਨਾਲ ਬਲੈਕ ਕਲਰ ਦੀ ਕੈਪ ਅਤੇ ਸਨਗਲਾਸ ਲਗਾ ਕੇ ਸਿੰਪਲ ਲੁੱਕ 'ਚ ਨਜ਼ਰ ਆ ਰਹੀ ਸੀ। ਇਸ ਦੌਰਾਨ ਅਨੁਸ਼ਕਾ ਸ਼ਰਮਾ ਨੇ ਮਾਸਕ ਪਾਇਆ ਹੋਇਆ ਸੀ ਅਤੇ ਲੋਕ ਇਸ ਵੀਡੀਓ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
- Surveen Chawla in cannes: ਪਾਲੀਵੁੱਡ-ਬਾਲੀਵੁੱਡ ਦੀ ਮਸ਼ਹੂਰ ਸੁੰਦਰੀ ਸੁਰਵੀਨ ਚਾਵਲਾ ਰੈੱਡ ਕਾਰਪੇਟ 'ਤੇ ਦੇਵੇਗੀ ਦਸਤਕ
- Cannes 2023: ਕਾਨਸ ਤੋਂ ਵਾਪਿਸ ਆਈ ਐਸ਼ਵਰਿਆ ਅਤੇ ਸਾਰਾ, ਮੁੰਬਈ ਏਅਰਪੋਰਟ 'ਤੇ ਹੋਈ ਸਪਾਟ
- HBD Nawazuddin Siddiqui: ਅਦਾਕਾਰੀ ਕੀ ਹੁੰਦੀ ਹੈ ਅਤੇ ਇਹ ਕਿਵੇਂ ਕੀਤੀ ਜਾਂਦੀ ਹੈ? ਦੇਖ ਲਓ ਨਵਾਜ਼ੂਦੀਨ ਸਿੱਦੀਕੀ ਦੀਆਂ ਇਹ 5 ਫਿਲਮਾਂ
ਅਨੁਸ਼ਕਾ ਤੋਂ ਪਹਿਲਾ ਇਹ ਅਦਾਕਾਰਾ ਕਾਨਸ ਫ਼ਿਲਮ ਫੈਸਟੀਵਲ ਵਿੱਚ ਆ ਚੁੱਕੀਆ ਨਜ਼ਰ: ਇਸ ਸਾਲ ਅਨੁਸ਼ਕਾ ਸ਼ਰਮਾ ਤੋਂ ਪਹਿਲਾਂ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਵੀ ਕਾਨਸ ਵਿੱਚ ਡੈਬਿਊ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਾਰਾ ਅਲੀ ਖਾਨ, ਈਸ਼ਾ ਗੁਪਤਾ, ਐਸ਼ਵਰਿਆ ਰਾਏ ਬੱਚਨ ਅਤੇ ਉਰਵਸ਼ੀ ਰੌਤੇਲਾ ਵਰਗੇ ਸਿਤਾਰੇ ਇਸ ਕਾਨਸ 'ਚ ਪਹਿਲਾਂ ਹੀ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕੇ ਹਨ ਅਤੇ ਹੁਣ ਅਨੁਸ਼ਕਾ ਸ਼ਰਮਾ ਵੀ ਕਾਨਸ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਚੁੱਕੀ ਹੈ। ਅਨੁਸ਼ਕਾ ਕਾਨਸ ਫਿਲਮ ਫੈਸਟੀਵਲ 2023 ਵਿੱਚ ਔਰਤਾਂ ਦਾ ਸਨਮਾਨ ਕਰਨ ਲਈ ਮੌਜੂਦ ਹੋਵੇਗੀ। ਉਸ ਨਾਲ ਪ੍ਰਸਿੱਧ ਅਦਾਕਾਰਾ ਕੇਟ ਵਿੰਸਲੇਟ ਵੀ ਸ਼ਾਮਲ ਹੋਵੇਗੀ।