ਚੰਡੀਗੜ੍ਹ: ਦੇਸ਼ ਭਰ ਵਿੱਚ ਭਰਾ ਅਤੇ ਭੈਣ ਦੇ ਪਿਆਰ ਦਰਸਾਉਂਦਾ ਤਿਉਹਾਰ ਰੱਖੜੀ ਪਿਛਲੇ ਦਿਨ ਤੋਂ ਮਨਾਇਆ ਜਾ ਰਿਹਾ ਹੈ, ਇਸ ਤਿਉਹਾਰ ਉਤੇ ਹਰ ਭੈਣ ਭਰਾ ਨੂੰ ਰੱਖੜੀ ਬੰਨ ਦੀ ਹੈ ਅਤੇ ਦੁਆਵਾਂ ਵੀ ਦਿੰਦੀ ਹੈ ਤਾਂ ਕਿ ਉਸ ਦੇ ਭਰਾ ਦੀ ਉਮਰ ਲੰਮੀ ਹੋਵੇ। ਇਸ ਤਰ੍ਹਾਂ ਹੀ ਕੁੱਝ ਭੈਣਾਂ ਭਰਾਵਾਂ ਨੂੰ ਤੰਗ ਕਰਨ ਲਈ ਉਹਨਾਂ ਦੀ ਕੋਈ ਪੁਰਾਣੀ ਯਾਦ ਸਾਂਝੀ ਕਰਦੀਆਂ ਹਨ।
ਇਸੇ ਤਰ੍ਹਾਂ ਹੀ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨੇ ਆਪਣੇ ਭਰਾ ਨਾਲ ਇੱਕ ਵੀਡੀਓ ਸਾਂਝਾ ਕੀਤਾ ਜੋ ਕਿ ਸ਼ੋਸਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਅਦਾਕਾਰਾ ਅਤੇ ਉਸ ਦਾ ਭਰਾ ਬੀਚ ਉਤੇ ਡਾਂਸ ਕਰ ਰਹੇ ਹਨ ਅਤੇ ਉਹ ਲਗਾਤਾਰ ਉਲਟੇ ਸਿੱਧੇ ਐਕਸ਼ਨ ਕਰ ਰਹੇ ਹਨ। ਇਸ ਪੋਸਟ ਨੂੰ ਅਦਾਕਾਰਾ ਨੇ ਕਪੈਸ਼ਨ ਕੀਤਾ ਹੈ ਕਿ "ਸ਼ਾਂਤ ਜੀਵਨ ਲਈ ਭਰਾ-ਭੈਣ ਮਾਰਗਦਰਸ਼ਕ 🤍🤷🏻♀️🤷🏻 ਰਕਸ਼ਾ ਬੰਧਨ ਮੁਬਾਰਕ @haardikpurangabbi"