ਮੁੰਬਈ:ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਜਿਨ੍ਹਾਂ ਦੀ 'ਦਿ ਕਸ਼ਮੀਰ ਫਾਈਲਜ਼' ਇਸ ਸਾਲ ਹੈਰਾਨੀਜਨਕ ਹਿੱਟ ਬਣ ਕੇ ਉਭਰੀ, ਹੁਣ ਇਕ ਹੋਰ ਫਿਲਮ ਲੈ ਕੇ ਤਿਆਰ ਹਨ। ਇਸ ਵਾਰ ਫਿਲਮ ਦਾ ਵਿਸ਼ਾ ਸਵਦੇਸ਼ੀ ਕੋਵਿਡ ਵੈਕਸੀਨ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਹਨ। ਵਿਵੇਕ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਫਿਲਮ ਦੇ ਟਾਈਟਲ 'ਦ ਵੈਕਸੀਨ ਵਾਰ' ਦਾ ਖੁਲਾਸਾ ਕੀਤਾ।
ਫਿਲਮ ਦੀ ਕਲਪਨਾ ਕਿਵੇਂ ਕੀਤੀ ਗਈ ਸੀ, ਇਸ ਬਾਰੇ ਗੱਲ ਕਰਦੇ ਹੋਏ ਉਸਨੇ ਕਿਹਾ "ਜਦੋਂ ਕੋਵਿਡ ਲਾਕਡਾਊਨ ਦੌਰਾਨ 'ਦਿ ਕਸ਼ਮੀਰ ਫਾਈਲਜ਼' ਨੂੰ ਮੁਲਤਵੀ ਕੀਤਾ ਗਿਆ ਸੀ, ਮੈਂ ਇਸ 'ਤੇ ਖੋਜ ਕਰਨੀ ਸ਼ੁਰੂ ਕੀਤੀ। ਫਿਰ ਅਸੀਂ ICMR ਅਤੇ NIV ਦੇ ਵਿਗਿਆਨੀਆਂ ਨਾਲ ਖੋਜ ਸ਼ੁਰੂ ਕੀਤੀ ਜਿਨ੍ਹਾਂ ਨੇ ਸਾਡੀ ਆਪਣੀ ਵੈਕਸੀਨ ਨੂੰ ਸੰਭਵ ਬਣਾਇਆ। ਉਨ੍ਹਾਂ ਦੀ ਕਹਾਣੀ ਸੰਘਰਸ਼ ਅਤੇ ਕੁਰਬਾਨੀ ਦੀ ਭਰਮਾਰ ਸੀ ਅਤੇ ਖੋਜ ਕਰਦੇ ਹੋਏ ਅਸੀਂ ਸਮਝਿਆ ਕਿ ਕਿਵੇਂ ਇਨ੍ਹਾਂ ਵਿਗਿਆਨੀਆਂ ਨੇ ਨਾ ਸਿਰਫ਼ ਵਿਦੇਸ਼ੀ ਏਜੰਸੀਆਂ ਦੁਆਰਾ ਸਗੋਂ ਸਾਡੇ ਆਪਣੇ ਲੋਕਾਂ (sic) ਦੁਆਰਾ ਭਾਰਤ ਦੇ ਵਿਰੁੱਧ ਛੇੜੀ ਗਈ ਜੰਗ ਲੜੀ ਸੀ।"
ਉਨ੍ਹਾਂ ਦੇ ਵਿਚਾਰ ਵਿੱਚ ਇਹ ਫਿਲਮ ਇੱਕ ਜੀਵ-ਯੁੱਧ ਬਾਰੇ ਭਾਰਤ ਦੀ ਪਹਿਲੀ ਵਿਗਿਆਨਕ ਫਿਲਮ ਹੈ "ਫਿਰ ਵੀ ਅਸੀਂ ਸਭ ਤੋਂ ਤੇਜ਼, ਸਭ ਤੋਂ ਸਸਤੀ ਅਤੇ ਸਭ ਤੋਂ ਸੁਰੱਖਿਅਤ ਵੈਕਸੀਨ ਬਣਾ ਕੇ ਮਹਾਂਸ਼ਕਤੀਆਂ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ। ਮੈਂ ਸੋਚਿਆ ਕਿ ਇਹ ਕਹਾਣੀ ਜ਼ਰੂਰ ਦੱਸੀ ਜਾਵੇ ਤਾਂ ਜੋ ਹਰ ਭਾਰਤੀ ਆਪਣੇ ਦੇਸ਼ 'ਤੇ ਮਾਣ ਮਹਿਸੂਸ ਕਰ ਸਕੇ। ਇਹ ਭਾਰਤ ਦੀ ਪਹਿਲੀ ਸ਼ੁੱਧ ਵਿਗਿਆਨ ਫਿਲਮ ਹੋਵੇਗੀ ਜਿਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ।