ਪੰਜਾਬ

punjab

ETV Bharat / entertainment

Film Coat: ਸਿਨੇਮਾਘਰਾਂ 'ਚ ਇਸ ਦਿਨ ਰਿਲੀਜ਼ ਹੋਵੇਗੀ ਵਿਵਾਨ ਸ਼ਾਹ ਅਤੇ ਸੰਜੇ ਮਿਸ਼ਰਾ ਦੀ ਫਿਲਮ 'ਕੋਟ' - Former Chief Minister of Bihar Jitan Ram Manjhi

ਅਦਾਕਾਰ ਨਸਰੂਦੀਨ ਸ਼ਾਹ ਦੇ ਬੇਟੇ ਵਿਵਾਨ ਸ਼ਾਹ ਕੁਮਾਰ ਅਭਿਸ਼ੇਕ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ ਕੋਟ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਫ਼ਿਲਮ ਦੀ ਰਿਲੀਜ਼ਿੰਗ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਹੁਣ 26 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Film Coat
Film Coat

By

Published : Apr 16, 2023, 1:40 PM IST

ਹੈਦਰਾਬਾਦ: ਮਸ਼ਹੂਰ ਅਦਾਕਾਰ ਨਸਰੂਦੀਨ ਸ਼ਾਹ ਦੇ ਬੇਟੇ ਵਿਵਾਨ ਸ਼ਾਹ ਕੁਮਾਰ ਅਭਿਸ਼ੇਕ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਕੋਟ' 'ਚ ਅਦਾਕਾਰ ਸੰਜੇ ਮਿਸ਼ਰਾ ਨਜ਼ਰ ਆਉਣਗੇ। ਅਦਾਕਾਰਾ ਸ਼ਾਲਿਨੀ ਪਾਂਡੇ ਦੀ ਭੈਣ ਪੂਜਾ ਪਾਂਡੇ ਵੀ ਇਸ ਫਿਲਮ 'ਚ ਨਜ਼ਰ ਆਵੇਗੀ। ਇਹ ਪੂਜਾ ਦੀ ਦੂਜੀ ਫਿਲਮ ਹੈ। ਉਨ੍ਹਾਂ ਦੀ ਪਹਿਲੀ ਫਿਲਮ 'ਸਿਆ' ਸੀ। ਦੱਸ ਦੇਈਏ ਕਿ ਅਦਾਕਾਰਾ ਦੀ ਡੈਬਿਊ ਫਿਲਮ 'ਕੋਟ' ਰਿਲੀਜ਼ ਹੋਣ ਵਾਲੀ ਸੀ। ਪਰ ਕੁਝ ਕਾਰਨਾਂ ਕਰਕੇ 'ਕੋਟ' ਸਿਨੇਮਾਘਰਾਂ 'ਚ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਰਿਲੀਜ਼ ਹੋਣ ਜਾ ਰਹੀ ਹੈ। ਮੁੰਬਈ ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ ਅਤੇ ਵਿਵਾਨ ਸ਼ਾਹ ਦੀ ਆਉਣ ਵਾਲੀ ਫਿਲਮ ਕੋਟ ਹੁਣ 26 ਮਈ ਨੂੰ ਰਿਲੀਜ਼ ਹੋਵੇਗੀ। ਵਿਵਾਨ ਸ਼ਾਹ ਅਤੇ ਸੰਜੇ ਮਿਸ਼ਰਾ ਸਟਾਰਰ ਹਿੰਦੀ ਫਿਲਮ ਕੋਟ ਦੀ ਰਿਲੀਜ਼ ਡੇਟ ਪੋਸਟਰ ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਰਿਲੀਜ਼ ਕਰ ਦਿੱਤਾ ਹੈ। ਫਿਲਮ ਕੋਟ 26 ਮਈ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਫਿਲਮ 'ਕੋਟ'

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਵੀ ਇਸ ਫ਼ਿਲਮ 'ਚ ਆਉਣਗੇ ਨਜ਼ਰ:ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਫਿਲਮ ਕੋਟ 'ਚ ਮਹਿਮਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਬਲੈਕ ਪੈਂਥਰ ਮੂਵੀਜ਼ ਲਿਮਿਟੇਡ ਅਤੇ ਬ੍ਰਾਂਡੇਕਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਪਰਫੈਕਟ ਟਾਈਮ ਪਿਕਚਰਜ਼ ਦੁਆਰਾ ਨਿਰਮਿਤ ਫਿਲਮ ਕੋਟ, ਕੁਮਾਰ ਅਭਿਸ਼ੇਕ, ਪਿੰਨੂ ਸਿੰਘ, ਸ਼ਿਵ ਆਰੀਅਨ ਅਤੇ ਅਰਪਿਤ ਗਰਗ ਦੁਆਰਾ ਨਿਰਮਿਤ ਹੈ। ਫਿਲਮ ਦੀ ਕਹਾਣੀ ਕੁਮਾਰ ਅਭਿਸ਼ੇਕ ਨੇ ਲਿਖੀ ਹੈ।

ਫਿਲਮ 'ਕੋਟ'

ਫ਼ਿਲਮ ਕੋਟ 'ਚ ਇਹ ਸਿਤਾਰੇ ਮਹੱਤਵਪੂਰਣ ਭੂਮਿਕਾਵਾਂ 'ਚ ਆਉਣਗੇ ਨਜ਼ਰ: ਫਿਲਮ ਦਾ ਨਿਰਦੇਸ਼ਨ ਅਕਸ਼ੈ ਦੱਤੀ ਨੇ ਕੀਤਾ ਹੈ। ਫ਼ਿਲਮ ਕੋਟ ਵਿੱਚ ਵਿਵਾਨ ਸ਼ਾਹ, ਸੰਜੇ ਮਿਸ਼ਰਾ ਦੇ ਨਾਲ ਸੋਨਲ ਝਾਅ, ਪੂਜਾ ਪਾਂਡੇ, ਬਾਦਲ ਰਾਜਪੂਤ, ਹਰਸ਼ਿਤਾ ਪਾਂਡੇ, ਨਵੀਨ ਪ੍ਰਕਾਸ਼, ਅਭਿਸ਼ੇਕ ਚੌਹਾਨ, ਅਕਾਂਕਸ਼ਾ ਸ਼੍ਰੀਵਾਸਤਵ, ਰਾਗਿਨੀ ਕਸ਼ਯਪ ਅਤੇ ਗੰਗਨ ਗੁਪਤਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਨਿਰਮਾਤਾ ਅਤੇ ਲੇਖਕ ਕੁਮਾਰ ਅਭਿਸ਼ੇਕ ਨੇ ਕਿਹਾ ਕਿ ਫਿਲਮ ਕੋਟ ਬਿਹਾਰ ਦੇ ਨੌਜਵਾਨ ਦਾ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਦਾ ਸਫ਼ਰ ਹੈ ਜਿਸ ਨੂੰ ਪੂਰਾ ਦੇਸ਼ ਦੇਖਣਾ ਪਸੰਦ ਕਰੇਗਾ। ਅਜਿਹਾ ਸੁਪਨਾ ਜਿਸ ਨੂੰ ਇਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਵੀ ਪੂਰਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ।

ਫਿਲਮ 'ਕੋਟ'

ਅਦਾਕਾਰ ਸੰਜੇ ਮਿਸ਼ਰਾ ਇਸ ਭੂਮਿਕਾ ਵਿੱਚ ਆਉਣਗੇ ਨਜ਼ਰ: ਬਿਹਾਰ ਦੇ ਪਿਛੋਕੜ 'ਤੇ ਆਧਾਰਿਤ ਫਿਲਮ ਕੋਟ 'ਚ ਅਦਾਕਾਰ ਸੰਜੇ ਮਿਸ਼ਰਾ ਮਾਧੋ ਨਾਂ ਦੇ ਲੜਕੇ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ। ਪਿਓ-ਪੁੱਤ ਦੇ ਜ਼ਰੀਏ ਨਿਰਮਾਤਾ-ਨਿਰਦੇਸ਼ਕ ਨੇ ਸਮਾਜ ਦੀਆਂ ਉਨ੍ਹਾਂ ਸਮੱਸਿਆਵਾਂ ਨੂੰ ਪਰਦੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਬਾਰੇ ਕਈ ਗੱਲਾਂ ਹੁੰਦੀਆਂ ਹਨ। 'ਕੋਟ' ਦਾ ਟੀਜ਼ਰ ਮਿਊਜ਼ਿਕ ਲੈਵਲ ਜੇਮ ਟਿਊਨਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। 2.31 ਮਿੰਟ ਦੇ ਇਸ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੁਝ ਹੀ ਸਮੇਂ ਵਿੱਚ 4 ਮਿਲੀਅਨ ਲੋਕਾਂ ਨੇ ਟ੍ਰੇਲਰ ਨੂੰ ਪਸੰਦ ਕੀਤਾ ਹੈ। ਫ਼ਿਲਮ ਵਿੱਚ ਪਿੰਡ-ਸਮਾਜ ਦੀ ਗੁੰਝਲਦਾਰ ਸਮੱਸਿਆ ਨੂੰ ਸਰਲ ਤਰੀਕੇ ਨਾਲ ਦਿਖਾਉਣ ਦਾ ਯਤਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:- Movie Chhipkali: ਫ਼ਿਲਮ ਛਿਪਕਲੀ ਦੇ ਪ੍ਰੀਮਿਅਰ ਦਾ ਆਯੋਜਨ, ਯਸ਼ਪਾਲ ਸ਼ਰਮਾ ਸਮੇਤ ਕਈ ਬਾਲੀਵੁੱਡ ਸਿਤਾਰੇ ਨਿਭਾ ਰਹੇ ਹਨ ਮਹੱਤਵਪੂਰਨ ਭੂਮਿਕਾਵਾਂ

ABOUT THE AUTHOR

...view details