ਪੰਜਾਬ

punjab

ETV Bharat / entertainment

Vindu Dara Singh: ਜ਼ਬਰਦਸਤ ਤਰੀਕੇ ਨਾਲ ਵਿੰਦੂ ਦਾਰਾ ਸਿੰਘ ਨੇ ਮਨਾਇਆ ਬੇਟੀ ਦਾ 16ਵਾਂ ਜਨਮਦਿਨ, ਦੇਖੋ ਫੋਟੋਆਂ - ਐਕਟਰ ਦਾਰਾ ਸਿੰਘ ਦੀ ਪੋਤੀ

ਮਰਹੂਮ ਅਦਾਕਾਰ ਦਾਰਾ ਸਿੰਘ ਦੀ ਪੋਤੀ ਅਤੇ ਵਿੰਦੂ ਦਾਰਾ ਸਿੰਘ ਦੀ ਬੇਟੀ ਅਮੇਲੀਆ ਦੇ 16ਵੇਂ ਜਨਮ ਦਿਨ ਨੂੰ ਪਰਿਵਾਰ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਨਾਇਆ।

Vindu Dara Singh
Vindu Dara Singh

By

Published : Apr 19, 2023, 1:07 PM IST

ਚੰਡੀਗੜ੍ਹ: ਰੁਸਤਮ-ਏ-ਹਿੰਦ ਅਤੇ ਹਿੰਦੀ ਸਿਨੇਮਾ ਦੇ ਮਹਾਨ ਐਕਟਰ ਦਾਰਾ ਸਿੰਘ ਦੀ ਪੋਤੀ ਅਤੇ ਵਿੰਦੂ ਦਾਰਾ ਸਿੰਘ ਦੀ ਬੇਟੀ ਅਮੇਲੀਆ ਦੇ 16ਵੇਂ ਜਨਮ ਦਿਨ ਨੂੰ ਪਰਿਵਾਰ ਵੱਲੋਂ ਜੋਸ਼ ਖਰੋਸ਼ ਨਾਲ ਸੈਲੀਬ੍ਰੇਟ ਕੀਤਾ ਗਿਆ। ਜਿਸ ਦੌਰਾਨ ਫਰਾਹ ਨਾਜ਼ ਐਕਸ ਪਤਨੀ ਵਿੰਦੂ ਦੇ ਬੇਟੇ ਫਤਿਹ ਰੰਧਾਵਾ ਵੀ ਉਚੇਚੇ ਤੌਰ 'ਤੇ ਇਸ ਸਮਾਰੋਹ ਦਾ ਹਿੱਸਾ ਬਣੇ। ਇਸ ਸਮੇਂ ਭਾਵਨਾ ਸਾਂਝੀ ਕਰਦਿਆਂ ਬਾਲੀਵੁੱਡ ਐਕਟਰ ਵਿੰਦੂ ਦਾਰਾ ਸਿੰਘ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਹਾਰਦਿਕ ਸ਼ੁਕਰਾਨਾ ਅਦਾ ਕਰਦੇ ਹਨ, ਜਿੰਨ੍ਹਾਂ ਦੀ ਰਹਿਮਤ ਸਦਕਾ ਪਰਿਵਾਰ ਨਾਲ ਜੀਵਨ ਅਤੇ ਖੁਸ਼ੀਆਂ ਖੇੜ੍ਹੇ ਬਤੀਤ ਕਰਨ ਦਾ ਆਨੰਦ ਉਹ ਮਾਣ ਰਹੇ ਹਨ।

ਵਿੰਦੂ ਦਾਰਾ ਸਿੰਘ ਨੇ ਮਨਾਇਆ ਬੇਟੀ ਦਾ 16ਵਾਂ ਜਨਮਦਿਨਵਿੰਦੂ ਦਾਰਾ ਸਿੰਘ ਨੇ ਮਨਾਇਆ ਬੇਟੀ ਦਾ 16ਵਾਂ ਜਨਮਦਿਨ

ਉਨ੍ਹਾਂ ਕਿਹਾ ਕਿ ਮੇਰੀ ਪਰੀ ਅਤੇ ਪ੍ਰਤਿਭਾਵਾਨ ਬੇਟੀ ਨੂੰ 16 ਵੇਂ ਸਾਲ ਵਿਚ ਪ੍ਰਵੇਸ਼ ਕਰਨ 'ਤੇ ਮੁਬਾਰਕਾਂ ਅਤੇ ਅਸੀਸਾਂ ਕਿ ਉਹ ਪਰਿਵਾਰ ਖਾਸ ਕਰ ਆਪਣੇ ਦਾਦਾ-ਦਾਦੀ ਜੀ ਤੋਂ ਮਿਲੇ ਚੰਗੇ ਸੰਸਕਾਰਾਂ ਨੂੰ ਹਮੇਸ਼ਾ ਆਪਣੇ ਲੜ੍ਹ ਨਾਲ ਬੰਨੀ ਰੱਖੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਬੇਹੱਦ ਮਾਣ ਅਤੇ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਵਿਦੇਸ਼ੀ ਧਰਤੀ ਨਾਲ ਸੰਬੰਧਤ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਤਨੀ ਦੀਨਾ ਅਮਰੋਵਾ ਹਮੇਸ਼ਾ ਉਨ੍ਹਾਂ ਦੇ ਪੁਰਾਤਨ ਪੰਜਾਬੀ ਰੀਤੀ ਰਿਵਾਜਾਂ ਨਾਲ ਜੁੜ੍ਹੀ ਆ ਰਹੀ ਹੈ।

ਵਿੰਦੂ ਦਾਰਾ ਸਿੰਘ ਨੇ ਮਨਾਇਆ ਬੇਟੀ ਦਾ 16ਵਾਂ ਜਨਮਦਿਨਵਿੰਦੂ ਦਾਰਾ ਸਿੰਘ ਨੇ ਮਨਾਇਆ ਬੇਟੀ ਦਾ 16ਵਾਂ ਜਨਮਦਿਨ

ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ ਨਾਲ ਤਾਲੁਕ ਰੱਖਦੇ ਇਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਦੁਨੀਆਭਰ ਵਿਚ ਪੰਜਾਬੀਅਤ ਕਾਇਮ ਕਰਨ ਵਾਲੇ ਉਨ੍ਹਾਂ ਦੇ ਪਿਤਾ ਦਾਰਾ ਸਿੰਘ ਨੇ ਉਨ੍ਹਾਂ ਨੂੰ ਕਦੀਂ ਵੀ ਮੈਂ ਅਤੇ ਹਉਮੈ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਅਤੇ ਹਮੇਸ਼ਾ ਸਮਾਜਿਕ ਹੱਦਾਂ ਦੀ ਰੱਖਿਆ ਕਰਨ ਅਤੇ ਦੀਨ ਦੁਖੀਆਂ ਦੀ ਸੇਵਾ ਕਰਨ ਲਈ ਪ੍ਰੇਰਿਆ, ਜਿੰਨ੍ਹਾਂ ਦੇ ਦਿਖਾਏ ਮਾਰਗ ਦਰਸ਼ਨ 'ਤੇ ਚੱਲਣਾ ਉਨ੍ਹਾਂ ਦਾ ਪਰਿਵਾਰ ਆਪਣਾ ਅਹਿਮ ਫ਼ਰਜ ਸਮਝਦਾ ਹੈ।

ਵਿੰਦੂ ਦਾਰਾ ਸਿੰਘ ਨੇ ਮਨਾਇਆ ਬੇਟੀ ਦਾ 16ਵਾਂ ਜਨਮਦਿਨ

ਉਨ੍ਹਾਂ ਕਿਹਾ ਕਿ ਆਪਣੇ ਪਿਤਾ ਦੀ ਯਾਦ ਨੂੰ ਸਦਾ ਲੋਕ ਮਨ੍ਹਾਂ ਵਿਚ ਜਿਉਂਦਾ ਰੱਖਣ ਲਈ ਵੀ ਉਨ੍ਹਾਂ ਦੀ ਪਤਨੀ, ਬੇਟੀ, ਬੇਟਾ ਅਤੇ ਪੂਰਾ ਪਰਿਵਾਰ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਹਿੰਦੀ ਸਿਨੇਮਾ ਵਿਚ ਬਤੌਰ ਐਕਟਰ ਵੀ ਇੰਨ੍ਹੀਂ ਦਿਨ੍ਹੀਂ ਮਾਣਮੱਤਾ ਸਫ਼ਰ ਤੈਅ ਕਰਨ ਵੱਲ ਵੱਧ ਰਹੇ ਵਿੰਦੂ ਦਾਰਾ ਸਿੰਘ ਅਨੁਸਾਰ ਉਨ੍ਹਾਂ ਦੀ ਬੇਟੀ ਅਮੇਲੀਆ ਇੰਨ੍ਹੀਂ ਦਿਨ੍ਹੀਂ ਵਿਦੇਸ਼ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ, ਪਰ ਸੱਤ ਸੁਮੰਦਰ ਪਾਰ ਰਹਿਣ ਦੇ ਬਾਵਜੂਦ ਉਹ ਪੰਜਾਬ ਅਤੇ ਉਥੋਂ ਦੀ ਵੰਨਗੀਆਂ ਨਾਲ ਜੁੜਨਾ ਬਹੁਤ ਹੀ ਪਸੰਦ ਕਰਦੀ ਹੈ।

ਇਹ ਵੀ ਪੜ੍ਹੋ:Athiya Shetty: ਆਥੀਆ ਸ਼ੈੱਟੀ ਨੇ ਪਤੀ ਕੇਐੱਲ ਰਾਹੁਲ ਨੂੰ ਇਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸਾਂਝੀਆਂ ਕੀਤੀਆਂ ਤਸਵੀਰਾਂ

ABOUT THE AUTHOR

...view details