ਮੁੰਬਈ:ਵਿਧੂ ਵਿਨੋਦ ਚੋਪੜਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 12ਵੀਂ ਫੇਲ੍ਹ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਵਿਕਰਾਂਤ ਮੈਸੀ ਸਟਾਰਰ 12ਵੀਂ ਫੇਲ੍ਹ (12 th fail total box office collection) ਫਿਲਮ ਕੰਗਨਾ ਰਣੌਤ ਦੀ ਤੇਜਸ ਦੇ ਨਾਲ 27 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਪਰ ਤੇਜਸ ਦਾ ਸਿੱਕਾ ਬਾਕਸ ਆਫਿਸ 'ਤੇ ਨਹੀਂ ਚੱਲ ਸਕਿਆ ਅਤੇ ਕੰਗਨਾ ਦੀ ਫਿਲਮ ਹੁਣ ਫਲਾਪ ਹੋਣ ਦੇ ਕਿਨਾਰੇ 'ਤੇ ਹੈ। ਛੋਟੇ ਬਜਟ ਦੀ ਫਿਲਮ ਹੋਣ ਦੇ ਬਾਵਜੂਦ 12ਵੀਂ ਫੇਲ੍ਹ ਨੇ ਚੰਗੀ ਕਮਾਈ ਕੀਤੀ ਹੈ।
ਫਿਲਮ ਦਾ 8ਵੇਂ ਦਿਨ ਦਾ ਕਲੈਕਸ਼ਨ: 12ਵੀਂ ਫੇਲ੍ਹ (12 th fail total box office collection) ਨੇ ਆਪਣੇ ਰਿਲੀਜ਼ ਦੇ ਸੱਤ ਦਿਨਾਂ ਦੇ ਅੰਦਰ ਬਾਕਸ ਆਫਿਸ 'ਤੇ 13.19 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਆਪਣੇ 8ਵੇਂ ਦਿਨ 1.04 ਕਰੋੜ ਰੁਪਏ ਕਮਾ ਸਕਦੀ ਹੈ। ਇਸ ਨਾਲ ਫਿਲਮ ਦਾ ਕੁੱਲ ਕਲੈਕਸ਼ਨ 14.59 ਕਰੋੜ ਹੋ ਜਾਵੇਗਾ।
- 12th Fail 2nd Day Collection: ਬਾਕਸ ਆਫਿਸ 'ਤੇ ਪਾਸ ਹੋਈ ਵਿਕਰਾਂਤ ਮੈਸੀ ਦੀ 12ਵੀਂ ਫੇਲ੍ਹ, ਜਾਣੋ ਦੂਜੇ ਦਿਨ ਦਾ ਕਲੈਕਸ਼ਨ
- Tejas Vs 12th Fail Box Office Collection Day 4: ਬਾਕਸ ਆਫਿਸ 'ਤੇ ਮੂਧੇ ਮੂੰਹ ਡਿੱਗੀ ਕੰਗਨਾ ਦੀ 'ਤੇਜਸ', '12ਵੀਂ ਫੇਲ੍ਹ' ਨੇ ਕੀਤੀ ਇੰਨੀ ਕਮਾਈ
- 12th Fail Box Office Collection Day 6: ਬਾਕਸ ਆਫਿਸ 'ਤੇ ਝੰਡੇ ਗੱਡ ਰਹੀ ਹੈ ਵਿਕਰਾਂਤ ਮੈਸੀ ਦੀ ਫਿਲਮ '12ਵੀਂ ਫੇਲ੍ਹ', ਜਾਣੋ 6ਵੇਂ ਦਿਨ ਦਾ ਕਲੈਕਸ਼ਨ