ਹੈਦਰਾਬਾਦ: 'ਐਨੀਮਲ' ਦੇ ਕ੍ਰੇਜ਼ ਕਾਰਨ ਲੋਕ ਵਿੱਕੀ ਕੌਸ਼ਲ ਦੀ ਸ਼ਾਨਦਾਰ ਫਿਲਮ ਸੈਮ ਬਹਾਦਰ ਨੂੰ ਭੁੱਲ ਗਏ ਹਨ। ਸੈਮ ਬਹਾਦਰ ਰਣਬੀਰ ਕਪੂਰ ਦੀ ਦਮਦਾਰ ਫਿਲਮ ਐਨੀਮਲ' ਦੇ ਨਾਲ ਕੱਲ੍ਹ 1 ਦਸੰਬਰ ਨੂੰ ਰਿਲੀਜ਼ ਹੋਈ ਸੀ। ਬਾਕਸ ਆਫਿਸ 'ਤੇ ਐਨੀਮਲ ਅਤੇ ਸੈਮ ਬਹਾਦਰ ਵਿਚਾਲੇ ਕੋਈ ਟੱਕਰ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਸੈਮ ਬਹਾਦਰ ਨੇ ਪਹਿਲੇ ਦਿਨ ਐਨੀਮਲ ਨਾਲੋਂ 10 ਗੁਣਾ ਘੱਟ ਕਮਾਈ ਕੀਤੀ ਹੈ।
ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ ਸੈਮ ਬਹਾਦਰ ਨੇ ਪਹਿਲੇ ਦਿਨ 5.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 1971 ਦੀ ਭਾਰਤ-ਪਾਕਿਸਤਾਨ ਜੰਗ 'ਤੇ ਆਧਾਰਿਤ ਫਿਲਮ 'ਸੈਮ ਬਹਾਦਰ' ਬਾਕਸ ਆਫਿਸ 'ਤੇ ਐਨੀਮਲ ਦੇ ਅੱਗੇ ਡਿੱਗ ਗਈ ਹੈ। ਐਨੀਮਲ' ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਪਠਾਨ, ਟਾਈਗਰ 3, ਗਦਰ 2, ਜੇਲਰ, ਪੀਐਸ 2 ਸਮੇਤ ਕਈ ਫਿਲਮਾਂ ਨੂੰ ਪਛਾੜਦੇ ਹੋਏ 61 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ।
- Animal And Sam Bahadur Advance Booking: ਰਣਬੀਰ ਦੀ 'ਐਨੀਮਲ' ਨੇ 'ਸੈਮ ਬਹਾਦਰ' ਨੂੰ ਛੱਡਿਆ ਪਿੱਛੇ, ਐਡਵਾਂਸ ਬੁਕਿੰਗ 'ਚ ਕੀਤੀ ਇੰਨੀ ਕਮਾਈ
- Sam Bahadur Review: 'ਸੈਮ ਬਹਾਦਰ' 'ਚ ਵਿੱਕੀ ਕੌਸ਼ਲ ਦੀ ਅਦਾਕਾਰੀ ਦੇਖ ਕੇ ਦੀਵਾਨੇ ਹੋਏ ਦਰਸ਼ਕ, ਬੋਲੇ- ਮਾਸਟਰਪੀਸ ਫਿਲਮ
- Sam Bahadur And Animal: ਪਹਿਲੇ ਦਿਨ 'ਸੈਮ ਬਹਾਦਰ' ਨਾਲੋਂ 10 ਗੁਣਾਂ ਜਿਆਦਾ ਕਮਾਈ ਕਰੇਗੀ ਰਣਬੀਰ ਕਪੂਰ ਦੀ 'ਐਨੀਮਲ', ਜਾਣੋ ਕਲੈਕਸ਼ਨ