ਪੰਜਾਬ

punjab

By ETV Bharat Entertainment Team

Published : Jan 19, 2024, 11:16 AM IST

ETV Bharat / entertainment

ਫਿਲਮਫੇਅਰ ਮੰਚ 'ਤੇ ਦੋ ਪੀੜੀਆਂ ਦੀ ਨੁਮਾਇੰਦਗੀ ਕਰਨਗੇ ਇਹ ਪਿਤਾ-ਪੁੱਤਰ, ਇੰਨਾ ਐਵਾਰਡਜ਼ ਲਈ ਹੋਏ ਨਾਮਜ਼ਦ

Vicky Kaushal And Sham Kaushal: ਆਉਣ ਵਾਲੇ ਦਿਨਾਂ ਵਿੱਚ 69ਵਾਂ ਫਿਲਮਫੇਅਰ ਐਵਾਰਡ ਸਮਾਰੋਹ ਹੋਣ ਜਾ ਰਿਹਾ ਹੈ, ਜਿਸ ਵਿੱਚ ਖਿੱਚ ਦਾ ਕੇਂਦਰ ਰਹੇਗੀ ਸ਼ਾਮ ਕੌਸ਼ਲ ਅਤੇ ਵਿੱਕੀ ਕੌਸ਼ਲ ਪਿਤਾ-ਪੁੱਤਰ ਦੀ ਜੋੜੀ। ਜਿਹਨਾਂ ਨੂੰ ਕਈ ਐਵਾਰਡਜ਼ ਲਈ ਨਾਮਜ਼ਦ ਕੀਤਾ ਗਿਆ ਹੈ।

vicky kaushal and sham kaushal
vicky kaushal and sham kaushal

ਚੰਡੀਗੜ੍ਹ: ਇਸ ਸਾਲ ਹੋਣ ਜਾ ਰਿਹਾ 69ਵਾਂ ਫਿਲਮਫੇਅਰ ਐਵਾਰਡ ਸਮਾਰੋਹ ਇਸ ਵਾਰ ਕਈ ਪੱਖੋਂ ਨਵਾਂ ਸਿਨੇਮਾ ਇਤਿਹਾਸ ਸਿਰਜਣ ਜਾ ਰਿਹਾ ਹੈ, ਜਿਸ ਦੀ ਹੀ ਗਰਿਮਾ ਨੂੰ ਹੋਰ ਸ਼ਾਨਦਾਰ ਨਕਸ਼ ਦੇਣ ਜਾ ਰਹੀ ਹੈ ਬਾਲੀਵੁੱਡ ਦੀ ਪ੍ਰਮੁੱਖ ਬਾਪ-ਬੇਟਾ ਦੀ ਜੋੜੀ ਸ਼ਾਮ ਕੌਸ਼ਲ ਅਤੇ ਵਿੱਕੀ ਕੌਸ਼ਲ, ਜੋ ਵੱਖੋ-ਵੱਖ ਸ਼੍ਰੇਣੀਆਂ ਅਧੀਨ ਕੁੱਲ ਚਾਰ ਐਵਾਰਡਾਂ ਲਈ ਨਾਮਜ਼ਦ ਹੋਏ ਹਨ ਅਤੇ ਐਨਾ ਹੀ ਨਹੀਂ ਦੋ ਪੀੜੀਆਂ ਦੀ ਸ਼ਾਨਦਾਰ ਨੁਮਾਇੰਦਗੀ ਕਰਵਾਉਣ ਦਾ ਵੀ ਮਾਣ ਹਾਸਿਲ ਕਰਨਗੀਆਂ ਇਹ ਦੋਨੋਂ ਅਜ਼ੀਮ ਸ਼ਖਸ਼ੀਅਤਾਂ, ਜੋ ਇਸ ਆਲੀਸ਼ਾਨ ਅਤੇ ਜਗਮਗਾਉਂਦੀਆਂ ਰੌਸ਼ਨੀਆਂ ਭਰੀ ਸ਼ਾਮ ਨੂੰ ਚਾਰ ਚੰਨ ਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇੇ।

ਪੰਜਾਬ ਨੂੰ ਵੀ ਮਾਣ ਭਰੇ ਅਯਾਮ ਅਤੇ ਹੋਰ ਰੰਗ ਭਾਗ ਲਾਉਣ ਜਾ ਰਹੇ ਉਪਰੋਕਤ ਪਿਤਾ-ਪੁੱਤਰ ਮੂਲ ਰੂਪ 'ਚ ਪੰਜਾਬ ਦੇ ਦੁਆਬਾ ਵਿੱਚ ਪੈਂਦੇ ਹੁਸ਼ਿਆਰਪੁਰ ਦੇ ਕਸਬੇ ਟਾਂਡਾ ਅਧੀਨ ਆਉਂਦੇ ਪਿੰਡ ਮਿਰਜ਼ਾਪੁਰ ਨਾਲ ਸੰਬੰਧਤ ਹਨ। ਜੋ ਦੋਨੋਂ ਅੱਜ ਹਿੰਦੀ ਸਿਨੇਮਾ ਦੇ ਵਿੱਚ ਉੱਚਕੋਟੀ ਐਕਟਰ ਅਤੇ ਐਕਸ਼ਨ ਡਇਰੈਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ।

ਹਿੰਦੀ ਫਿਲਮ ਜਗਤ ਦੇ ਸਭ ਤੋਂ ਵੱਡੇ, ਵੱਕਾਰੀ ਅਤੇ ਸਰਵੋਤਮ ਫਿਲਮ ਐਵਾਰਡਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ ਉਕਤ ਪੁਰਸਕਾਰ, ਜਿੰਨਾਂ ਦੀ ਇਸ ਵਾਰ ਐਲਾਨੀ ਗਈ ਲੜੀ 69 ਦੀਆਂ ਕਿੰਨਾ-ਕਿੰਨਾ ਸ਼੍ਰੇਣੀਆਂ ਲਈ ਇਹ ਦੋਨੋਂ ਸਿਨੇਮਾ ਸ਼ਖਸ਼ੀਅਤਾਂ ਨਾਮਜ਼ਦ ਹੋਈਆਂ ਹਨ, ਵੱਲ ਨਜ਼ਰਸਾਨੀ ਕਰਦਿਆਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰ ਵਿੱਕੀ ਕੌਸ਼ਲ ਦੀ, ਜੋ ਬੈਸਟ ਐਕਟਰ ਲੀਡਿੰਗ ਰੋਲ ਫਿਲਮ (ਸੈਮ ਬਹਾਦਰ) ਬੈਸਟ ਐਕਟਰ, ਕ੍ਰਿਟਿਕ ਫਿਲਮ (ਸੈਮ ਬਹਾਦਰ), ਬੈਸਟ ਐਕਟਰ ਸਪੋਰਟਿੰਗ ਰੋਲ ਫਿਲਮ (ਡੰਕੀ) ਲਈ ਯਾਨੀ ਕਿ (ਕੁੱਲ 3 ਐਵਾਰਡਜ਼) ਲਈ ਨਾਮਜ਼ਦ ਹੋਏ ਹਨ, ਜਦ ਕਿ ਉਨਾਂ ਦੇ ਪਿਤਾ ਸ਼ਾਮ ਕੌਸ਼ਲ ਬੈਸਟ ਐਕਸ਼ਨ ਕੋਰੀਓਗ੍ਰਾਫ ਐਵਾਰਡ ਫਿਲਮ(ਗਦਰ 2) ਦੇ ਲਈ ਨਾਮਜ਼ਦ ਹੋਏ ਹਨ।

ਮੁੰਬਈ ਨਗਰੀ ਵਿੱਚ ਪੜਾਅ-ਦਰ-ਪੜਾਅ ਹੋਰ ਮਾਣਮੱਤੀਆਂ ਪ੍ਰਾਪਤ ਹਾਸਿਲ ਕਰਨ ਵੱਲ ਵੱਧ ਰਹੇ ਅਦਾਕਾਰ ਵਿੱਕੀ ਕੌਸ਼ਲ ਲਈ ਇਸ ਵਾਰ ਦਾ ਉਕਤ ਐਵਾਰਡ ਸਮਾਰੋਹ ਇਸ ਲਈ ਵੀ ਖਾਸ ਮਹੱਤਤਾ ਰੱਖਦਾ ਹੈ, ਕਿਉਂਕਿ ਇਸ ਵਿੱਚ ਉਸਦੀ ਫਿਲਮ 'ਸੈਮ ਬਹਾਦਰ' ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣਨ ਜਾ ਰਹੀ ਹੈ, ਜਿਸ ਨੂੰ ਬੈਸਟ ਫਿਲਮ ਕ੍ਰਿਟਿਕ ਦੀ ਸ਼੍ਰੇਣੀ ਵਿੱਚ ਵੀ ਸ਼ਾਮਿਲ ਰੱਖਿਆ ਗਿਆ ਹੈ।

ABOUT THE AUTHOR

...view details