ਮੁੰਬਈ (ਬਿਊਰੋ): ਮਸ਼ਹੂਰ ਅਦਾਕਾਰਾ ਭੈਰਵੀ ਵੈਦਿਆ ਦਾ 67 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅਦਾਕਾਰਾ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਭੈਰਵੀ ਟੀਵੀ ਦਾ ਜਾਣਿਆ-ਪਛਾਣਿਆ ਚਿਹਰਾ ਸੀ ਅਤੇ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਭੈਰਵੀ ਨੇ ਐਸ਼ਵਰਿਆ ਨਾਲ ਫਿਲਮ 'ਤਾਲ' ਵਿੱਚ ਕੰਮ ਕੀਤਾ ਸੀ ਅਤੇ ਸਲਮਾਨ ਖਾਨ ਨਾਲ ਵੀ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਭੈਰਵੀ ਨੇ ਐਕਟਿੰਗ ਦੀ ਦੁਨੀਆਂ 'ਚ 45 ਸਾਲ ਬਿਤਾਏ ਹਨ। ਅਦਾਕਾਰਾ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਜਾਨਕੀ ਵੈਦਿਆ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ।
ਜਾਨਕੀ ਨੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਕੇ ਦੁਨੀਆਂ ਨੂੰ ਦੱਸਿਆ ਹੈ ਕਿ ਉਸ ਦੀ ਮਾਂ ਇਸ ਦੁਨੀਆਂ 'ਚ ਨਹੀਂ ਰਹੀ। ਤੁਹਾਨੂੰ ਦੱਸ ਦੇਈਏ ਭੈਰਵੀ ਵੈਦਿਆ ਨੇ ਸਲਮਾਨ ਖਾਨ ਨਾਲ ਫਿਲਮ 'ਚੋਰੀ-ਚੋਰੀ ਚੁਪਕੇ-ਚੁਪਕੇ' 'ਚ ਕੰਮ ਕੀਤਾ ਸੀ।
- National Cinema Day 2023: ਰਾਸ਼ਟਰੀ ਸਿਨੇਮਾ ਦਿਵਸ 'ਤੇ ਦਰਸ਼ਕਾਂ ਨੂੰ ਸੁਨਹਿਰੀ ਤੋਹਫਾ, ਸਿਰਫ਼ ਇੰਨੇ ਰੁਪਏ ਵਿੱਚ ਸਿਨੇਮਾਘਰਾਂ 'ਚ ਦੇਖੋ 'ਜਵਾਨ' ਅਤੇ 'ਫੁਕਰੇ 3'
- Diljit Dosanjh: ਗਾਇਕ ਦਿਲਜੀਤ ਦੁਸਾਂਝ ਨੇ ਫਿਰ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਲਾਕਾਰ
- Vijay Varma Asian Academy Creative Awards: 'ਦਹਾੜ' ਦੇ ਲਈ ਵਿਜੇ ਵਰਮਾ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ਪੁਰਸਕਾਰ, ਅਦਾਕਾਰ ਨੇ ਲਿਖਿਆ ਖਾਸ ਨੋਟ