ਹੈਦਰਾਬਾਦ:ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਭੇੜੀਆ' ਅਗਲੇ ਸਾਲ 25 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦਿਨੇਸ਼ ਵਿਜਾਨ ਦੁਆਰਾ ਨਿਰਮਿਤ ਹੈ ਅਤੇ ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਹੈ। ਹੁਣ 30 ਸਤੰਬਰ ਨੂੰ ਫਿਲਮ ਮੇਕਰਸ ਨੇ ਫਿਲਮ ਦਾ ਇੱਕ ਖੌਫਨਾਕ ਟੀਜ਼ਰ ਜਾਰੀ ਕਰਕੇ ਟ੍ਰੇਲਰ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਫਿਲਮ ਦਾ ਟ੍ਰੇਲਰ 19 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਫਿਲਮ 'ਭੇੜੀਆ' ਇਕ ਡਰਾਉਣੀ-ਕਾਮੇਡੀ ਫਿਲਮ ਹੈ।
ਇਸ ਫਿਲਮ ਦੀ ਸਕ੍ਰਿਪਟ ਨਿਰੇਨ ਭੱਟ ਨੇ ਲਿਖੀ ਹੈ। ਭੱਟ ਵੈੱਬ ਸੀਰੀਜ਼ ਅਸੁਰ ਅਤੇ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਲਈ ਜਾਣੇ ਜਾਂਦੇ ਹਨ। ਭੇੜੀਆ ਦੇ ਮੇਕਰਸ ਨੇ ਸੋਸ਼ਲ ਮੀਡੀਆ ਰਾਹੀਂ ਫਿਲਮ ਦੀ ਨਵੀਂ ਰਿਲੀਜ਼ ਡੇਟ ਅਤੇ ਲੁੱਕ ਦਾ ਪੋਸਟਰ ਜਾਰੀ ਕੀਤਾ ਹੈ।
ਫਿਲਮ ਦੇ ਪੋਸਟਰ 'ਚ ਲਿਖਿਆ ਹੈ ਅਗਲੇ ਸਾਲ ਇਸ ਤਰੀਕ 'ਤੇ ਮਿਲਦੇ ਹਾਂ। ਇਸ ਫਿਲਮ 'ਚ ਵਰੁਣ ਧਵਨ ਦੇ ਨਾਲ ਕ੍ਰਿਤੀ ਸੈਨਨ ਵੀ ਮੁੱਖ ਭੂਮਿਕਾ 'ਚ ਹੈ। ਫਿਲਮ ਭੇੜੀਆ 25 ਨਵੰਬਰ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।