ਮੁੰਬਈ (ਬਿਊਰੋ):ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਕਾਨਸ ਫਿਲਮ ਫੈਸਟੀਵਲ 'ਚ ਆਪਣੀ ਅਦਾਕਾਰੀ ਨਾਲ ਧਮਾਲ ਮਚਾ ਦਿੱਤੀ ਹੈ। ਉਸਨੇ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਖਬਰ ਆ ਰਹੀ ਹੈ ਕਿ ਉਰਵਸ਼ੀ ਆਪਣੇ ਨਵੇਂ ਬੰਗਲੇ 'ਚ ਸ਼ਿਫਟ ਹੋ ਗਈ ਹੈ। ਜਿਸ ਦੀ ਕੀਮਤ ਲੱਖਾਂ ਨਹੀਂ ਸਗੋਂ ਕਰੋੜਾਂ 'ਚ ਹੈ, ਦਰਅਸਲ ਉਰਵਸ਼ੀ ਦੇ ਘਰ ਦੀ ਕੀਮਤ 190 ਕਰੋੜ ਦੱਸੀ ਜਾਂਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਰਵਸ਼ੀ ਦਾ ਇਹ ਬੰਗਲਾ ਮਰਹੂਮ ਫਿਲਮਕਾਰ ਯਸ਼ ਚੋਪੜਾ ਦੇ ਘਰ ਦੇ ਕੋਲ ਹੈ। ਉਰਵਸ਼ੀ ਦਾ ਇਹ ਨਵਾਂ ਬੰਗਲਾ ਬੇਹੱਦ ਖੂਬਸੂਰਤ ਹੈ, ਚਾਰ ਮੰਜ਼ਿਲਾਂ ਬੰਗਲੇ 'ਚ ਖੂਬਸੂਰਤ ਬਗੀਚਾ, ਨਿੱਜੀ ਜਿਮ ਅਤੇ ਕਾਫੀ ਖੁੱਲ੍ਹੀ ਜਗ੍ਹਾ ਹੈ। ਘਰ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਰਚਨਾਤਮਕ ਚੀਜ਼ਾਂ ਨਾਲ ਭਰਿਆ ਹੋਇਆ ਹੈ।
ਉਰਵਸ਼ੀ ਨੇ ਪਿਛਲੇ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਸ ਸਾਲ ਉਸਨੇ ਕਾਨਸ ਫਿਲਮ ਫੈਸਟੀਵਲ ਵਿੱਚ ਸਭ ਤੋਂ ਵਧੀਆ ਤਰੀਕੇ ਨਾਲ ਸ਼ਿਰਕਤ ਕੀਤੀ। ਅਦਾਕਾਰਾ ਆਪਣੇ ਦੁਆਰਾ ਪਹਿਨੇ ਗਏ ਹਾਰ ਲਈ ਬਹੁਤ ਜ਼ਿਆਦਾ ਚਰਚਾ ਵਿੱਚ ਸੀ। ਇਸ ਹਾਰ ਲਈ ਉਸ ਨੂੰ ਟ੍ਰੋਲ ਵੀ ਕੀਤਾ ਗਿਆ ਸੀ। ਟ੍ਰੋਲ ਹੋਣ ਤੋਂ ਬਾਅਦ ਉਰਵਸ਼ੀ ਰੌਤੇਲਾ ਨੇ ਇਕ ਬਿਆਨ 'ਚ ਕਿਹਾ 'ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਮੇਰੀਆਂ ਭਾਵਨਾਵਾਂ ਉਸ ਸਟਾਈਲ ਦੇ ਹਾਰ ਨਾਲ ਜੁੜੀਆਂ ਹੋਈਆਂ ਹਨ, ਜੋ ਮੈਂ ਪਹਿਨਿਆ ਹੋਇਆ ਸੀ।'
ਕਾਨਸ ਵਿੱਚ ਉਰਵਸ਼ੀ ਰੌਤੇਲਾ ਨੇ ਫਰੈਂਚ ਰਿਵੇਰਾ ਵਿੱਚ ਰੈੱਡ ਕਾਰਪੇਟ ਉੱਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਰੈੱਡ ਕਾਰਪੇਟ 'ਤੇ ਸਾਰੇ ਲੁੱਕ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ। ਉਸ ਵੱਲੋਂ ਪਹਿਨੇ ਪਹਿਰਾਵੇ ਅਤੇ ਗਹਿਣਿਆਂ ਤੋਂ ਲੈ ਕੇ ਉਸ ਵੱਲੋਂ ਲਗਾਈ ਗਈ ਨੀਲੀ ਲਿਪਸਟਿਕ ਵੀ ਚਰਚਾ ਦਾ ਕੇਂਦਰ ਬਣੀ ਰਹੀ ਹੈ।