ਹੈਦਰਾਬਾਦ: ਕਾਨਸ ਫਿਲਮ ਫੈਸਟੀਵਲ 2022 ਵਿੱਚ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਪਹਿਲੀ ਵਾਰ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰੇ। ਅਦਾਕਾਰਾ ਨੇ ਕਦੇ ਸ਼ੁੱਧ ਚਿੱਟੇ ਅਤੇ ਕਦੇ ਆਫ ਸ਼ੋਲਡਰ ਕਾਲੇ ਗਾਊਨ ਵਿੱਚ ਦੇਖਣ ਵਾਲਿਆਂ ਦੇ ਸਾਹ ਰੋਕ ਦਿੱਤੇ। ਹੁਣ ਅਦਾਕਾਰਾ ਨੇ ਦੱਸਿਆ ਹੈ ਕਿ ਹਾਲੀਵੁੱਡ ਸੁਪਰਸਟਾਰ ਲਿਓਨਾਰਡੋ ਡੀਕੈਪਰੀਓ ਨੇ ਉਸ ਦੀ ਖੂਬਸੂਰਤੀ ਅਤੇ ਕਾਨਸ ਲੁੱਕ ਦੀ ਤਾਰੀਫ ਕੀਤੀ ਹੈ ਅਤੇ ਉਸ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਮੀਡੀਆ ਰਿਪੋਰਟਸ ਮੁਤਾਬਕ ਉਰਵਸ਼ੀ ਨੇ ਇਕ ਇੰਟਰਵਿਊ 'ਚ ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਲਿਓਨਾਰਡੋ ਡੀਕੈਪਰੀਓ ਨੂੰ ਮਿਲਣਾ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਸੀ। ਉਰਵਸ਼ੀ ਨੇ ਕਿਹਾ ਲਿਓਨਾਰਡੋ ਡੀਕੈਪਰੀਓ ਤੋਂ ਤਾਰੀਫ ਮਿਲਣ ਤੋਂ ਬਾਅਦ ਮੈਂ ਬਹੁਤ ਖੁਸ਼ ਸੀ। ਮੇਰੇ ਕੋਲ ਕੋਈ ਸ਼ਬਦ ਨਹੀਂ ਸਨ, ਮੈਂ ਬਹੁਤ ਭਾਵੁਕ ਹੋ ਗਈ ਅਤੇ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ।
ਉਰਵਸ਼ੀ ਨੇ ਅੱਗੇ ਦੱਸਿਆ ਕਿ ਉਹ ਵੀ ਸ਼ਰਮਾ ਰਹੀ ਸੀ। ਕਿਉਂਕਿ ਲਿਓਨਾਰਡੋ ਡੀ ਕੈਪਰੀਓ ਨੇ ਕਾਫੀ ਤਾਰੀਫ ਕੀਤੀ ਸੀ। ਜਦੋਂ ਮੈਂ ਅਗਲੇ ਦਿਨ ਜਾਗੀ, ਮੈਂ ਆਪਣੇ ਆਪ ਨਾਲ ਮਜ਼ਾਕ ਕੀਤਾ ਅਤੇ ਸੋਚਿਆ ਕਿ ਕੀ ਇਹ ਸੱਚਮੁੱਚ ਮੇਰੇ ਨਾਲ ਪਿਛਲੀ ਰਾਤ ਵਾਪਰਿਆ ਸੀ ਜਾਂ ਮੈਂ ਸੁਪਨਾ ਦੇਖ ਰਹੀ ਸੀ।