ਅੰਮ੍ਰਿਤਸਰ:ਅਦਾਕਾਰਾ ਅਤੇ ਮਾਡਲ ਉਰਫੀ ਜਾਵੇਦ ਆਪਣੇ ਅਤਰੰਗੀ ਫੈਸ਼ਨ ਸੈਂਸ ਲਈ ਕਾਫੀ ਮਸ਼ਹੂਰ ਹੈ। ਉਰਫੀ ਜਾਵੇਦ ਹਰ ਰੋਜ਼ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਸ਼ੇਅਰ ਕਰਕੇ ਲੋਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਹੁਣ ਉਰਫੀ ਜਾਵੇਦ ਦੀ ਤਾਜ਼ਾ ਪੋਸਟ ਚਰਚਾ ਵਿੱਚ ਹੈ।
ਦਰਅਸਲ, ਉਰਫੀ ਜਾਵੇਦ ਆਪਣੀ ਭੈਣ ਨਾਲ ਪੰਜਾਬ ਦੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਹੈ ਅਤੇ ਉਸ ਨੇ ਇੱਥੋਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦੀ ਡਰੈਸਿੰਗ ਸੈਂਸ ਨੂੰ ਦੇਖ ਕੇ ਲੋਕ ਉਰਫੀ ਜਾਵੇਦ ਦੀ ਤਾਰੀਫ਼ ਕਰ ਰਹੇ ਹਨ।
ਉਲੇਖਯੋਗ ਹੈ ਕਿ ਉਰਫੀ ਜਾਵੇਦ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਜਾਵੇਦ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕ ਰਹੀ ਹੈ ਅਤੇ ਉਸ ਦੇ ਨਾਲ ਉਸ ਦੀ ਭੈਣ ਵੀ ਨਜ਼ਰ ਆਈ ਹੈ। ਉਰਫੀ ਜਾਵੇਦ ਨੇ ਇਕੱਲੇ ਅਤੇ ਆਪਣੀ ਭੈਣ ਨਾਲ ਹਰਿਮੰਦਰ ਸਾਹਿਬ ਵਿੱਚ ਪੋਜ਼ ਦਿੱਤੇ ਹਨ। ਇਸ ਤੋਂ ਇਲਾਵਾ ਉਰਫੀ ਜਾਵੇਦ ਨੇ ਪ੍ਰਸ਼ਾਦ ਦੀ ਝਲਕ ਵੀ ਦਿਖਾਈ ਹੈ ਅਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਕੱਪੜਿਆਂ ਦੀ ਗੱਲ ਕਰੀਏ ਤਾਂ ਉਰਫੀ ਜਾਵੇਦ ਅਤੇ ਉਸਦੀ ਭੈਣ ਨੇ ਸਲਵਾਰ ਸੂਟ ਪਹਿਨਿਆ ਹੋਇਆ ਹੈ। ਉਰਫੀ ਜਾਵੇਦ ਦੀਆਂ ਤਸਵੀਰਾਂ 'ਤੇ ਇੱਕ ਯੂਜ਼ਰ ਨੇ ਲਿਖਿਆ, 'ਪ੍ਰਭੂ ਤੁਹਾਨੂੰ ਹਮੇਸ਼ਾ ਇਸ ਤਰ੍ਹਾਂ ਹੀ ਰੱਖੇ।' ਇੱਕ ਯੂਜ਼ਰ ਨੇ ਲਿਖਿਆ, 'ਕੀ ਪੁਲਿਸ ਨੇ ਤੁਹਾਨੂੰ ਛੱਡ ਦਿੱਤਾ ਹੈ?'
ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਉਰਫੀ ਜਾਵੇਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਸੀ ਕਿ ਉਰਫੀ ਜਾਵੇਦ ਨੂੰ ਛੋਟੇ ਕੱਪੜੇ ਪਹਿਨਣ ਕਾਰਨ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਜਦੋਂ ਉਰਫੀ ਜਾਵੇਦ ਦੀ ਇਸ ਵੀਡੀਓ ਦੀ ਸੱਚਾਈ ਸਾਹਮਣੇ ਆਈ ਤਾਂ ਇਹ ਵੀਡੀਓ ਨਕਲੀ ਨਿਕਲੀ। ਇਸ 'ਤੇ ਮੁੰਬਈ ਪੁਲਿਸ ਹਰਕਤ 'ਚ ਆਈ ਅਤੇ ਮਾਮਲਾ ਦਰਜ ਕਰ ਲਿਆ। ਦਰਅਸਲ, ਉਰਫੀ ਜਾਵੇਦ ਨੇ ਆਪਣੇ ਫੈਸ਼ਨ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਇੱਕ ਫਰਜ਼ੀ ਵੀਡੀਓ ਬਣਾਈ ਸੀ। ਇਸ ਵੀਡੀਓ ਵਿੱਚ ਪੁਲਿਸ ਅਧਿਕਾਰੀ ਵੀ ਫਰਜ਼ੀ ਸਨ। ਇਹ ਪਹਿਲੀ ਵਾਰ ਨਹੀਂ ਹੈ, ਉਰਫੀ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹੋ ਚੁੱਕੇ ਹਨ।