ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਿਨੇਮੈਟੋਗ੍ਰਾਫ (ਸੋਧ) ਬਿੱਲ 2023 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਉਦੇਸ਼ ਫਿਲਮ ਸਮੱਗਰੀ ਦੀ ਪਾਈਰੇਸੀ ਨੂੰ ਰੋਕ ਕੇ ਰਚਨਾਤਮਕ ਉਦਯੋਗ ਦੀ ਰੱਖਿਆ ਕਰਨਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਬਿੱਲ ਸੰਸਦ ਦੇ ਅਗਲੇ ਸੈਸ਼ਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਫਿਲਮਾਂ ਨੂੰ ਪਾਈਰੇਸੀ ਨਾਲ ਨੁਕਸਾਨ ਨਾ ਹੋਵੇ ਕਿਉਂਕਿ ਇਸ ਖਤਰੇ ਨਾਲ ਉਦਯੋਗ ਨੂੰ ਭਾਰੀ ਨੁਕਸਾਨ ਹੁੰਦਾ ਹੈ।
ਇਸ ਖ਼ਬਰ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਫਿਲਮੀ ਸਿਤਾਰਿਆਂ ਨੇ ਇਸ ਦਾ ਸਵਾਗਤ ਕੀਤਾ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਦਾ ਪ੍ਰਗਟਾਵਾ ਕੀਤਾ। ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਟਵਿੱਟਰ 'ਤੇ ਲਿਖਿਆ, 'ਸਿਨੇਮੈਟੋਗ੍ਰਾਫ ਐਕਟ ਵਿਚ ਸਰਗਰਮੀ ਨਾਲ ਸੋਧ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪ੍ਰਸ਼ੰਸਾ, ਇਸ ਨਾਲ ਫਿਲਮ ਦੇਖਣ ਦੇ ਤਜ਼ਰਬੇ ਨੂੰ ਸੁਰੱਖਿਅਤ ਰੱਖਿਆ ਗਿਆ'।
'3 ਇਡੀਅਟਸ' 'ਚ ਫਰਹਾਨ ਦਾ ਕਿਰਦਾਰ ਨਿਭਾਉਣ ਵਾਲੇ ਆਰ.ਕੇ. ਮਾਧਵਨ ਨੇ ਲਿਖਿਆ 'ਕੇਂਦਰੀ ਕੈਬਨਿਟ ਨੇ ਫਿਲਮ ਪਾਈਰੇਸੀ ਦੇ ਖਤਰੇ ਨੂੰ ਵਿਆਪਕ ਰੂਪ ਨਾਲ ਰੋਕਣ ਲਈ ਸਿਨੇਮੈਟੋਗ੍ਰਾਫ ਐਕਟ 1952 ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸ਼ਾਨਦਾਰ ਹੈ। ਮੈਂ ਇਸ ਦੀ ਉਡੀਕ ਕਰ ਰਿਹਾ ਹਾਂ ਅਤੇ ਇਸਦੀ ਵਰਤੋਂ ਕਰਨ ਲਈ ਸੁਆਗਤ ਕਰਦਾ ਹਾਂ। ਹੈਰਾਨੀਜਨਕ ਸਰਗਰਮ ਕਾਰਵਾਈ।'