ਹੈਦਰਾਬਾਦ: ਅਦਾਕਾਰਾ ਤੋਂ ਲੇਖਕ ਬਣੀ ਟਵਿੰਕਲ ਖੰਨਾ ਨੇ ਆਪਣੇ ਪਿਤਾ ਰਾਜੇਸ਼ ਖੰਨਾ ਨਾਲ ਆਪਣਾ ਜਨਮਦਿਨ ਸਾਂਝਾ (Twinkle Khanna remembers Rajesh Khanna post) ਕੀਤਾ। ਅੱਜ ਦੋਵਾਂ ਦਾ ਜਨਮ ਦਿਨ ਹੈ। ਇਸ ਮੌਕੇ 'ਤੇ ਟਵਿੰਕਲ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੰਸਟਾਗ੍ਰਾਮ 'ਤੇ ਇਕ ਇਮੋਸ਼ਨਲ ਨੋਟ ਲਿਖਿਆ ਹੈ। ਇਕ ਖਾਸ ਨੋਟ ਨਾਲ ਉਨ੍ਹਾਂ ਨੇ ਆਪਣੇ ਪਿਤਾ ਨਾਲ ਇੱਕ ਪੁਰਾਣੀ ਫੋਟੋ ਵੀ ਸ਼ੇਅਰ ਕੀਤੀ ਹੈ।
ਮਰਹੂਮ ਸੁਪਰਸਟਾਰ ਦੀ ਬੇਟੀ ਨੇ ਲਿਖਿਆ 'ਇੱਕ ਕੌੜਾ-ਮਿੱਠਾ ਜਨਮਦਿਨ ਅਤੇ ਜੀਵਨ ਭਰ ਦੀਆਂ ਯਾਦਾਂ ਨੂੰ ਸਾਂਝਾ ਕੀਤਾ।' ਇਸ ਪੋਸਟ ਉਤੇ ਬਹੁਤ ਸਾਰੇ ਦਿੱਗਜ ਸਿਤਾਰਿਆਂ ਨੇ ਵਧਾਈ ਦਿੱਤੀ, ਜਿਨ੍ਹਾਂ ਵਿੱਚ ਬੌਬੀ ਦਿਓਲ, ਮਲਾਇਕਾ ਅਰੋੜਾ ਵੀ ਸ਼ਾਮਿਲ ਹਨ।