ਪੰਜਾਬ

punjab

ETV Bharat / entertainment

'ਛੋਟੀ ਬਹੂ' ਤੋਂ ਲੈ ਕੇ 'ਅਕਸ਼ਰਾ' ਤੱਕ, ਪੰਜਾਬੀ ਇੰਡਸਟਰੀ 'ਚ ਕਦਮ ਰੱਖ ਰਹੀਆਂ ਨੇ ਟੀਵੀ ਦੀਆਂ ਇਹ ਸੁੰਦਰੀਆਂ - Punjabi Film Industry

ਅੱਜ ਅਸੀਂ ਟੀਵੀ ਸੀਰੀਅਲਜ਼ ਦੀਆਂ ਅਜਿਹੀਆਂ ਸੁੰਦਰੀਆਂ ਦੀ ਸੂਚੀ ਲੈ ਕੇ ਆਏ ਹਾਂ, ਜੋ ਜਾਂ ਤਾਂ ਪਾਲੀਵੁੱਡ ਵਿੱਚ ਡੈਬਿਊ ਕਰ ਚੁੱਕੀਆਂ ਹਨ ਜਾਂ ਫਿਰ ਜਲਦ ਹੀ ਡੈਬਿਊ ਕਰਨਗੀਆਂ। ਇਸ ਲਿਸਟ ਵਿੱਚ ਹਿਨਾ ਖਾਨ ਅਤੇ ਰੁਬੀਨਾ ਦਿਲਾਇਕ ਦਾ ਨਾਂ ਵੀ ਸ਼ਾਮਿਲ ਹੈ।

TV actors debuting in the Punjabi industry
TV actors debuting in the Punjabi industry

By

Published : Jul 19, 2023, 11:33 AM IST

ਚੰਡੀਗੜ੍ਹ:ਟੀਵੀ ਇੱਕ ਅਜਿਹਾ ਮਾਧਿਅਮ ਹੈ, ਜਿਸ ਦੀ ਬਦੌਲਤ ਹਰ ਘਰ ਵਿੱਚ ਸਿਤਾਰਿਆਂ ਨੂੰ ਪਛਾਣ ਮਿਲਦੀ ਹੈ। ਅੱਜ ਟੀਵੀ ਸਿਤਾਰੇ ਕਿਸੇ ਜਾਣ-ਪਛਾਣ 'ਤੇ ਨਿਰਭਰ ਨਹੀਂ ਹਨ। ਪਰ ਮੰਨੋਰੰਜਨ ਜਗਤ ਨਾਲ ਜੁੜੇ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਵੱਡੇ ਪਰਦੇ 'ਤੇ ਆਪਣੀ ਕਿਸਮਤ ਅਜ਼ਮਾਈ ਅਤੇ ਸਫਲ ਸਾਬਤ ਹੋਏ ਹਨ। ਜਿੱਥੇ ਕੁਝ ਸਿਤਾਰਿਆਂ ਨੇ ਬਾਲੀਵੁੱਡ 'ਚ ਆਪਣੀ ਪਛਾਣ ਬਣਾਈ, ਕੁਝ ਪੰਜਾਬੀ ਇੰਡਸਟਰੀ 'ਚ ਸਫਲ ਸਾਬਤ ਹੋਏ ਅਤੇ ਕੁੱਝ ਅਜਿਹੇ ਹਨ ਜੋ ਆਉਣ ਵਾਲੇ ਦਿਨਾਂ ਵਿੱਚ ਪਾਲੀਵੁੱਡ ਵਿੱਚ ਡੈਬਿਊ ਕਰਨਗੇ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਟੀਵੀ ਦੀਆਂ ਸੁੰਦਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਜਲਦ ਹੀ ਪੰਜਾਬੀ ਫਿਲਮ ਇੰਡਸਟਰੀ 'ਚ ਆਪਣਾ ਡੈਬਿਊ ਕਰਨ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕੁਝ ਅਜਿਹੀਆਂ ਬਾਰੇ ਵੀ ਦੱਸਾਂਗੇ ਜੋ ਟੀਵੀ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਮਸ਼ਹੂਰ ਹੋਈਆਂ ਹਨ।

ਰਸ਼ਮੀ ਦੇਸਾਈ: 'ਦਿਲ ਸੇ ਦਿਲ ਤੱਕ' ਅਤੇ 'ਨਾਗਿਨ' ਵਰਗੇ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਰਸ਼ਮੀ ਦੇਸਾਈ ਜਲਦ ਹੀ ਪਾਲੀਵੁੱਡ ਵਿੱਚ ਡੈਬਿਊ ਕਰੇਗੀ। ਰਸ਼ਮੀ ਦੇਸਾਈ ਦੀ ਇਸ ਫਿਲਮ ਦਾ ਐਲਾਨ ਪਿਛਲੇ ਮਹੀਨੇ ਕੀਤਾ ਗਿਆ ਸੀ। ਇਸ ਫਿਲਮ ਦਾ ਨਾਂ 'ਚੰਬੇ ਦੀ ਬੂਟੀ' ਹੈ। ਫਿਲਮ ਵਿੱਚ ਰਸ਼ਮੀ ਦੇ ਨਾਲ ਨਵ ਬਾਜਵਾ ਅਤੇ ਨਵਨੀਤ ਕੌਰ ਢਿੱਲੋਂ ਵੀ ਨਜ਼ਰ ਆਵੇਗੀ। ਇਸ ਫਿਲਮ ਦੇ ਹੋਰ ਵੇਰਵਿਆਂ ਲਈ ਸਾਡੇ ਨਾਲ ਜੁੜੇ ਰਹੋ।

ਜੈਸਮੀਨ ਭਸੀਨ: ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਸੀਨ ਦੀ ਡੈਬਿਊ ਫਿਲਮ ਗਿੱਪੀ ਗਰੇਵਾਲ ਨਾਲ 'ਹਨੀਮੂਨ' ਸੀ। ਇਹ ਇਕ ਪਰਿਵਾਰਕ ਮੰਨੋਰੰਜਨ ਵਾਲੀ ਫਿਲਮ ਸੀ, ਜੋ 25 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਜਦਕਿ ਜੈਸਮੀਨ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ ਤੋਂ ਇਲਾਵਾ ਜੈਸਮੀਨ ਦੀ ਇੱਕ ਹੋਰ ਪੰਜਾਬੀ ਫਿਲਮ 'ਵਾਰਨਿੰਗ 2' ਆ ਰਹੀ ਹੈ। ਜੈਸਮੀਨ ਨੇ ਪਹਿਲੀ ਫਿਲਮ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੰਮ ਕੀਤਾ ਸੀ।

ਜੰਨਤ ਜ਼ੁਬੈਰ:'ਫੁਲਵਾ' ਅਤੇ 'ਤੂੰ ਆਸ਼ਿਕੀ' ਵਰਗੇ ਮਸ਼ਹੂਰ ਟੀਵੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਜੰਨਤ ਜ਼ੁਬੈਰ ਹੁਣ ਸੀਰੀਅਲਾਂ 'ਚ ਕੰਮ ਨਹੀਂ ਕਰਨਾ ਚਾਹੁੰਦੀ। ਅਦਾਕਾਰਾ ਪਹਿਲਾਂ ਹੀ ਪੰਜਾਬੀ ਦੇ ਕਈ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਰਹਿ ਚੁੱਕੀ ਹੈ ਅਤੇ ਹਾਲ ਹੀ ਵਿੱਚ ਉਹ ਆਪਣੀ ਪੰਜਾਬੀ ਡੈਬਿਊ ਫਿਲਮ 'ਕੁਲਚੇ ਛੋਲੇ' ਵਿੱਚ ਨਜ਼ਰ ਆਈ ਸੀ। ਇਸ ਫਿਲਮ 'ਚ ਉਹ ਦਿਲਰਾਜ ਗਰੇਵਾਲ ਦੇ ਨਾਲ ਨਜ਼ਰ ਆਈ ਸੀ।

ਹਿਨਾ ਖਾਨ: 'ਕੈਰੀ ਆਨ ਜੱਟਾ 3' ਦੀ ਸਫ਼ਲਤਾ ਤੋਂ ਬਾਅਦ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਐਲਾਨ ਕੀਤਾ ਅਤੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਦੀ ਖਬਰ ਨੇ ਸਭ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ, ਜਦੋਂ ਅਦਾਕਾਰ ਨੇ ਇਸ ਫਿਲਮ ਲਈ ਹਿਨਾ ਖਾਨ ਨੂੰ ਵੀ ਟੈਗ ਕੀਤਾ। ਫਿਲਮ ਦੇ ਹੋਰ ਵੇਰਵੇ ਅਜੇ ਲੁਕੇ ਹੋਏ ਹਨ, ਪਰ ਇਹ ਕਿਹਾ ਜਾ ਰਿਹਾ ਹੈ ਕਿ ਹਿਨਾ ਖਾਨ ਪੰਜਾਬੀ ਦੀ ਇਸ ਫਿਲਮ ਨਾਲ ਪਾਲੀਵੁੱਡ ਵਿੱਚ ਡੈਬਿਊ ਕਰੇਗੀ। ਹਿਨਾ ਦਾ ਫਿਲਮ ਵਿੱਚ ਕਿਰਦਾਰ ਕੀ ਹੋਵੇਗਾ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।

ਰੁਬੀਨਾ ਦਿਲਾਇਕ:ਹਾਲ ਹੀ ਵਿੱਚ ਐਲਾਨ ਕੀਤਾ ਗਿਆ ਕਿ ਗਾਇਕ ਇੰਦਰ ਚਾਹਲ ਜਲਦ ਹੀ ਇੱਕ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ, ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਅਦਾਕਾਰ ਦੇ ਨਾਲ ਹਿੰਦੀ ਸੀਰੀਅਲ ਦੀ ਖੂਬਸੂਰਤ ਅਦਾਕਾਰਾ ਰੁਬੀਨਾ ਦਿਲਾਇਕ ਵੀ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ, ਇਸ ਫਿਲਮ ਦਾ ਨਾਂ 'ਚੱਲ ਭੱਜ ਚੱਲੀਏ' ਹੈ।

ABOUT THE AUTHOR

...view details