ਮੁੰਬਈ (ਬਿਊਰੋ): 'ਛੋਟੀ ਸਰਦਾਰਨੀ' ਸਮੇਤ ਕਈ ਮਸ਼ਹੂਰ ਟੀਵੀ ਸ਼ੋਅਜ਼ 'ਚ ਕੰਮ ਕਰ ਚੁੱਕੇ ਅਦਾਕਾਰ ਅੰਕਿਤ ਗੇਰਾ ਦੇ ਘਰ 'ਕਿਲਕਾਰੀ' ਗੂੰਜ ਚੁੱਕੀ ਹੈ। ਅਦਾਕਾਰ ਦੀ ਪਤਨੀ ਰਾਸ਼ੀ ਪੁਰੀ ਨੇ ਕੁਝ ਦਿਨ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਹੈ। ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪੰਜ ਦਿਨ ਬਾਅਦ ਅੰਕਿਤ ਅਤੇ ਰਾਸ਼ੀ 10 ਜੂਨ ਨੂੰ ਮਾਤਾ-ਪਿਤਾ ਬਣ ਗਏ ਸਨ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਦੋਹਾਂ ਨੂੰ ਇਹ ਖੁਸ਼ੀ ਵਿਆਹ ਦੀ ਪਹਿਲੀ ਵਰ੍ਹੇਗੰਢ ਦੇ ਪੰਜ ਦਿਨ ਬਾਅਦ ਹੀ ਮਿਲੀ ਹੈ।
ਟੀਵੀ ਅਦਾਕਾਰਾ ਅੰਕਿਤ ਗੇਰਾ ਛੋਟੀ ਸਰਦਾਰਨੀ, ਸਪਨੇ ਸੁਹਾਨੇ ਲੜਕਾਪਨ ਕੇ, ਮਨ ਕੀ ਆਵਾਜ਼ ਪ੍ਰਤਿਗਿਆ ਵਰਗੇ ਟੀਵੀ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ। ਪਿਤਾ ਬਣਨ ਤੋਂ ਬਾਅਦ ਅੰਕਿਤ ਗੇਰਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕਿਹਾ- ਮੈਂ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦਾ। ਜਿਵੇਂ ਹੀ ਮੈਂ ਆਪਣੇ ਬੇਟੇ ਨੂੰ ਪਹਿਲੀ ਵਾਰ ਗੋਦ ਲਿਆ, ਮੇਰੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ। ਸ਼ੁਕਰ ਹੈ ਕਿ ਮੇਰਾ ਬੇਟਾ ਬਿਨਾਂ ਮਾਸਕ ਤੋਂ ਮੇਰਾ ਚਿਹਰਾ ਅਤੇ ਮੁਸਕਰਾਹਟ ਦੇਖ ਸਕੇਗਾ।