ਪੰਜਾਬ

punjab

ETV Bharat / entertainment

Godday Godday Chaa Trailer Out: ਰਿਲੀਜ਼ ਹੋਇਆ ਫਿਲਮ 'ਗੋਡੇ ਗੋਡੇ ਚਾਅ' ਦਾ ਮਜ਼ੇਦਾਰ ਟ੍ਰੇਲਰ, ਦੇਖੋ ਪੁਰਾਣੇ ਵਿਆਹ ਦੀ ਝਲਕ - ਗੋਡੇ ਗੋਡੇ ਚਾਅ ਦਾ ਟ੍ਰੇਲਰ

ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ ਸਟਾਰਰ ਫਿਲਮ 'ਗੋਡੇ ਗੋਡੇ ਚਾਅ' ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਟ੍ਰੇਲਰ ਯਕੀਨਨ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗਾ।

Godday Godday Chaa Trailer Out
Godday Godday Chaa Trailer Out

By

Published : May 2, 2023, 4:44 PM IST

Updated : May 2, 2023, 4:51 PM IST

ਚੰਡੀਗੜ੍ਹ: ਪਾਲੀਵੁੱਡ ਵਿੱਚ ਇਸ ਮਈ ਕਈ ਧਮਾਕੇਦਾਰ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਪਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਦੀਆਂ ਫਿਲਮਾਂ ਰਿਲੀਜ਼ ਦੀ ਲਾਈਨ ਵਿੱਚ ਲੱਗੀਆਂ ਹੋਈਆਂ ਹਨ, ਜਿਹਨਾਂ ਵਿੱਚ ਦਿਲਜੀਤ ਦੁਸਾਂਝ-ਨਿਮਰਤ ਖਹਿਰਾ ਦੀ 'ਜੋੜੀ', ਸੋਨਮ-ਤਾਨੀਆ ਦੀ 'ਗੋਡੇ ਗੋਡੇ ਚਾਅ' ਅਤੇ ਕਈ ਹੋਰ ਫਿਲਮਾਂ ਹਨ।

ਕਈ ਫਿਲਮਾਂ ਦੇ ਟ੍ਰੇਲਰ ਰਿਲੀਜ਼ ਹੋ ਗਏ ਹਨ ਅਤੇ ਕਈਆਂ ਦੇ ਰਿਲੀਜ਼ ਹੋ ਰਹੇ ਹਨ, ਇਸੇ ਲੜੀ ਤਹਿਤ ਸੋਨਮ ਅਤੇ ਤਾਨੀਆ ਦੀ ਫਿਲਮ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਟ੍ਰੇਲਰ ਨੂੰ ਨਿਰਮਾਤਾ ਨੇ ਅੱਜ 2 ਮਈ ਨੂੰ ਸਾਂਝਾ ਕੀਤਾ ਹੈ।

ਕਿਹੋ ਜਿਹਾ ਹੈ ਗੋਡੇ ਗੋਡੇ ਚਾਅ ਦਾ ਟ੍ਰੇਲਰ: ਪਹਿਲਾਂ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਵਿੱਚ ਮੁੱਖ ਸਿਤਾਰੇ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ, ਗੁਰਜੱਜ ਅਤੇ ਨਿਰਮਲ ਰਿਸ਼ੀ ਦੀ ਝਲਕ ਮਿਲਦੀ ਹੈ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਇਸ ਫਿਲਮ ਦਾ ਵਿਸ਼ਾ ਇੱਕ ਪੰਜਾਬੀ ਵਿਆਹ ਹੈ, ਦਿਲਚਸਪ ਗੱਲ ਇਹ ਹੈ ਕਿ ਇਹ ਵਿਆਹ ਕੋਈ ਅੱਜ ਦਾ ਵਿਆਹ ਨਹੀਂ ਹੈ, ਇਸ ਵਿਆਹ ਦਾ ਵਾਤਾਵਰਨ ਬਿਲਕੁੱਲ ਪੁਰਾਣਾ ਹੈ, ਜਦੋਂ ਔਰਤਾਂ ਖੁੱਲੇ ਸੂਟ ਪਾਉਂਦੀਆਂ ਸੀ ਅਤੇ ਮਰਦ ਵੱਡੀਆਂ ਵੱਡੀਆਂ ਪੱਗਾਂ ਬੰਨ੍ਹਦੇ ਸਨ। ਸੋਨਮ ਅਤੇ ਤਾਨੀਆ ਦੋਵੇਂ ਭੈਣਾਂ ਦਾ ਕਿਰਦਾਰ ਨਿਭਾਉਂਦੀਆਂ ਨਜ਼ਰ ਆਉਣ ਵਾਲੀਆਂ ਹਨ। ਫਿਲਮ ਔਰਤਾਂ ਦੇ ਬਰਾਤ ਜਾਣ ਦੀ ਇੱਛਾ ਦੁਆਲੇ ਘੁੰਮਦੀ ਹੈ। ਔਰਤਾਂ ਮਰਦਾਂ ਵਾਂਗ ਬਰਾਤ ਜਾਣਾ ਚਾਹੁੰਦੀਆਂ ਹਨ, ਪਰ ਮਰਦ ਨਹੀਂ ਮੰਨਦੇ। ਹੁਣ ਉਹ ਆਪਣੀ ਇੱਛਾ ਪੂਰੀ ਕਰਨਗੀਆਂ ਜਾਂ ਨਹੀਂ ਇਹ ਤਾਂ ਫਿਲਮ ਦੇਖ ਤੋਂ ਬਾਅਦ ਹੀ ਪਤਾ ਲੱਗੇਗਾ।

ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ, ਜੋ ਨੈਸ਼ਨਲ ਐਵਾਰਡ ਜੇਤੂ ਫਿਲਮ 'ਹਰਜੀਤਾ' ਲਈ ਜਾਣੇ ਜਾਂਦੇ ਹਨ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਕਲੀ ਜੋਟਾ' ਲਈ ਪ੍ਰਸ਼ੰਸਾ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਜਗਦੀਪ ਸਿੱਧੂ ਜੋ ਕਿ ਇੱਕ ਰਾਸ਼ਟਰੀ ਪੁਰਸਕਾਰ ਜੇਤੂ ਲੇਖਕ ਵੀ ਹੈ, ਜਿਸ ਨੇ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਬਣਾਇਆ ਹੈ, ਨੇ ਫਿਲਮ ਦੀ ਕਹਾਣੀ ਲਿਖੀ ਹੈ। ਫਿਲਮ 26 ਮਈ, 2023 ਨੂੰ ਰਿਲੀਜ਼ ਹੋਣ ਵਾਲੀ ਹੈ, ਇਸ ਫਿਲਮ ਨੂੰ ਜੀ ਸਟੂਡੀਓਜ਼ ਅਤੇ ਵਰੁਣ ਅਰੋੜਾ ਦੁਆਰਾ ਸਮਰਥਨ ਪ੍ਰਾਪਤ ਹੈ।

ਤੁਹਾਨੂੰ ਦੱਸ ਦਈਏ ਕਿ ਜੀ ਸਟੂਡੀਓਜ਼ ਦੁਆਰਾ ਵੀ ਐੱਚ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਨਿਰਮਿਤ 'ਗੋਡੇ ਗੋਡੇ ਚਾਅ' ਅਦਾਕਾਰਾਂ ਤਾਨੀਆ ਅਤੇ ਸੋਨਮ ਬਾਜਵਾ ਇੱਕ ਵਾਰ ਫਿਰ ਇੱਕਠੇ ਕੰਮ ਕਰਦੀਆਂ ਨਜ਼ਰ ਆਉਣ ਵਾਲੀਆਂ ਹਨ, ਇਹ ਉਹੀ ਜੋੜੀ ਹੈ ਜਿਸ ਨੇ ਪਹਿਲਾਂ 2019 ਦੀ ਹਿੱਟ ਫਿਲਮ 'ਗੁੱਡੀਆਂ ਪਟੋਲੇ' ਵਿੱਚ ਭੈਣਾਂ ਵਜੋਂ ਕੰਮ ਕੀਤਾ ਸੀ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਜਗਦੀਪ ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਵਾਲ-ਜਵਾਬ ਸੈਸ਼ਨ ਰੱਖੇ। ਸੰਗੀਤ ਅਤੇ ਹੋਰ ਵਿਸ਼ਿਆਂ ਬਾਰੇ ਕਈ ਸਵਾਲ ਜਗਦੀਪ ਦੇ ਸਾਹਮਣੇ। ਪਰ ਇੱਕ ਪ੍ਰਸ਼ੰਸਕ ਨੇ ਜਗਦੀਪ ਨੂੰ “ਗੋਡੇ ਗੋਡੇ ਚਾਅ” ਵਿੱਚ ਸੋਨਮ ਬਾਜਵਾ ਦੇ ਕਿਰਦਾਰ ਦੀ ਪਛਾਣ ਬਾਰੇ ਵੀ ਸਵਾਲ ਕੀਤਾ। ਜਗਦੀਪ ਸਿੱਧੂ ਨੇ ਇਸ ਦੇ ਲਈ ਸਮੁੱਚੀ ਕਾਸਟ ਦੀ ਪਛਾਣ ਦੱਸੀ। ਜਗਦੀਪ ਸਿੱਧੂ ਮੁਤਾਬਕ ਸੋਨਮ ਬਾਜਵਾ ਦਾ ਨਾਂ ਰਾਣੀ ਹੈ, ਤਾਨੀਆ ਨਿੱਕੋ ਦਾ ਕਿਰਦਾਰ ਨਿਭਾਅ ਰਹੀ ਹੈ, ਗੀਤਾਜ਼ ਬਿੰਦਰਖੀਆ ਬੱਗਾ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਗੁਰਜੱਜ ਇਸ ਫਿਲਮ 'ਚ ਪਿੰਟਾ ਦਾ ਕਿਰਦਾਰ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ:Bina Band Chal England: ਯੂਕੇ ਪੁੱਜੀ ਪੰਜਾਬੀ ਫਿਲਮ ‘ਬਿਨ੍ਹਾਂ ਬੈਂਡ ਚੱਲ ਇੰਗਲੈਂਡ’ ਦੀ ਟੀਮ, ਰੌਸ਼ਨ ਪ੍ਰਿੰਸ-ਸਾਇਰਾ ਨਿਭਾ ਰਹੇ ਹਨ ਲੀਡ ਭੂਮਿਕਾਵਾਂ

Last Updated : May 2, 2023, 4:51 PM IST

ABOUT THE AUTHOR

...view details