ਪੰਜਾਬ

punjab

ETV Bharat / entertainment

Top Richest Actors in The World: ਦੁਨੀਆਂ ਦੇ ਸਭ ਤੋਂ ਜਿਆਦਾ ਅਮੀਰ ਐਕਟਰ, ਚੌਥੇ ਸਥਾਨ 'ਤੇ ਸ਼ਾਹਰੁਖ ਖਾਨ ਦਾ ਦਬਦਬਾ

Top richest actors in the world 2023: ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਟੌਪ 2023 ਦੇ ਸਭ ਤੋਂ ਜਿਆਦਾ ਅਮੀਰ ਅਦਾਕਾਰ ਕੌਣ ਹਨ। ਇਸ ਲਿਸਟ ਵਿੱਚ ਭਾਰਤੀ ਅਦਾਕਾਰ ਦਾ ਨਾਂ ਵੀ ਸ਼ਾਮਿਲ ਹੈ। ਆਓ ਦੇਖੀਏ ਪੂਰੀ ਲਿਸਟ...।

Top Richest Actors in The World
Top Richest Actors in The World

By ETV Bharat Punjabi Team

Published : Aug 25, 2023, 11:05 AM IST

ਮੁੰਬਈ: ਮੰਨੋਰੰਜਨ ਉਦਯੋਗ ਵਿੱਚ ਪਿਛਲੇ ਕਈ ਸਾਲਾਂ ਵਿੱਚ ਕਈ ਸਫ਼ਲ ਅਦਾਕਾਰਾਂ ਨੂੰ ਦੇਖਿਆ ਗਿਆ ਹੈ, ਜਿਹਨਾਂ ਨੇ ਆਪਣੀ ਯੋਗਤਾ ਨਾਲ ਆਪਣੀ ਬਹੁਤ ਵੱਡੀ ਫੈਨ ਫਾਲੋਇੰਗ ਬਣਾਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੱਖਾਂ ਕਰੋੜਾਂ ਰੁਪਏ ਦੀ ਕਮਾਈ ਵੀ ਕੀਤੀ ਹੈ। ਇੱਕ ਮੀਡੀਆ ਰਿਪੋਰਟ ਨੇ ਅਜਿਹੀ ਹੀ ਲਿਸਟ ਜਾਰੀ ਕੀਤੀ ਹੈ। ਜਿਸ ਵਿੱਚ ਦੁਨੀਆਂ ਦੇ ਟੌਪ 2023 ਦੇ ਸਭ ਤੋਂ ਜਿਆਦਾ ਅਮੀਰ ਅਦਾਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਅਦਾਕਾਰਾਂ ਦੀ ਕੁੱਲ ਜਾਇਦਾਦ 250 ਮਿਲੀਅਨ ਤੋਂ 1 ਬਿਲੀਅਨ ਡਾਲਰ ਦੇ ਵਿਚਕਾਰ ਹੈ। ਇਸ ਲਿਸਟ ਵਿੱਚ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦਾ ਨਾਂ ਵੀ ਸ਼ਾਮਿਲ ਹੈ।

ਰਿਪੋਰਟ ਮੁਤਾਬਕ ਵਰਤਮਾਨ ਵਿੱਚ ਸਭ ਤੋਂ ਜਿਆਦਾ ਅਮੀਰ ਅਦਾਕਾਰ ਟਾਇਲਰ ਪੈਰੀ ਹੈ, ਉਸ ਦੀ ਕੁੱਲ ਸੰਪਤੀ 1 ਬਿਲੀਅਨ ਡਾਲਰ ਹੈ। ਉਸਦੀ ਕੁੱਲ ਜਾਇਦਾਦ ਉਸ ਨੂੰ ਸਭ ਤੋਂ ਜਿਆਦਾ ਅਮੀਰ ਅਦਾਕਾਰ ਬਣਾਉਂਦੀ ਹੈ। ਟਾਇਲਰ ਪੈਰੀ ਦੀਆਂ ਕਈ ਅਜਿਹੀਆਂ ਫਿਲਮਾਂ ਹਨ, ਜਿਹਨਾਂ ਨੇ ਸਭ ਤੋਂ ਜਿਆਦਾ ਕਮਾਈ ਕੀਤੀ ਹੈ। ਜਿਸ ਵਿੱਚ 'ਬੂ! ਏ ਮੇਡੀਆ ਹੈਲੋਵੀਨ', 'ਮੇਡੀਆ ਗੋਜ਼ ਟੂ ਜੇਲ', 'ਮੇਡੇਆਜ਼ ਫੈਮਿਲੀ ਰੀਯੂਨੀਅਨ', 'ਵਾਏ ਡਿਡ ਆਈ ਗੈਟ ਮੈਰਿਡ ਟੂ?', 'ਮੇਡੀਆਜ਼ ਵਿਟਨੈਸ ਪ੍ਰੋਟੈਕਸ਼ਨ' ਆਦਿ ਸ਼ਾਮਿਲ ਹਨ।

ਰਿਪੋਰਟ ਮੁਤਾਬਕ ਦੂਸਰੇ ਸਥਾਨ ਅਤੇ ਤੀਜੇ ਸਥਾਨ ਉਪਰ ਕ੍ਰਮਵਾਰ ਵਿਸ਼ਵ ਪ੍ਰਸਿੱਧ ਸਟੈਂਡ-ਅੱਪ ਕਾਮੇਡੀਅਨ ਜੈਰੀ ਸੀਨਫੀਲਡ ਅਤੇ ਡਵੇਨ ਜੌਨਸਨ ਰਹੇ ਹਨ। ਜੈਰੀ ਸੇਨਫੀਲਡ ਦੀ ਕੁੱਲ ਜਾਇਦਾਦ $950 ਮਿਲੀਅਨ ਅਤੇ ਡਵੇਨ ਜੌਹਨਸਨ ਦੀ ਕੁੱਲ ਜਾਇਦਾਦ $800 ਮਿਲੀਅਨ ਦੱਸੀ ਜਾਂਦੀ ਹੈ।

ਚੌਥੇ ਨੰਬਰ 'ਤੇ 'ਕਿੰਗ ਆਫ ਰੋਮਾਂਸ': ਰਿਪੋਰਟ 'ਚ ਚੌਥਾ ਸਥਾਨ 80 ਤੋਂ ਜ਼ਿਆਦਾ ਫਿਲਮਾਂ ਕਰਨ ਵਾਲੇ ਬਾਲੀਵੁੱਡ ਦੇ 'ਕਿੰਗ ਆਫ ਰੋਮਾਂਸ' ਸ਼ਾਹਰੁਖ ਖਾਨ ਨੇ ਲਿਆ ਹੈ। ਰਿਪੋਰਟ 'ਚ ਸ਼ਾਹਰੁਖ ਖਾਨ ਦੇ ਸ਼ਲਾਘਾਯੋਗ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਸ ਦੇ ਨੇਕ ਕੰਮਾਂ ਲਈ ਯੂਨੈਸਕੋ ਦਾ ਪਿਰਾਮਿਡ ਕੋਨ ਮਾਰਨੀ ਅਵਾਰਡ ਵੀ ਮਿਲਿਆ ਹੈ। ਇੰਨਾ ਹੀ ਨਹੀਂ ਨਿਊਜ਼ਵੀਕ ਮੈਗਜ਼ੀਨ ਨੇ ਕਿੰਗ ਖਾਨ ਨੂੰ ਦੁਨੀਆ ਦੇ ਪੰਜਾਹ ਸਭ ਤੋਂ ਤਾਕਤਵਰ ਲੋਕਾਂ 'ਚ ਵੀ ਸ਼ਾਮਲ ਕੀਤਾ ਹੈ। ਉਸਨੇ 14 ਫਿਲਮਫੇਅਰ ਅਵਾਰਡ, ਪਦਮ ਸ਼੍ਰੀ ਅਤੇ ਆਰਡਰ ਡੇਸ ਆਰਟਸ ਐਟ ਡੇਸ ਲੈਟਰਸ ਅਤੇ ਲੀਜਨ ਆਫ ਆਨਰ ਸਮੇਤ ਕਈ ਪੁਰਸਕਾਰ ਜਿੱਤੇ ਹਨ। ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ 730 ਮਿਲੀਅਨ ਡਾਲਰ ਹੈ। ਟੌਮ ਕਰੂਜ਼ ਪੰਜਵੇਂ ਸਥਾਨ 'ਤੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ $620 ਮਿਲੀਅਨ ਦੱਸੀ ਜਾਂਦੀ ਹੈ।

ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ ਦੇ ਨਾਮ

ਦਰਜਾ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ (2023) ਕੁੱਲ ਸੰਪਤੀਆਂ
1. ਟਾਇਲਰ ਪੈਰੀ 1 ਬਿਲੀਅਨ ਡਾਲਰ
2. ਜੈਰੀ ਸੇਨਫੀਲਡ 950 ਮਿਲੀਅਨ ਡਾਲਰ
3. ਡਵੇਨ ਜਾਨਸਨ 800 ਮਿਲੀਅਨ ਡਾਲਰ
4. ਸ਼ਾਹਰੁਖ ਖਾਨ 730 ਮਿਲੀਅਨ ਡਾਲਰ
5. ਟੌਮ ਕਰੂਜ਼ 620 ਮਿਲੀਅਨ ਡਾਲਰ
6. ਜਾਰਜ ਕਲੂਨੀ 500 ਮਿਲੀਅਨ ਡਾਲਰ
7. ਰਾਬਰਟ ਡੀ ਨੀਰੋ 500 ਮਿਲੀਅਨ ਡਾਲਰ
8. ਅਰਨੋਲਡ ਸ਼ਵਾਰਜ਼ਨੇਗਰ 450 ਮਿਲੀਅਨ ਡਾਲਰ
9. ਕੇਵਿਨ ਹਾਰਟ 450 ਮਿਲੀਅਨ ਡਾਲਰ
10. ਐਡਮ ਸੈਂਡਲਰ 440 ਮਿਲੀਅਨ ਡਾਲਰ

ABOUT THE AUTHOR

...view details