ਚੰਡੀਗੜ੍ਹ:ਪੰਜਾਬੀਆਂ ਦਾ ਸ਼ੁਰੂ ਤੋਂ ਹੀ ਗਾਇਕੀ ਨਾਲ ਅਟੁੱਟ ਰਿਸ਼ਤਾ ਰਿਹਾ ਹੈ, ਪੰਜਾਬੀ ਗੀਤਾਂ ਨੂੰ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਸੁਣਿਆ ਜਾਂਦਾ ਹੈ ਬਸ਼ਰਤੇ ਪੰਜਾਬੀ ਭਾਸ਼ਾ ਆਉਂਦੀ ਹੋਵੇ ਭਾਵੇਂ ਨਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਲ ਆਪਣੇ ਅੰਤ ਵੱਲ ਵੱਧ ਰਿਹਾ ਹੈ, ਅਸੀਂ ਅੱਜ ਤੁਹਾਡੇ ਲਈ ਇਸ ਸਾਲ ਯੂਟਿਊਬ, ਰੀਲਾਂ ਉਤੇ ਦਬਦਬਾ ਕਾਇਮ ਰੱਖਣ ਵਾਲੇ ਗੀਤਾਂ (TOP Punjabi songs of 2022) ਬਾਰੇ ਚਰਚਾ ਕਰਾਂਗੇ। ਦੇਖਾਂਗੇ ਕਿ ਕਿਸ ਗੀਤ ਨੂੰ ਕਿੰਨੇ ਵਿਊਜ਼ ਮਿਲੇ, ਦੇਖੋ ਇਥੇ ਪੂਰੀ ਲਿਸਟ...।
- 'ਪਸੂਰੀ': 'ਪਸੂਰੀ' ਪਾਕਿਸਤਾਨੀ ਗਾਇਕ ਅਲੀ ਸੇਠੀ ਅਤੇ ਡੈਬਿਊ ਕਰਨ ਵਾਲੇ ਸ਼ਾਈ ਗਿੱਲ ਦੁਆਰਾ ਪੰਜਾਬੀ ਅਤੇ ਉਰਦੂ-ਭਾਸ਼ਾ ਵਿੱਚ ਗਾਇਆ ਗਿਆ ਹੈ। ਗੀਤ ਨੂੰ ਹੁਣ ਤੱਕ 471 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
- 'ਦਿ ਲਾਸਟ ਰਾਈਡ': ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਦਿ ਲਾਸਟ ਰਾਈਂਡ' ਗਾਇਕ ਦੇ ਕਤਲ ਤੋਂ ਕੁੱਝ ਦਿਨ ਪਹਿਲਾਂ ਗਾਇਆ ਗਿਆ ਸੀ। ਗੀਤ ਨੂੰ ਹੁਣ ਤੱਕ 186 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
- 'ਬੰਬ ਆ ਗਿਆ':ਗੁਰ ਸਿੱਧੂ ਅਤੇ ਜੈਸਮੀਨ ਸੈਂਡਲ ਦੁਆਰਾ ਗੀਤ 'ਬੰਬ ਆ ਗਿਆ' ਗਾਇਆ ਗਿਆ। ਗੀਤ ਨੂੰ ਹੁਣ ਤੱਕ 139 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
-
'ਜੱਜ':ਮਨਕੀਰਤ ਔਲਖ ਦੁਆਰਾ ਗਾਇਆ ਗੀਤ 'ਜੱਜ' ਇਸ ਸੂਚੀ ਵਿੱਚ ਸ਼ਾਮਿਲ ਹੈ, ਗੀਤ ਨੂੰ 10 ਮਹੀਨੇ ਵਿੱਚ 130 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
-
'ਮਿੱਟੀ ਦੇ ਟਿੱਬੇ': ਗਾਇਕ ਕਾਕੇ ਦੁਆਰਾ 'ਮਿੱਟੀ ਦੇ ਟਿੱਬੇ' ਗੀਤ ਗਾਇਆ। ਗੀਤ ਨੂੰ ਹੁਣ ਤੱਕ 107 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
-
'ਤੇਰੀ ਜੱਟੀ': 'ਤੇਰੀ ਜੱਟੀ' ਗੀਤ ਪੰਜਾਬੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਐਮੀ ਵਿਰਕ ਦੁਆਰਾ ਗਾਇਆ। ਗੀਤ ਨੂੰ 81 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
-
'ਕੀ ਕਰਦੇ ਜੇ': ਨਿਮਰਤ ਖਹਿਰਾ ਅਤੇ ਅਰਜੁਨ ਢਿੱਲੋਂ ਦੁਆਰਾ ਗੀਤ 'ਤੁਸੀਂ ਕੀ ਕਰਦੇ ਜੇ' ਗਾਇਆ ਗਿਆ। ਗੀਤ ਨੂੰ ਹੁਣ ਤੱਕ 30 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
-
'ਚੰਨ ਸਿਤਾਰੇ':ਗਾਇਕ-ਅਦਾਕਾਰ ਐਮੀ ਵਿਰਕ ਦੁਆਰਾ ਗਾਇਆ ਗੀਤ 'ਚੰਨ ਸਿਤਾਰੇ' ਵੀ ਇਸ ਲਿਸਟ ਵਿੱਚ ਸ਼ਾਮਿਲ ਹੈ। ਗੀਤ ਨੂੰ ਹੁਣ ਤੱਕ 65 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
-
'ਸਮਰ ਹਾਈ':ਏਪੀ ਢਿੱਲੋਂ ਦੇ ਗੀਤ 'ਸਮਰ ਹਾਈ' ਨੇ ਕਾਫ਼ੀ ਸਮਾਂ ਸੁਰਖ਼ੀਆਂ ਬਟੋਰੀਆਂ ਅਤੇ ਪੰਜਾਬੀਆਂ ਵੱਲੋਂ ਗੀਤ ਨੂੰ ਕਾਫ਼ੀ ਪਸੰਦ ਕੀਤਾ ਗਿਆ। ਗੀਤ ਨੂੰ ਹੁਣ ਤੱਕ 28 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
-
'ਜ਼ਰੂਰੀ ਨਹੀਂ':ਅਫ਼ਸਾਨਾ ਖਾਨ ਦੁਆਰਾ ਫਿਲਮ 'ਲੇਖ਼' ਲ਼ਈ ਗਾਇਆ ਗੀਤ 'ਜ਼ਰੂਰੀ ਨਹੀਂ' ਇਸ ਸੂਚੀ ਵਿੱਚ ਸ਼ਾਮਿਲ ਹੈ। ਗੀਤ ਨੂੰ ਹੁਣ ਤੱਕ 11 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।