ਨਵੀ ਦਿੱਲੀ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਐਕਸ਼ਨ ਪੈਕਡ ਫਿਲਮ ' 'ਪਠਾਨ' ਨੂੰ ਰਿਲੀਜ਼ ਹੋਏ 14 ਦਿਨ ਹੋ ਚੁੱਕੇ ਹਨ ਅਤੇ ਦੁਨੀਆ ਭਰ ਵਿੱਚ ਇਸਦਾ ਡੰਕਾ ਅਜੇ ਤੱਕ ਵੱਜ ਰਿਹਾ ਹੈ। ਫਿਲਮ ਦੁਨੀਆ ਭਰ ਵਿੱਚ 800 ਕਰੋੜ ਰੁਪਏ ਅਤੇ ਬਾਕਸ ਆਫਿਸ 'ਤੇ 400 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਦੇਸ਼ ਭਰ ਵਿੱਚ ਭਾਰੀ ਵਿਰੋਧ ਬਰਦਾਸ਼ਤ ਕਰਕੇ ਵੀ 'ਪਠਾਨ' ਵਿਰੋਧੀਆ ਨੂੰ ਕੁੱਚਲਦੇ ਹੋਏ ਦੁਨੀਆ ਭਰ ਵਿੱਚ 8 ਹਜ਼ਾਰ ਸਕਰੀਨ 'ਤੇ ਰਿਲੀਜ਼ ਹੋਈ ਅਤੇ ਇਤਿਹਾਸ ਰਚ ਗਈ। ਫਿਲਮ ਨੂੰ ਲੈ ਕੇ ਦੇਸ਼ ਭਰ ਵਿੱਚ ਜੋ ਵਿਰੋਧ ਹੋਇਆ ਸੀ ਉਹ ਸਾਰਾ ਧਰਿਆ ਦਾ ਧਰਿਆ ਰਹਿ ਗਿਆ। ਹੁਣ ਭਾਰਤੀ ਸੰਸਦ ਵਿੱਚ ਵੀ 'ਪਠਾਨ' ਦੀ ਤਾਰੀਫ ਕੀਤੀ ਗਈ।
ਪਾਰਲੀਮੈਂਟ ਵਿੱਚ ਵੱਜਿਆ 'ਪਠਾਨ' ਦਾ ਡੰਕਾ - ਜੀ ਹਾਂ, ਤ੍ਰਿਣਮੂਲ ਕਾਂਗਰਸ (TMC) ਦੇ ਰਾਜ ਸਭਾ ਸੰਸਦ ਡੇਰੇਕ ਓਬ੍ਰਾਇਨ ਨੇ ਭਰੇ ਸਦਨ ਵਿੱਚ ਫਿਲਮ 'ਪਠਾਨ' ਦੀ ਤਾਰੀਫ ਵਿੱਚ ਕਿਹਾ ਬਹੁਤ ਖੂਬ ਸ਼ਾਹਰੁਖ ਖਾਨ ਅਤੇ ਬਹੁਤ ਖੂਬ ਸਿਧਾਰਥ। ਡੇਰੇਕ ਨੇ ਆਪਣੀ ਸਪੀਚ ਨੂੰ ਅੱਗੇ ਵਧਾਉਦੇ ਹੋਏ ਕਿਹਾ,' ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਇੱਕ ਸ਼ਾਨਦਾਰ ਸੁਨੇਹਾ ਦਿੰਦੀ ਹੈ, ਬਹੁਤ ਖੂਬ ਭਾਰਤ ਦੇ ਗਲੋਬਲ ਰਾਜਦੂਤ, ਬਹੁਤ ਖੂਬ ਜਿਨ੍ਹਾਂ ਨੇ ਪਠਾਨ ਬਣਾਈ, ਜੋ ਅਸੀ ਨਹੀ ਕਰ ਸਕੇ ਉਹ ਸ਼ਾਹਰੁਖ ਖਾਨ , ਡਿੰਪਲ ਕਪਾੜੀਆ ਅਤੇ ਜੌਨ ਅਬ੍ਰਾਹਮ ਨੇ ਕਰ ਦਿਖਾਇਆ, ਜੋ ਰਾਜਨੀਤੀ ਨਹੀ ਕਰ ਸਕੀ ਉਹ ਤੁਸੀ ਕਰ ਦਿਖਾਇਆ।