ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਸੁਪਰਹਿੱਟ ‘ਕਲੀ ਜੋਟਾ’ ਦੀ ਸਫ਼ਲਤਾ ਨਾਲ ਹਿੱਟ ਜੋੜੀ ਵਜੋਂ ਸਾਹਮਣੇ ਆਏ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਇੱਕ ਵਾਰ ਫਿਰ ਇਕੱਠੇ ਹੋਣ ਜਾ ਰਹੇ ਹਨ, ਜਿੰਨ੍ਹਾਂ ਦੋਹਾਂ ਵੱਲੋਂ ਆਪਣੀ ਨਵੀਂ ਫਿਲਮ ‘ਸ਼ਾਯਰ’ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਉਦੈ ਪ੍ਰਤਾਪ ਸਿੰਘ ਨਿਰਦੇਸ਼ਿਤ (Satinder Sartaj and Neeru Bajwa film Shayar) ਕਰਨਗੇ।
‘ਨੀਰੂ ਬਾਜਵਾ ਇੰਟਰਟੇਨਮੈਂਟ’ ਵੱਲੋਂ ਬੰਟੀ ਬੈਂਸ ਦੇ ਸਹਿ ਨਿਰਮਾਣ ਨਾਲ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਯੋਗਰਾਜ ਸਿੰਘ, ਮਲਕੀਤ ਰੌਣੀ ਅਤੇ ਪੰਜਾਬੀ ਸਿਨੇਮਾ ਦੇ ਹੋਰ ਕਈ ਮੰਨੇ ਪ੍ਰਮੰਨੇ ਐਕਟਰਜ਼ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਉਕਤ ਫਿਲਮ ਦਾ ਵਰਲਡਵਾਈਡ ਡਿਸਟੀਬਿਊਸ਼ਨ ਓਮਜੀ ਸਟਾਰ ਸਟੂਡਿਓਜ਼ ਦੁਆਰਾ ਕੀਤਾ ਜਾਵੇਗਾ, ਜਦਕਿ ਇਸ ਫਿਲਮ ਦਾ ਕਹਾਣੀ ਲੇਖਨ ਜਗਦੀਪ ਸਿੰਘ ਵੜਿੰਗ ਕਰਨਗੇ।
ਪੰਜਾਬੀ ਫਿਲਮ ਇੰਡਸਟਰੀ (Satinder Sartaj and Neeru Bajwa film Shayar) ਵਿੱਚ ਬਤੌਰ ਅਦਾਕਾਰਾ ਵਿਲੱਖਣ ਅਤੇ ਕਾਮਯਾਬ ਪਹਿਚਾਣ ਸਥਾਪਿਤ ਕਰ ਚੁੱਕੀ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਨਿਰਮਾਤਾ ਦੇ ਤੌਰ 'ਤੇ ਜੱਸੀ ਗਿੱਲ ਨਾਲ 'ਸਰਗੀ', ਰੌਸ਼ਨ ਪ੍ਰਿੰਸ ਸਟਾਰਰ 'ਬਿਊਟੀਫੁੱਲ ਬਿੱਲੋ' ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ, ਜਿਸ ਵੱਲੋਂ ਆਪਣੇ ਘਰੇਲੂ ਬੈਨਰਜ਼ ਅਧੀਨ ਬਣਾਈ ਗਈ ਅਤੇ ਬੀਤੇ ਦਿਨੀਂ ਰਿਲੀਜ਼ ਹੋਈ 'ਬੂਹੇ ਬਾਰੀਆਂ' ਹਾਲਾਂਕਿ ਟਿਕਟ ਖਿੜ੍ਹਕੀ 'ਤੇ ਉਮੀਦ ਮੁਤਾਬਿਕ ਸਫ਼ਲਤਾ ਹਾਸਿਲ ਨਹੀਂ ਕਰ ਸਕੀ।
ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਉਕਤ ਆਉਣ ਵਾਲੀ ਪੰਜਾਬੀ ਫਿਲਮ (Satinder Sartaj and Neeru Bajwa film Shayar) ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਆਗਾਮੀ ਬੇਹਤਰੀਨ ਪੰਜਾਬੀ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਇਹ ਫਿਲਮ ਸਤਿੰਦਰ ਸਰਤਾਜ ਦੇ ਸੂਫੀ-ਇਜ਼ਮ ਸੰਗੀਤਕ ਮੁਹਾਂਦਰੇ ਨੂੰ ਹੋਰ ਨਵੇਂ ਆਯਾਮ ਦੇਵੇਗੀ, ਜਿਸ ਵਿੱਚ ਬਹੁਤ ਹੀ ਖੂਬਸੂਰਤ ਅਤੇ ਉਮਦਾ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ ਇਹ ਬਾਕਮਾਲ ਗਾਇਕ ਅਤੇ ਅਦਾਕਾਰ, ਜੋ ਹੌਲੀ-ਹੌਲੀ ਸਿਨੇਮਾਂ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਦੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਆਲਮੀ ਪੱਧਰ 'ਤੇ ਆਪਣੀ ਸ਼ਾਨਦਾਰ ਅਤੇ ਪੰਜਾਬੀਅਤ ਵੰਨਗੀਆਂ ਨਾਲ ਅੋਤ ਪੋਤ ਪੰਜਾਬੀ ਗਾਇਕੀ ਦਾ ਸ਼ਾਨਦਾਰ ਮੁਜ਼ਾਹਰਾ ਕਰ ਚੁੱਕੇ ਹਨ ਇਹ ਪ੍ਰਤਿਭਾਸ਼ਾਲੀ ਗਾਇਕ, ਜੋ ਇਸ ਫਿਲਮ ਦੁਆਰਾ ਇੱਕ ਵਾਰ ਫਿਰ ਆਪਣੀ ਨਾਯਾਬ ਅਦਾਕਾਰੀ ਦਾ ਲੋਹਾ ਮੰਨਵਾਉਂਦੇ ਵਿਖਾਈ ਦੇਣਗੇ।
ਓਧਰ ਜੇਕਰ ਇਸ ਫਿਲਮ ਦੇ ਨੌਜਵਾਨ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਉਹ ਫਿਲਮਕਾਰ ਦੇ ਤੌਰ 'ਤੇ ਆਪਣੀ ਅਲਹਦਾ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਵਿੱਚ ਪਰਮੀਸ਼ ਵਰਮਾ ਨਾਲ ‘ਰੌਕੀ ਮੈਂਟਲ’, ‘ਦਿਲ ਦੀਆਂ ਗੱਲਾਂ’, ‘ਮੈਂ ਤੇ ਬਾਪ', ‘ਮਾਂ ਦਾ ਲਾਡਲਾ‘, ‘ਇਸ ਜਹਾਨੋਂ ਦੂਰ ਕਿਤੇ ਚੱਲ ਚੱਲੀਏ’, ‘ਬੂਹੇ ਬਾਰੀਆਂ’ ਆਦਿ ਸ਼ੁਮਾਰ ਰਹੀਆਂ ਹਨ।
ਫਿਲਮ ਦੇ ਨਿਰਮਾਤਾ ਸੰਤੋਸ਼ ਥਿੱਟੇ ਅਨੁਸਾਰ ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦੇ ਗੀਤ-ਸੰਗੀਤ ਪੱਖਾਂ ਨੂੰ 'ਕਲੀ ਜੋਟਾ' ਵਾਂਗ ਮੋਲੋਡੀਅਸ ਰੰਗ ਦੇਣ ਦੀ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਪੰਜਾਬੀਅਤ ਦੀ ਤਰਜ਼ਮਾਨੀ ਕਰਦੇ ਵੱਖ-ਵੱਖ ਰੰਗ ਵੀ ਵੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸਟਾਰਟ ਟੂ ਫ਼ਿਨਿਸ਼ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਹਿੱਸਿਆਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਉਪਰੰਤ ਕੁਝ ਹਿੱਸਾ ਵਿਦੇਸ਼ੀ ਲੋਕੇਸ਼ਨਜ਼ 'ਤੇ ਵੀ ਮੁਕੰਮਲ ਕੀਤਾ ਜਾਵੇਗਾ।