ਚੰਡੀਗੜ੍ਹ: ਮੁਲਕਾਂ ਦਰਮਿਆਨ ਸਮੇਂ ਦਰ ਸਮੇਂ ਸਾਹਮਣੇ ਆਉਣ ਵਾਲੀਆਂ ਰਾਜਨੀਤਿਕ ਪੈਤੜ੍ਹੇਬਾਜ਼ੀਆਂ ਅਤੇ ਉਲਝਣਾਂ ਕਲਾ ਖਿੱਤੇ ਨੂੰ ਪ੍ਰਭਾਵਿਤ ਕਰਨ ਵਿੱਚ ਹਮੇਸ਼ਾ ਨਾਕਾਮ ਰਹੀਆਂ ਹਨ, ਕੁਝ ਇਸੇ ਤਰ੍ਹਾਂ ਦੀਆਂ ਸੁਖਦ ਕਲਾ ਪਰ-ਸਥਿਤੀਆਂ ਦਾ ਇਜ਼ਹਾਰ ਕਰਵਾਉਣ ਜਾ ਰਹੀ ਪੰਜਾਬੀ ਲਘੂ ਫਿਲਮ (Mittar Pyaare) ‘ਮਿੱਤਰ ਪਿਆਰੇ', ਜਿਸ ਵਿੱਚ ਕੈਨੇਡਾ ਅਤੇ ਪੰਜਾਬ ਦੇ ਸਮਾਜਿਕ ਅਤੇ ਸਿਨੇਮਾ ਖੇਤਰ ਵਿੱਚ ਮਾਣਮੱਤੀ ਪਹਿਚਾਣ ਰੱਖਦੇ ਦੋ ਮਾਣਮੱਤੇ ਪੰਜਾਬੀ ਬਲਦੇਵ ਸਿੰਘ ਬਾਠ ਅਤੇ ਸਰਦਾਰ ਸੋਹੀ ਇਕੱਠੇ ਨਜ਼ਰ ਆਉਣਗੇ।
ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆਂ ਦੀ ਸਤਿਕਾਰਿਤ ਪੰਜਾਬੀ ਸਖ਼ਸ਼ੀਅਤ ਅਤੇ ਉੱਘੇ ਕਾਰੋਬਾਰੀ ਵਜੋਂ ਸ਼ੁਮਾਰ ਕਰਵਾਉਂਦੇ ਬਲਦੇਵ ਸਿੰਘ ਬਾਠ ਵੱਲੋਂ ਆਪਣੇ ਘਰੇਲੂ ਬੈਨਰਜ਼ ‘ਬਸੰਤ ਇੰਟਰਟੇਨਮੈਂਟ’ ਦੇ ਬੈਨਰ ਅਧੀਨ ਇਸ ਮਿਆਰੀ ਅਤੇ ਉਮਦਾ ਲਘੂ ਪੰਜਾਬੀ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਰਾਣਾ ਰਣਬੀਰ ਨਿਰਦੇਸ਼ਿਤ ਅਰਥ-ਭਰਪੂਰ ਪੰਜਾਬੀ ਫਿਲਮ ’ਆਸੀਸ’ ਵੀ ਨਿਰਮਿਤ ਕਰ ਚੁੱਕੇ ਹਨ, ਜਿਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਸੀ।
ਪਾਲੀਵੁੱਡ ਵਿੱਚ ਬਤੌਰ ਐਸੋਸੀਏਟ ਨਿਰਦੇਸ਼ਕ ਲੰਮੇਰ੍ਹਾਂ ਅਤੇ ਸ਼ਾਨਦਾਰ ਤਜ਼ਰਬਾ ਰੱਖਦੇ ਪ੍ਰਤਿਭਾਵਾਨ ਪੰਜਾਬੀ ਨੌਜਵਾਨ ਜੀਵਾ ਵੱਲੋਂ ਇਸ ਫਿਲਮ ਦਾ ਨਿਰਦੇਸ਼ਨ ਅਤੇ ਸਕਰੀਨ ਪਲੇ ਲੇਖਨ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਅਜ਼ਾਦ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਇਸ ਪਹਿਲੀ ਫਿਲਮ ਨੂੰ ਵੈਨਕੂਵਰ, ਸਰੀ ਅਤੇ ਇਸ ਦੇ ਆਸਪਾਸ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ।
- Vivek Agnihotri Prases Alia Bhatt: ਵਿਵੇਕ ਅਗਨੀਹੋਤਰੀ ਨੇ ਕੀਤੀ ਆਲੀਆ ਭੱਟ ਦੀ ਰੱਜ ਕੇ ਤਾਰੀਫ਼, ਬੋਲੇ-ਮੈਂ ਉਸਦਾ ਫੈਨ ਹਾਂ
- Punjabi Movies In October 2023: 'ਵਾਈਟ ਪੰਜਾਬ' ਤੋਂ ਲੈ ਕੇ 'ਐਨੀ ਹਾਓ ਮਿੱਟੀ ਪਾਓ' ਤੱਕ, ਇਸ ਅਕਤੂਬਰ ਰਿਲੀਜ਼ ਹੋਣਗੀਆਂ ਇਹ ਵੱਡੀਆਂ ਪੰਜਾਬੀ ਫਿਲਮਾਂ
- Actress Diljott: ਪੰਜਾਬ ਤੋਂ ਬਾਅਦ ਕੈਨੇਡੀਅਨ ਕਲਾ ਗਲਿਆਰਿਆਂ ’ਚ ਚਰਚਿਤ ਨਾਂਅ ਬਣੀ ਅਦਾਕਾਰਾ ਦਿਲਜੋਤ, ਦਿਲਜੀਤ ਦੁਸਾਂਝ ਨਾਲ ਪੰਜਾਬੀ ਐਡ ਫਿਲਮ ਦਾ ਬਣੀ ਹਿੱਸਾ