ਫਰੀਦਕੋਟ:ਇੰਗਲੈਡ ਅੱਜਕੱਲ ਹਿੰਦੀ ਅਤੇ ਪੰਜਾਬੀ ਸਿਨੇਮਾਂ ਬਣਾਉਣ ਵਾਲਿਆਂ ਲਈ ਪਸੰਦੀਦਾ ਸਥਾਨ ਬਣਿਆ ਹੋਇਆ ਹੈ, ਜਿੱਥੇ ਇੰਨ੍ਹੀ-ਦਿਨੀ ਪੰਜਾਬੀ ਦੇ ਨਾਲ ਨਾਲ ਹਿੰਦੀ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਹੁਣ ਜਿੰਮੀ ਸ਼ੇਰਗਿੱਲ, ਐਲੀ ਅਵਰਾਮ, ਪੂਨਮ ਢਿੱਲੋਂ ਅਤੇ ਸ਼ਰਤ ਸਕਸੈਨਾ ਆਦਿ ਵੀ ਆਪਣੀ ਫਿਲਮ 'ਪੁਨੀਆ ਕੀ ਦੁਨੀਆਂ' ਦੀ ਸ਼ੂਟਿੰਗ ਕਰਨ ਇੰਗਲੈਡ ਪਹੁੰਚ ਚੁੱਕੇ ਹਨ।
Punia Ki Duniya: ਜਿੰਮੀ ਸ਼ੇਰਗਿੱਲ ਸਮੇਤ ਇਹ ਸਿਤਾਰੇ ਆਪਣੀ ਨਵੀਂ ਫ਼ਿਲਮ ਦੇ ਸ਼ੂਟ ਨੂੰ ਪੂਰਾ ਕਰਨ ਲਈ ਪਹੁੰਚੇ ਇੰਗਲੈਡ - United Kingdom
ਇੰਗਲੈਡ ਅੱਜਕੱਲ ਹਿੰਦੀ ਅਤੇ ਪੰਜਾਬੀ ਫਿਲਮਾਂ ਬਣਾਉਣ ਵਾਲਿਆਂ ਲਈ ਪਸੰਦੀਦਾ ਸਥਾਨ ਬਣ ਗਿਆ ਹੈ। ਇੱਥੇ ਇੰਨ੍ਹੀ-ਦਿਨੀ ਪੰਜਾਬੀ ਦੇ ਨਾਲ ਨਾਲ ਹਿੰਦੀ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।
By ETV Bharat Entertainment Team
Published : Nov 5, 2023, 2:10 PM IST
ਪੰਜਾਬੀ ਸਿਨੇਮਾਂ ਨਾਲ ਜੁੜੇ ਨਿਰਦੇਸ਼ਕ ਵਕੀਲ ਸਿੰਘ ਵੱਲੋਂ ਆਪਣੀ ਨਵੀਂ ਅਤੇ ਹਿੰਦੀ ਫ਼ਿਲਮ 'ਪੁਨੀਆ ਕੀ ਦੁਨੀਆਂ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫਿਲਮ ਵਿੱਚ ਜਿੰਮੀ ਸ਼ੇਰਗਿੱਲ, ਐਲੀ ਅਵਰਰਾਮ, ਪੂਨਮ ਢਿੱਲੋਂ ਅਤੇ ਸ਼ਰਤ ਸਕਸੈਨਾ ਆਦਿ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ। ਹਾਲ ਹੀ ਵਿਚ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਸਟਾਰਰ 'ਤੂੰ ਹੋਵੇ ਮੈਂ ਹੋਵਾਂ' ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਨੇ ਦੱਸਿਆ ਕਿ ਇੰਗਲੈਡ 'ਚ ਸ਼ੂਟ ਹੋ ਰਹੀ ਉਨਾਂ ਦੀ ਪਹਿਲੀ ਫ਼ਿਲਮ ਦੀ ਕਹਾਣੀ ਦਿਲਚਸਪ ਡਰਾਮੇ 'ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਰੋਮਾਸ ਅਤੇ ਐਕਸ਼ਨ ਵੀ ਦੇਖਣ ਨੂੰ ਮਿਲੇਗਾ।
- Arijit's Concert: ਅਰਿਜੀਤ ਸਿੰਘ ਦੇ ਸੰਗੀਤ ਸਮਾਰੋਹ 'ਚ ਰਣਬੀਰ ਕਪੂਰ ਨੇ 'ਚੰਨਾ ਮੇਰਿਆ' 'ਤੇ ਕੀਤਾ ਡਾਂਸ, ਸਟੇਜ 'ਤੇ ਇਸ ਖਾਸ ਪਲ ਨੇ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ
- Rajasthan news: ਨਾਕਾਬੰਦੀ ਦੌਰਾਨ ਕੋਟਾ ਪੁਲਿਸ ਨੇ ਯੂਟਿਊਬਰ ਐਲਵਿਸ਼ ਯਾਦਵ ਨੂੰ ਫੜਿਆ, ਜਾਣੋ ਅੱਗੇ ਕੀ ਹੋਇਆ?
- Jaswinder Bhalla: ਅਦਾਕਾਰ ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ? ਸਾਂਝੀ ਕੀਤੀ ਪੋਸਟ
ਉਨ੍ਹਾਂ ਨੇ ਦੱਸਿਆ ਕਿ ਸਟਾਰਟ ਟੂ ਫ਼ਿਨਿਸ਼ ਸ਼ਡਿਊਲ ਅਧੀਨ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਦਾ ਜਿਆਦਾਤਰ ਹਿੱਸਾ ਇੰਗਲੈਡ 'ਚ ਸ਼ੂਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਫਿਲਮ ਦੇ ਕੁਝ ਸੀਨਜ ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿਖੇ ਸ਼ੂਟ ਕੀਤੇ ਜਾਣਗੇ। ਇੰਗਲੈਡ ਪਹੁੰਚੇ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨੇ ਕਿਹਾ ਕਿ ਉਹ ਲੰਬੇ ਸਮੇਂ ਬਾਅਦ ਵਿਦੇਸ਼ ਵਿੱਚ ਸ਼ੂਟਿੰਗ ਕਰ ਰਹੀ ਹੈ। ਉਨਾਂ ਦਾ ਇਸ ਫਿਲਮ 'ਚ ਕਿਰਦਾਰ ਪੰਜਾਬਣ ਮਹਿਲਾ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿੰਮੀ ਅਤੇ ਐਲੀ ਅਵਰਾਮ ਨਾਲ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ।