ਚੰਡੀਗੜ੍ਹ: ਪੰਜਾਬੀ ਦੇ ਬਹੁਤ ਸਾਰੇ ਗਾਣੇ ਇੱਕ ਕੁੜੀ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਅਤੇ ਇੱਕ ਪ੍ਰੇਮੀ ਦੀਆਂ ਭਾਵਨਾਵਾਂ ਵਿਅਕਤ ਕਰਦੇ ਹਨ, ਹਰ ਪੰਜਾਬੀ ਗੀਤ ਵਿੱਚ ਪ੍ਰੇਮੀ ਜਾਂ ਕਹਿ ਲੋ ਆਸ਼ਿਕ ਉਸਦੇ ਕੱਪੜਿਆਂ ਦੀ ਤਾਰੀਫ਼ ਕਰਦਾ ਨਜ਼ਰ ਆਉਂਦਾ ਹੈ, ਹੁਣ ਇਥੇ ਅਸੀਂ ਅਜਿਹੇ ਗੀਤਾਂ ਦੀ ਸੂਚੀ ਲੈ ਕੇ ਆਏ ਹਾਂ, ਜੋ ਔਰਤਾਂ ਦੇ ਕੱਪੜਿਆਂ ਉਤੇ ਆਧਾਰਿਤ ਹਨ...
ਲਹਿੰਗਾ: ਸਾਨੂੰ ਪੂਰਾ ਯਕੀਨ ਹੈ ਕਿ ਹਰ ਭਾਰਤੀ ਨੇ ਜੱਸ ਮਾਣਕ ਦਾ ‘ਲਹਿੰਗਾ’ ਇੰਨੀ ਵਾਰ ਸੁਣਿਆ ਹੋਵੇਗਾ ਕਿ ਇਹ ਤੁਹਾਡੀ ਜ਼ੁਬਾਨ ਉਤੇ ਹੈ। ਕੁੜੀ ਨੇ ਮੁੰਡੇ ਤੋਂ ਡਿਜ਼ਾਈਨਰ ਲਹਿੰਗਾ ਮੰਗਣ ਦੇ ਨਾਲ-ਨਾਲ, ਕੁੜੀ ਨੇ ਉਸ ਨੂੰ ਉਸ ਦੇ ਪੈਸਿਆਂ ਬਾਰੇ ਤਾਅਨੇ ਮਾਰੇ ਹਨ। ਕਿਉਂਕਿ ਉਹ ਖਰਚ ਕਰਨਾ ਪਸੰਦ ਨਹੀਂ ਕਰਦਾ। ਇਸ ਗੀਤ ਦੀਆਂ ਧੁਨਾਂ ਕਿਸੇ ਨੂੰ ਵੀ ਨੱਚਣ ਲਈ ਮਜ਼ਬੂਰ ਕਰ ਸਕਦੀਆਂ ਹਨ।
ਸ਼ਰਾਰਾ:ਇਹ ਗੀਤ ਹਰ ਪੰਜਾਬੀ ਵਿਆਹ ਵਿੱਚ ਵੱਜਦਾ ਹੈ, ਸ਼ਿਵਜੋਤ ਦਾ 'ਸ਼ਰਾਰਾ' ਹਰ ਪਾਸੇ ਸੁਣਿਆ ਜਾ ਸਕਦਾ ਹੈ। ਇਸ ਗੀਤ ਦੀ ਧੁਨ ਨਿਸ਼ਚਤ ਤੌਰ 'ਤੇ ਕਿਸੇ ਦਾ ਵੀ ਧਿਆਨ ਖਿੱਚ ਸਕਦੀ ਹੈ। ਫਿਰ ਭਾਵੇਂ ਉਸ ਨੂੰ ਪੰਜਾਬੀ ਗੀਤ ਆਉਂਦੇ ਹੋਣ ਜਾਂ ਨਹੀਂ।
ਪਲਾਜ਼ੋ: ਸ਼ਿਵਜੋਤ ਦਾ ਇੱਕ ਹੋਰ ਗੀਤ ਜਿਸ ਨੇ ਇਸ ਸੂਚੀ ਵਿੱਚ ਥਾਂ ਬਣਾਈ। ਗੀਤ ਦੇ ਬੋਲ...“ਜੇ ਤਿੰਨ ਚਾਰ ਗੱਬਰੂ ਹਲਾਕ ਕੀਤੇ ਨਾ, ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ?” ਬੇਸ਼ੱਕ ਕੁੜੀਆਂ ਦੇ ਪਹਿਰਾਵੇ ਦਾ ਇਹ ਸਹੀ ਕਾਰਨ ਨਹੀਂ ਹੈ। ਇਸ ਵਿਚਾਰ ਨੂੰ ਇਕ ਪਾਸੇ ਰੱਖਦਿਆਂ, ਇਸ ਗੀਤ ਦੀ ਬੀਟ ਪ੍ਰਸ਼ੰਸਕਾਂ ਦੀ ਪਸੰਦ ਬਣੀ ਹੈ।